Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਂ ਕਾਤਯਾਯਨੀ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਪਾਵਨ ਅਵਸਰ ‘ਤੇ ਮਾਂ ਕਾਤਯਾਯਨੀ ਦੇ ਸਾਰੇ ਭਗਤਾਂ ਦੇ ਲਈ ਉਨ੍ਹਾਂ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਨੇ ਸਾਰਿਆਂ ਦੇ ਲਈ ਆਤਮਬਲ ਅਤੇ ਆਤਮਵਿਸ਼ਵਾਸ ਦੇ ਅਸ਼ੀਰਵਾਦ ਦੀ ਵੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਦੇਵੀ ਦੀ ਉਸਤਤੀ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝੀ ਕੀਤੀ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“चन्द्रहासोज्ज्वलकरा शार्दूलवरवाहना।

कात्यायनी च शुभदा देवी दानवघातिनी॥

 

ਮਾਂ ਦੁਰਗਾ ਦਾ ਕਾਤਯਾਯਨੀ ਸਰੂਪ ਅਤਿਅੰਤ ਅਦਭੁਤ ਅਤੇ ਅਲੌਕਿਕ ਹੈ। ਅੱਜ ਉਨ੍ਹਾਂ ਦੀ ਅਰਾਧਨਾ ਨਾਲ ਹਰ ਕਿਸੇ ਨੂੰ ਨਵੇਂ ਆਤਮਬਲ ਅਤੇ ਆਤਮਵਿਸ਼ਵਾਸ ਦਾ ਅਸ਼ੀਰਵਾਦ ਮਿਲੇ, ਇਹੀ ਕਾਮਨਾ ਹੈ।”

 

 

****

 

ਡੀਐੱਸ/ਐੱਸਟੀ