Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ


“ਦੇਸ਼, ਸੰਨ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇਸ ਵਰ੍ਹੇ ਦੇ ਬਜਟ ਨੂੰ ਇੱਕ ਸ਼ੁਭ ਸ਼ੁਰੂਆਤ ਦੇ ਰੂਪ ਵਿੱਚ ਦੇਖ ਰਿਹਾ ਹੈ”

“ਇਸ ਵਰ੍ਹੇ ਦਾ ਬਜਟ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਪ੍ਰਯਤਨਾਂ ਨੂੰ ਨਵੀਂ ਗਤੀ ਦੇਵੇਗਾ”

“ਮਹਿਲਾ ਸਸ਼ਕਤੀਕਰਣ ਦੇ ਪ੍ਰਯਤਨਾਂ ਦੇ ਪਰਿਣਾਮ ਸਪਸ਼ਟ ਨਜ਼ਰ ਆਉਂਦੇ ਹਨ ਅਤੇ ਅਸੀਂ ਦੇਸ਼ ਦੇ ਸਮਾਜਿਕ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦਾ ਅਨੁਭਵ ਕਰ ਰਹੇ ਹਾਂ”

“ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਮੈਥਸ) ਵਿੱਚ ਲੜਕੀਆਂ ਦਾ ਨਾਮਾਂਕਣ ਅੱਜ 43 ਪ੍ਰਤੀਸ਼ਤ ਹੈ, ਜੋ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਜਿਹੇ ਦੇਸ਼ਾਂ ਤੋਂ ਅਧਿਕ ਹੈ”

“ਪੀਐੱਮ ਆਵਾਸ ਨੇ ਘਰਾਂ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਨੂੰ ਨਵੀਂ ਆਵਾਜ਼ ਦਿੱਤੀ ਹੈ”

“ਪਿਛਲੇ ਨੌ ਵਰ੍ਹਿਆਂ ਵਿੱਚ ਸੱਤ ਕਰੋੜ ਤੋਂ ਵੀ ਅਧਿਕ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਵਿੱਚ ਸ਼ਾਮਲ ਹੋਈਆਂ ਹਨ”

“ਭਾਰਤ ਮਹਿਲਾਵਾਂ ਦੇ ਲਈ ਸਨਮਾਨ ਦਾ ਦਰਜਾ ਅਤੇ ਸਮਾਨਤਾ ਦੀ ਭਾਵਨਾ ਵਧਾ ਕੇ ਹੀ ਅੱਗੇ ਵਧ ਸਕਦਾ ਹੈ”

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਮਹਿਲਾ ਦਿਵਸ ‘ਤੇ ਲਿਖੇ ਗਏ ਲੇਖ (ਆਰਟੀਕਲ) ਦਾ ਹਵਾਲਾ ਦਿੰਦੇ ਹੋਏ ਸੰਬੋਧਨ ਦਾ ਸਮਾਪਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ “ਮਹਿਲਾਵਾਂ ਦਾ ਆਰਥਿਕ ਸਸ਼ਕਤੀਕਰਣ” ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨੇ ਕੀਤੀਆਂ ਗਈਆਂ ਪਹਿਲਾਂ ਦੇ ਕਾਰਗਰ ਲਾਗੂਕਰਨ ਦੇ ਲਈ ਸੁਝਾਵਾਂ ਅਤੇ ਵਿਚਾਰਾਂ ਨੂੰ ਸ਼ਾਮਲ ਕਰਨ ਦੇ ਕ੍ਰਮ ਵਿੱਚ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਵਿੱਚੋਂ ਇਹ ਗਿਆਰ੍ਹਵਾਂ (11ਵਾਂ) ਵੈਬੀਨਾਰ ਹੈ।

ਪ੍ਰਧਾਨ ਮੰਤਰੀ ਨੇ ਖੁਸ਼ੀ ਪਗ੍ਰਟਾਈ ਕਿ ਸੰਪੂਰਨ ਦੇਸ਼ ਸੰਨ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇਸ ਵਰ੍ਹੇ ਦੇ ਬਜਟ ਨੂੰ ਇੱਕ ਸ਼ੁਭ ਸ਼ੁਰੂਆਤ ਦੇ ਰੂਪ ਵਿੱਚ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ, “ਭਾਵੀ ਅੰਮ੍ਰਿਤ ਕਾਲ ਦੇ ਨਜ਼ਰੀਏ ਨਾਲ ਬਜਟ ਨੂੰ ਦੇਖਿਆ ਅਤੇ ਪਰਖਿਆ ਜਾ ਰਿਹਾ ਹੈ। ਦੇਸ਼ ਦੇ ਲਈ ਇਹ ਸ਼ੁਭ ਸੰਕੇਤ ਹੈ ਕਿ ਦੇਸ਼ ਦੇ ਨਾਗਰਿਕ ਵੀ ਖ਼ੁਦ ਨੂੰ ਇਨ੍ਹਾਂ ਲਕਸ਼ਾਂ ਨਾਲ ਜੋੜ ਕੇ ਅਗਲੇ 25 ਵਰ੍ਹਿਆਂ ਦੀ ਤਰਫ਼ ਦੇਖ ਰਹੇ ਹਨ।”

ਪ੍ਰਧਾਨ ਮੰਤਰੀ ਨੇ ਇਹ ਬਾਤ ਦੁਹਰਾਈ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਦੇਸ਼ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੀ ਪਰਿਕਲਪਨਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਨ੍ਹਾਂ ਪ੍ਰਯਤਨਾਂ ਨੂੰ ਆਲਮੀ ਮੰਚ ਤੱਕ ਲੈ ਜਾ ਰਿਹਾ ਹੈ, ਕਿਉਂਕਿ ਭਾਰਤ ਜੀ-20(G-20) ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਿਸ਼ਵ ਵਿੱਚ ਆਪਣੀ ਸਥਿਤੀ ਨੂੰ ਪ੍ਰਮੁੱਖਤਾ ਨਾਲ ਦਰਜ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਪ੍ਰਯਤਨਾਂ ਨੂੰ ਨਵੀਂ ਗਤੀ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਦ੍ਰਿੜ੍ਹਤਾ, ਇੱਛਾ-ਸ਼ਕਤੀ, ਪਰਿਕਲਪਨਾ, ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੰਮ ਕਰਨ ਦੀ ਸਮਰੱਥਾ ਅਤੇ ਕਠੋਰ ਮਿਹਨਤ ਦਾ ਪਰਿਚਾਇਕ ਹੈ, ਜਿਵੇਂ ਕਿ ‘ਮਾਤ੍ਰ ਸ਼ਕਤੀ’ ਵਿੱਚ ਪਰਿਲਕਸ਼ਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਣ ਇਸ ਸਦੀ ਵਿੱਚ ਭਾਰਤ ਦੀ ਉਡਾਣ ਅਤੇ ਉਸ ਦੀ ਗਤੀ ਵਧਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਦੇ ਪ੍ਰਯਤਨਾਂ ਦੇ ਪਰਿਣਾਮ ਸਪਸ਼ਟ ਨਜ਼ਰ ਆਉਂਦੇ ਹਨ ਅਤੇ ਅਸੀਂ ਦੇਸ਼ ਦੇ ਸਮਾਜਿਕ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦਾ ਅਨੁਭਵ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਦੀ ਸੰਖਿਆ ਵਧ ਰਹੀ ਹੈ, ਅਤੇ ਹਾਈ ਸਕੂਲ ਅਤੇ ਉਸ ਦੇ ਬਾਅਦ ਦੀ ਪੜ੍ਹਾਈ ਵਿੱਚ ਲੜਕੀਆਂ ਦੀ ਸੰਖਿਆ ਵੀ ਪਿਛਲੇ 9-10 ਵਰ੍ਹਿਆਂ ਵਿੱਚ ਤਿੱਗਣੀ ਹੋ ਗਈ ਹੈ। ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਮੈਥਸ) ਵਿੱਚ ਲੜਕੀਆਂ ਦਾ ਨਾਮਾਂਕਣ ਅੱਜ 43 ਪ੍ਰਤੀਸ਼ਤ ਹੈ. ਜੋ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਜਿਹੇ ਦੇਸ਼ਾਂ ਤੋਂ ਅਧਿਕ ਹੈ। ਮੈਡੀਕਲ, ਖੇਡ, ਵਪਾਰ ਜਾਂ ਰਾਜਨੀਤੀ ਜਿਹੇ ਖੇਤਰਾਂ ਵਿੱਚ, ਨਾ ਕੇਵਲ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ, ਬਲਕਿ ਉਹ ਅੱਗੇ ਵਧ ਕੇ ਅਗਵਾਈ ਵੀ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਤੱਥ ਦਾ ਜ਼ਿਕਰ ਕੀਤਾ ਕਿ ਮੁਦਰਾ ਰਿਣ ਦੇ 70 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ। ਇਸੇ ਤਰ੍ਹਾਂ, ਮਹਿਲਾਵਾਂ ਸਵਨਿਧੀ ਦੇ ਤਹਿਤ ਬਿਨਾ ਕਿਸੇ ਜ਼ਮਾਨਤ ਦੇ ਰਿਣ ਯੋਜਨਾਵਾਂ, ਪਸ਼ੂਪਾਲਨ, ਮੱਛੀਪਾਲਣ, ਗ੍ਰਾਮੀਣ ਉਦਯੋਗ, ਐੱਫਪੀਓ ਦੀਆਂ ਸੰਵਰਧਨ ਯੋਜਨਾਵਾਂ ਤੇ ਖੇਡ ਯੋਜਨਾਵਾਂ ਤੋਂ ਵੀ ਲਾਭ ਉਠਾ ਰਹੀਆਂ ਹਨ।

ਸ਼੍ਰੀ ਮੋਦੀ ਨੇ ਕਿਹਾ, “ਇਸ ਬਜਟ ਵਿੱਚ ਇਹ ਬਾਤ ਪਰਿਲਕਸ਼ਿਤ ਹੁੰਦੀ ਹੈ ਕਿ ਅਸੀਂ ਕਿਵੇਂ ਅੱਧੀ ਆਬਾਦੀ ਨੂੰ ਨਾਲ ਲੈ ਕੇ ਦੇਸ਼ ਨੂੰ ਅੱਗੇ ਵਧਾ ਸਕਦੇ ਹਾਂ ਅਤੇ ਕਿਵੇਂ ਮਹਿਲਾ ਸ਼ਕਤੀ ਦੀ ਸਮਰੱਥਾ ਨੂੰ ਵਧਾ ਸਕਦੇ ਹਾਂ।” ਉਨ੍ਹਾਂ ਨੇ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਦਾ ਜ਼ਿਕਰ ਕੀਤਾ, ਜਿਸ ਵਿੱਚ ਮਹਿਲਾਵਾਂ ਨੂੰ 7.5 ਪ੍ਰਤੀਸ਼ਤ ਵਿਆਜ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ, “ਪੀਐੱਮ ਆਵਾਸ ਯੋਜਨਾ ਦੇ ਲਈ 80 ਹਜ਼ਾਰ ਕਰੋੜ ਰੁਪਏ ਮਹਿਲਾ ਸਸ਼ਕਤੀਕਰਣ ਦਾ ਦਿਸ਼ਾ ਵਿੱਚ ਇੱਕ ਕਦਮ ਹੈ, ਕਿਉਂਕਿ ਤਿੰਨ ਕਰੋੜ ਤੋਂ ਅਧਿਕ ਆਵਾਸ ਮਹਿਲਾਵਾਂ ਦੇ ਨਾਮ ‘ਤੇ ਹਨ।” ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਦੇ ਮਹਿਲਾ ਸਸ਼ਕਤੀਕਰਣ ਵਾਲੇ ਪੱਖ ‘ਤੇ ਜ਼ੋਰ ਦਿੱਤਾ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਪਰੰਪਰਾਗਤ ਤੌਰ ‘ਤੇ ਮਹਿਲਾਵਾਂ ਦੇ ਨਾਮ ‘ਤੇ ਕੋਈ ਸੰਪਤੀ (ਜਾਇਦਾਦ) ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ, “ਪੀਐੱਮ ਆਵਾਸ ਨੇ ਘਰਾਂ ਦੇ ਆਰਥਿਕ ਫ਼ੈਸਲਿਆਂ ਵਿੱਚ ਮਹਿਲਾਵਾਂ ਨੂੰ ਨਵੀਂ ਆਵਾਜ਼ ਦਿੱਤੀ ਹੈ।”

ਪ੍ਰਧਾਨ ਮੰਤਰੀ ਨੇ ਸੈਲਫ ਹੈਲਪ ਗਰੁੱਪਸ ਵਿੱਚ ਨਵੇਂ ਯੂਨੀਕੌਰਨ ਬਣਾਉਣ ਦੇ ਲਈ ਸੈਲਫ ਹੈਲਪ ਗਰੁੱਪਸ ਨੂੰ ਸਮਰਥਨ ਦਿੱਤੇ ਜਾਣ ਦੇ ਐਲਾਨ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਬਦਲਦੇ ਵਿਜ਼ਨ ਦੇ ਮੱਦੇਨਜ਼ਰ ਮਹਿਲਾ ਸਸ਼ਕਤੀਕਰਣ ਦੇ ਲਈ ਦੇਸ਼ ਦੀ ਸ਼ਕਤੀ ਬਾਰੇ ਦੱਸਿਆ। ਅੱਜ ਪੰਜ ਗ਼ੈਰ-ਖੇਤੀਤਰ ਵਪਾਰਾਂ ਵਿੱਚੋਂ ਇੱਕ ਵਪਾਰ ਕਿਸੇ ਨਾ ਕਿਸੇ ਮਹਿਲਾ ਦੁਆਰਾ ਚਲਾਇਆ ਜਾ ਰਿਹਾ ਹੈ। ਪਿਛਲੇ ਨੌ ਵਰ੍ਹਿਆਂ ਵਿੱਚ ਸੱਤ ਕਰੋੜ ਤੋਂ ਵੀ ਅਧਿਕ ਮਹਿਲਾਵਾਂ ਸੈਲਫ ਹੈਲਪ ਗਰੁੱਪਸ ਵਿੱਚ ਸ਼ਾਮਲ ਹੋਈਆਂ ਹਨ। ਉਨ੍ਹਾਂ ਦੀ ਵੈਲਿਊ ਚੇਨ ਨੂੰ ਉਨ੍ਹਾਂ ਦੀ ਪੂੰਜੀ ਜ਼ਰੂਰਤ ਤੋਂ ਸਮਝਿਆ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਸੈਲਫ ਹੈਲਪ ਗਰੁੱਪਸ ਨੇ 6.25 ਲੱਖ ਕਰੋੜ ਰੁਪਏ ਦੋ ਰਿਣ ਲਏ ਹਨ।

ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਇਹ ਮਹਿਲਾਵਾਂ ਨਾ ਕੇਵਲ ਛੋਟੇ ਉੱਦਮੀਆਂ ਦੇ ਰੂਪ ਵਿੱਚ ਯੋਗਦਾਨ ਕਰ ਰਹੀਆਂ ਹਨ, ਬਲਕਿ ਉਹ ਕਾਰਜ-ਵਪਾਰ ਵਿੱਚ ਮੁਹਾਰਤ ਰੱਖਣ ਵਾਲੇ ਸਮਰੱਥ ਵਿਅਕਤੀ ਦੇ ਰੂਪ ਵਿੱਚ ਵੀ ਆਪਣਾ ਯੋਗਦਾਨ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਸਹਿਕਾਤਾ ਸੈਕਟਰ ਵਿੱਚ ਬਦਲਾਅ ਅਤੇ ਇਸ ਸੈਕਟਰ ਵਿੱਚ ਮਹਿਲਾਵਾਂ ਦੀ ਭੂਮਿਕਾ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਦੋ ਲੱਖ ਤੋਂ ਅਧਿਕ ਬਹੁਉਦੇਸ਼ੀ ਕੋਆਪ੍ਰੇਟਿਵਸ, ਦੁੱਧ ਸਹਿਕਾਰੀਆਂ ਅਤੇ ਮੱਛੀ ਪਾਲਣ ਕੋਆਪ੍ਰੇਟਿਵਸ ਆਉਣ ਵਾਲੇ ਵਰ੍ਹਿਆਂ ਵਿੱਚ ਬਣਾਈਆਂ ਜਾਣਗੀਆਂ। ਕੁਦਰਤੀ ਖੇਤੀ ਨਾਲ ਇੱਕ ਕਰੋੜ ਕਿਸਾਨਾਂ ਨੂੰ ਜੋੜਨ ਦਾ ਲਕਸ਼ ਤੈਅ ਕੀਤਾ ਗਿਆ ਹੈ। ਮਹਿਲਾ ਕਿਸਾਨ ਅਤੇ ਉਤਪਾਦਕ ਸਮੂਹ ਇਸ ਵਿੱਚ ਬੜੀ ਭੂਮਿਕਾ ਨਿਭਾ ਸਕਦੇ ਹਨ।”

ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨ ਨੂੰ ਉਤਸ਼ਾਹਿਤ ਕਰਨ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਸ ਦੀ ਭੂਮਿਕਾ ‘ਤੇ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅੰਨ ਦੇ ਵਿਸ਼ੇ ਵਿੱਚ ਪਰੰਪਰਾਗਤ ਅਨੁਭਵ ਰੱਖਣ ਵਾਲੀਆਂ ਇੱਕ ਕਰੋੜ ਤੋਂ ਅਧਿਕ ਜਨਜਾਤੀਯ ਮਹਿਲਾਵਾਂ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ, “ਸਾਨੂੰ ਸ਼੍ਰੀ ਅੰਨ ਅਤੇ ਉਸ ਤੋਂ ਬਣੇ ਪ੍ਰੋਸੈੱਸਡ ਖੁਰਾਕੀ ਪਦਾਰਥਾਂ ਦੇ ਲਈ ਬਜ਼ਾਰ ਸਬੰਧੀ ਅਵਸਰਾਂ ਦੀ ਪੜਤਾਲ ਕਰਨੀ ਹੋਵੇਗੀ। ਕਈ ਸਥਾਨਾਂ ‘ਤੇ, ਸਰਕਾਰੀ ਸੰਗਠਨ ਜੰਗਲ ਦੇ ਛੋਟੇ ਉਤਪਾਦਾਂ ਦੇ ਪ੍ਰਸੰਸਕਰਣ(ਪ੍ਰੋਸੈੱਸਿੰਗ) ਵਿੱਚ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਜ਼ਾਰ ਵਿੱਚ ਉਤਾਰ ਰਹੇ ਹਨ। ਅੱਜ, ਦੂਰ-ਦਰਾਜ ਦੇ ਇਲਾਕਿਆਂ ਵਿੱਚ ਅਨੇਕ ਸਵੈ-ਸਹਾਇਤਾ ਸਮੂਹਾਂ ਦਾ ਗਠਨ ਹੋ ਗਿਆ ਹੈ, ਸਾਨੂੰ ਇਨ੍ਹਾਂ ਨੂੰ ਹੋਰ ਵਿਸਤਾਰ ਦੇਣਾ ਹੋਵੇਗਾ।”

ਕੌਸ਼ਲ ਵਿਕਾਸ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿੱਚ ਉਲਿਖਤ (ਵਰਣਨ ਕੀਤੀ)ਵਿਸ਼ਵਕਰਮਾ ਯੋਜਨਾ ਪ੍ਰਮੁੱਖ ਭੂਮਿਕਾ ਨਿਭਾਵੇਗੀ ਅਤੇ ਉਹ ਇੱਕ ਪੁਲ਼ ਦੇ ਰੂਪ ਵਿੱਚ ਕੰਮ ਕਰੇਗੀ। ਉਸ ਦੇ ਅਵਸਰਾਂ ਦਾ ਇਸਤੇਮਾਲ ਮਹਿਲਾ ਸਸ਼ਕਤੀਕਰਣ ਦੇ ਲਈ ਕੀਤੇ ਜਾਣ ਦੀ ਜ਼ਰੂਰਤ ਹੈ। ਇਸੇ ਤਰ੍ਹਾਂ, ਜੀਈਐੱਮ (GeM) ਅਤੇ ਈ-ਕਮਰਸ ਮਹਿਲਾਵਾਂ ਦੇ ਵਪਾਰ ਅਵਸਰਾਂ ਨੂੰ ਵਿਸਤਾਰ ਦੇਣ ਦਾ ਮਾਧਿਅਮ ਬਣ ਰਹੇ ਹਨ। ਜ਼ਰੂਰਤ ਇਸ ਬਾਤ ਦੀ ਹੈ ਕਿ ਟ੍ਰੇਨਿੰਗ ਵਿੱਚ ਨਵੀਆਂ ਟੈਕਨੋਲੋਜੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਇਹੀ ਸਵੈ-ਸਹਾਇਤਾ ਸਮੂਹਾਂ ਵਿੱਚ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਫਿਰ ਕਿਹਾ ਕਿ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੀ ਭਾਵਨਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਬੇਟੀਆਂ ਨੂੰ ਦੇਸ਼ ਦੀ ਸੁਰੱਖਿਆ ਕਰਦੇ ਅਤੇ ਰਾਫੇਲ ਵਿਮਾਨ (ਏਅਰਕ੍ਰਾਫਟਸ) ਉਡਾਉਂਦੇ ਦੇਖਿਆ ਜਾ ਸਕਦਾ ਹੈ, ਅਤੇ ਜਦੋਂ ਉਨ੍ਹਾਂ ਨੂੰ ਉੱਦਮੀ ਬਣਦੇ, ਫ਼ੈਸਲੇ ਲੈਂਦੇ ਤੇ ਜੋਖਮ ਉਠਾਉਂਦੇ ਦੇਖਿਆ ਜਾਂਦਾ ਹੈ, ਤਾਂ ਉਨ੍ਹਾਂ ਬਾਰੇ ਵਿਚਾਰ ਬਦਲ ਜਾਂਦੇ ਹਨ। ਉਨ੍ਹਾਂ ਨੇ ਨਾਗਾਲੈਂਡ ਵਿੱਚ ਪਹਿਲੀ ਵਾਰ ਦੋ ਮਹਿਲਾ ਵਿਧਾਇਕਾਂ ਦੇ ਹਾਲ ਵਿੱਚ ਚੁਣੇ ਜਾਣ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਵਿਧਾਇਕ ਨੇ ਮੰਤਰੀ ਪਦ ਦੀ ਸ਼ਪਥ(ਸਹੁੰ) ਵੀ ਲਈ ਚੁੱਕੀ। ਉਨ੍ਹਾਂ ਨੇ ਕਿਹਾ, “ਭਾਰਤ ਮਹਿਲਾਵਾਂ ਦੇ ਲਈ ਸਨਮਾਨ ਦਾ ਦਰਜਾ ਅਤੇ ਸਮਾਨਤਾ ਦੀ ਭਾਵਨਾ ਵਧਾ ਕੇ ਹੀ ਅੱਗੇ ਵਧ ਸਕਦਾ ਹੈ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਸਾਰੀਆਂ ਮਹਿਲਾਵਾਂ-ਭੈਣਾਂ-ਬੇਟੀਆਂ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਹਟਾਉਣ ਦੇ ਲਈ ਆਪ ਦ੍ਰਿੜ੍ਹਤਾ ਦੇ ਨਾਲ ਅੱਗੇ ਵਧੋ।”

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਉਸ ਲੇਖ (ਆਰਟੀਕਲ) ਦਾ ਹਵਾਲਾ ਦਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ, ਜਿਸ ਲੇਖ ਨੂੰ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਲਿਖਿਆ ਸੀ। ਰਾਸ਼ਟਰਪਤੀ ਨੇ ਲਿਖਿਆ ਸੀ, “ਇਹ ਸਾਡੇ ‘ਤੇ ਨਿਰਭਰ ਕਰਦਾ ਹੈ, ਸਾਡੇ ਸਭ ‘ਤੇ, ਕਿ ਪ੍ਰਗਤੀ ਨੂੰ ਤੇਜ਼ ਕਰੀਏ। ਇਸ ਲਈ, ਅੱਜ, ਮੈਂ ਆਪ ਸਭ ਨੂੰ ਆਗ੍ਰਹ (ਤਾਕੀਦ) ਕਰਨਾ ਚਾਹੁੰਦੀ ਹਾਂ ਕਿ ਆਪ ਖ਼ੁਦ ਵਿੱਚ, ਆਪਣੇ ਪਰਿਵਾਰ ਵਿੱਚ, ਪੜੌਸ ਜਾਂ ਕੰਮ ਕਰਨ ਦੇ ਸਥਾਨ ‘ਤੇ ਘੱਟ ਤੋਂ ਘੱਟ ਇੱਕ ਬਦਲਾਅ ਲਿਆਉਣ ਦਾ ਸੰਕਲਪ ਕਰੋ- ਕੋਈ ਵੀ ਬਦਲਾਅ ਜੋ ਕਿਸੇ ਲੜਕੀ ਦੇ ਚਿਹਰੇ ‘ਤੇ ਮੁਸਕਾਨ ਲਿਆ ਦੇਵੇ, ਕੋਈ ਵੀ ਬਦਲਾਅ ਜੋ ਜੀਵਨ ਵਿੱਚ ਅੱਗੇ ਵਧਣ ਦੇ ਲਈ ਉਸ ਲੜਕੀ ਦਾ ਅਵਸਰ ਨਿਖਾਰ ਦੇਵੇ। ਇੱਕ ਇਹੀ ਬੇਨਤੀ ਹੈ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਸਿੱਧਾ ਹਿਰਦੇ ਦੀਆਂ ਗਹਿਰਾਈਆਂ ਤੋਂ।”