Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਆਪਣੀਆਂ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਸਾਂਝਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਨਮੋ ਐਪ ਓਪਨ ਫੋਰਮ ‘ਤੇ ਅਨੇਕ ਜੀਵਨ ਯਾਤਰਾਵਾਂ ਨੂੰ ਸਾਂਝਾ ਕੀਤਾ ਜਾਣਾ ਪ੍ਰੇਰਣਾ ਦੇਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਕੁਝ ਚੁਣੀਆਂ ਹੋਈਆਂ ਮਹਿਲਾਵਾਂ ਨੂੰ ਇੱਕ ਦਿਨ ਦੇ ਲਈ ਉਨ੍ਹਾਂ ਦੇ ਡਿਜੀਟਲ ਸੋਸ਼ਲ ਮੀਡੀਆ ਅਕਾਉਂਟ ਨੂੰ ਸੰਭਾਲਣ ਦਾ ਅਵਸਰ ਮਿਲੇਗਾ। ਉਨ੍ਹਾਂ ਨੇ ਅਜਿਹੀਆਂ ਹੋਰ ਵੀ ਪ੍ਰੇਰਣਾਦਾਈ ਜੀਵਨ ਯਾਤਰਾਵਾਂ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਮੋਦੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ:

“ਮੈਂ ਨਮੋ ਐਪ ਓਪਨ ਫੋਰਮ ‘ਤੇ ਬਹੁਤ ਹੀ ਪ੍ਰੇਰਣਾਦਾਇਕ ਜੀਵਨ ਯਾਤਰਾਵਾਂ ਸਾਂਝਾ ਹੁੰਦੇ ਦੇਖ ਰਿਹਾ ਹਾਂ, ਜਿਸ ਵਿੱਚੋਂ ਕੁਝ ਮਹਿਲਾਵਾਂ ਨੂੰ 8 ਮਾਰਚ ਨੂੰ ਮਹਿਲਾ ਦਿਵਸ ‘ਤੇ ਮੇਰੇ ਡਿਜੀਟਲ ਸੋਸ਼ਲ ਮੀਡੀਆ ਅਕਾਉਂਟਸ ਨੂੰ ਸੰਭਾਲਣ ਦੇ ਲਈ ਚੁਣਿਆ ਜਾਵੇਗਾ। ਮੈਂ ਅਜਿਹੀਆਂ ਹੋਰ ਵੀ ਜੀਵਨ ਯਾਤਰਾਵਾਂ ਸਾਂਝਾ ਕਰਨ ਦੀ ਤਾਕੀਦ ਕਰਦਾ ਹਾਂ।”

************

ਐੱਮਜੇਪੀਐੱਸ/ਐੱਸਆਰ