ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਪ੍ਰਵਿੰਦ ਕੁਮਾਰ ਜਗਨਨਾਥ ਨਾਲ ਮੁਲਾਕਾਤ ਕੀਤੀ। ਸ਼੍ਰੀ ਜਗਨਨਾਥ ਜੀ20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਵਿੱਚ ਹਨ।
ਪ੍ਰਧਾਨ ਮੰਤਰੀ ਨੇ ਐਕਸ (X )’ਤੇ ਪੋਸਟ ਕੀਤਾ
“ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਪ੍ਰਵਿੰਦ ਕੁਮਾਰ ਜਗਨਨਾਥ (@KumarJugnauth) ਦੇ ਨਾਲ ਮੇਰੀ ਬੈਠਕ ਬਹੁਤ ਅੱਛੀ ਰਹੀ। ਇਹ ਭਾਰਤ-ਮਾਰੀਸ਼ਸ ਸਬੰਧਾਂ ਦੇ ਲਈ ਇੱਕ ਵਿਸ਼ੇਸ਼ ਵਰ੍ਹਾ ਹੈ, ਕਿਉਂਕਿ ਅਸੀਂ ਆਪਣੇ ਦੇਸ਼ਾਂ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਕਰ ਰਹੇ ਹਾਂ। ਅਸੀਂ ਇਨਫ੍ਰਾਸਟ੍ਰਕਚਰ, ਫਿਨਟੈੱਕ (FinTech), ਕਲਚਰ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ’ਤੇ ਚਰਚਾ ਕੀਤੀ। ਨਾਲ ਹੀ ਮੈਂ ਗਲੋਬਲ ਸਾਊਥ ਦੇ ਪੱਖ ਨੂੰ ਅੱਗੇ ਵਧਾਉਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਗੱਲ ਦੁਹਰਾਈ।”
PM @KumarJugnauth and I had a very good meeting. This is a special year for India-Mauritius relations as we mark 75 years of diplomatic ties between our nations. We discussed cooperation in sectors like infrastructure, FinTech, culture and more. Also reiterated India’s commitment… pic.twitter.com/L6BDSpIAIV
— Narendra Modi (@narendramodi) September 8, 2023
ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਐਕਸ (X) ’ਤੇ ਪੋਸਟ ਕੀਤਾ:
“ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਪ੍ਰਵਿੰਦ ਕੁਮਾਰ ਜਗਨਨਾਥ (@KumarJugnauth) ਨਾਲ ਮੁਲਾਕਾਤ ਕੀਤੀ। ਮਾਰੀਸ਼ਸ ਭਾਰਤ ਦੇ ਵਿਜ਼ਨ ‘ਸਾਗਰ’ (SAGAR) ਦਾ ਅਭਿੰਨ ਅੰਗ ਹੈ। ਦੋਹਾਂ ਲੀਡਰਾਂ ਨੇ ਭਾਰਤ-ਮਾਰੀਸ਼ਸ ਦੁਵੱਲੇ ਸਬੰਧ, ਜਿਸ ਦੀ ਇਸ ਵਰ੍ਹੇ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਦੇ ਮਹੱਤਵਪੂਰਨ ਵਿਸਤਾਰ ਨੂੰ ਉਤਸ਼ਾਹ ਦੇ ਨਾਲ ਸਵੀਕਾਰ ਕੀਤਾ।”
PM @narendramodi met PM @KumarJugnauth of Mauritius, a key partner integral to India’s vision SAGAR. Both leaders enthusiastically acknowledged the significant enhancement of the India-Mauritius bilateral relationship, commemorating its remarkable 75th anniversary this year. pic.twitter.com/y0vCNQ9Fk1
— PMO India (@PMOIndia) September 8, 2023
******
ਡੀਐੱਸ/ਐੱਸਕੇਐੱਸ
PM @KumarJugnauth and I had a very good meeting. This is a special year for India-Mauritius relations as we mark 75 years of diplomatic ties between our nations. We discussed cooperation in sectors like infrastructure, FinTech, culture and more. Also reiterated India's commitment… pic.twitter.com/L6BDSpIAIV