Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਧੁਲੇ ਦਾ ਦੌਰਾ ਕੀਤਾ; ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਧੁਲੇ ਦਾ ਦੌਰਾ ਕੀਤਾ; ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਧੁਲੇ ਦਾ ਦੌਰਾ ਕੀਤਾ; ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਧੁਲੇ ਦਾ ਦੌਰਾ ਕੀਤਾ; ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਧੁਲੇ ਦਾ ਦੌਰਾ ਕੀਤਾ । ਉਨ੍ਹਾਂ ਨੇ ਰਾਜ ਵਿੱਚ ਅਨੇਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ ਵਿੱਦਿਆਸਾਗਰ ਰਾਓ, ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ, ਰੱਖਿਆ ਰਾਜ ਮੰਤਰੀ ਡਾਕਟਰ ਸੁਭਾਸ਼ ਭਾਮਰੇ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ  ।

ਪੁਲਵਾਮਾ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਸੂਰਮਿਆਂ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸੋਗ ਅਤੇ ਦੁੱਖ ਦੇ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਖੜ੍ਹਾ ਹੈ। ਆਤੰਕਵਾਦੀ ਹਮਲੇ ਦੇ ਗੁਨਾਹਗਾਰਾਂ ਨੂੰ ਕੜਾ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀ ਨੀਤੀ ਹੈ ਕਿ ਉਹ ਕਿਸੇ ਹੋਰ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ । ਲੇਕਿਨ ਅਗਰ ਕੋਈ ਭਾਰਤ ਦੇ ਮਾਮਲਿਆਂ ਚ ਦਖ਼ਲਅੰਦਾਜ਼ੀ ਕਰੇ ਤਾਂ ਉਹ ਉਨ੍ਹਾਂ ਨੂੰ ਛੱਡਦਾ ਵੀ ਨਹੀਂ । 

ਮੈਂ ਨਾ ਸਿਰਫ਼ ਭਾਰਤ ਦੇ ਵੀਰ ਸਪੂਤਾਂ ਨੂੰ ਨਮਨ ਕਰਦਾ ਹਾਂ, ਬਲਕਿ ਉਨ੍ਹਾਂ ਦੀਆਂ ਮਾਤਾਵਾਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਅਜਿਹੇ ਵੀਰ ਸਪੂਤਾਂ ਨੂੰ ਜਨਮ ਦਿੱਤਾ । ਪੁਲਵਾਮਾ ਦੇ ਗੁਨਾਹਗਾਰਾਂ ਨੂੰ ਨਿਆਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਸੰਸਾਰ ਇਹ ਦੇਖੇਗਾ ਕਿ ਭਾਰਤ ਇੱਕ ਨਵਾਂ ਭਾਰਤ ਹੈ ਅਤੇ ਨਵੇਂ ਦ੍ਰਿਸ਼ਟੀਕੋਣ ਵਾਲਾ ਭਾਰਤ ਹੈ ਅਤੇ ਹਰ ਹੰਝੂ ਦਾ ਬਦਲਾ ਲਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਤਹਿਤ ਲੋਅਰ ਪੰਜ਼ਾਰਾ ਮੀਡੀਅਮ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ । ਇਹ ਪ੍ਰੋਜੈਕਟ ਧੁਲੇ ਅਤੇ ਆਸਪਾਸ  ਦੇ ਖੇਤਰਾਂ  ਦੇ 21 ਪਿੰਡਾਂ  ਦੇ ਲਗਭਗ 7585 ਹੈਕਟੇਅਰ ਖੇਤਰਫਲ ਦੀ ਸਿੰਚਾਈ ਕਰੇਗਾ, ਪਾਣੀ ਦੀ ਕਮੀ ਵਾਲੇ ਖੇਤਰ ਵਿੱਚ ਜਾਨ ਪਾਉਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਧੁਲੇ ਸਮੇਤ ਮਹਾਰਾਸ਼ਟਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੰਚਾਈ ਦੀ ਸਥਿਤੀ ਦੀ ਬਿਹਤਰੀ ਲਈ ਸ਼ੁਰੂ ਕੀਤੀ ਗਈ ਹੈ  । 

ਉਨ੍ਹਾਂ ਨੇ ਅੱਗੇ ਕਿਹਾ, “ਪਿਛਲੇ ਚਾਰ ਸਾਲਾਂ ਵਿੱਚ 99 ਸਿੰਚਾਈ ਪ੍ਰੋਜੈਕਟਾਂ ਦੇ ਕੰਮ ਵਿੱਚ ਰਫ਼ਤਾਰ ਲਿਆ ਕੇ ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 26 ਅਜਿਹੇ ਪ੍ਰੋਜੈਕਟ ਮਹਾਰਾਸ਼ਟਰ ਨਾਲ ਹੀ ਸਬੰਧਤ ਹਨ, ਅਤੇ ਪੰਜ਼ਾਰਾ ਪ੍ਰੋਜੈਕਟ ਇਨ੍ਹਾਂ ਵਿਚੋਂ ਇੱਕ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ 25 ਸਾਲ ਪਹਿਲਾਂ ਕੇਵਲ 21 ਕਰੋੜ ਰੁਪਏ ਨਾਲ ਕੀਤੀ ਗਈ ਸੀ ਪਰ ਹੁਣ ਇਹ 500 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋ ਚੁੱਕਿਆ ਹੈ। ਇਹ ਮਹਾਰਾਸ਼ਟਰ ਦੇ ਸੋਕਾਗ੍ਰਸਤ ਖੇਤਰਾਂ ਤੱਕ ਪਾਣੀ ਪਹੁੰਚਾਉਣ ਦੇ ਸਾਡੇ ਪ੍ਰਯਤਨਾਂ ਦਾ ਨਤੀਜਾ ਹੈ।

ਪ੍ਰਧਾਨ ਮੰਤਰੀ ਨੇ ਜਲਗਾਓਂ-ਉਧਨਾ ਰੇਲਮਾਰਗ ਦੇ ਦੋਹਰੀਕਰਣ ਅਤੇ ਬਿਜਲੀਕਰਨ ਦੇ ਪੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ । ਮਾਲ ਅਤੇ ਲੋਕਾਂ ਦੀ ਆਵਾਜਾਈ ਅਸਾਨ ਬਣਾਉਣ ਲਈ ਪਿਛਲੇ ਚਾਰ ਸਾਲ ਦੌਰਾਨ 2400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਵਿੱਚ ਗਤੀ ਲਿਆਂਦੀ ਗਈ । ਦੇਸ਼ ਦੇ ਉੱਤਰ ਅਤੇ ਦੱਖਣ ਹਿੱਸਿਆਂ ਨੂੰ ਜੋੜਨ ਵਾਲੀ ਰੇਲ ਲਾਈਨ ਤੋਂ ਆਸਪਾਸ ਦੇ ਖੇਤਰਾਂ ਦੀ ਬੇਮਿਸਾਲ ਤਰੱਕੀ ਹੋਵੇਗੀ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ-ਲਿੰਕ ਰਾਹੀਂ ਭੁਸਾਵਲ-ਬਾਂਦਰਾ ਖੰਡੇਸ਼ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ । ਇਹ ਟ੍ਰੇਨ ਮੁੰਬਈ ਤੋਂ ਭੁਸਾਵਲ ਦਰਮਿਆਨ ਸਿੱਧਾ ਰੇਲ ਸੰਪਰਕ ਮੁਹੱਈਆ ਕਰਵਾਏਗੀ । ਪ੍ਰਧਾਨ ਮੰਤਰੀ ਨੇ ਨੰਦੂਦਰਬਾਰ – ਉਧਨਾ ਮੇਮੂ ਟ੍ਰੇਨ ਅਤੇ ਉਧਨਾ-ਪਾਲਦੀ ਮੇਮੂ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ ।

ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ 51 ਕਿਲੋਮੀਟਰ ਲੰਮੇ ਧੁਲੇ-ਨਰਦਾਨਾ ਰੇਲਮਾਰਗ ਅਤੇ 107 ਕਿਲੋਮੀਟਰ ਲੰਮੇ ਜਲਗਾਓਂ-ਮਨਮਾੜ ਤੀਜੇ ਰੇਲਮਾਰਗ ਦਾ ਨੀਂਹ ਪੱਥਰ ਰੱਖਿਆ । ਇਨ੍ਹਾਂ ਪ੍ਰੋਜੈਕਟਾਂ ਨਾਲ ਸਮੇਂ ਅਤੇ ਆਵਾਜਾਈ  ਦੇ ਬਿਹਤਰ ਪ੍ਰਬੰਧਨ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇਸ ਖੇਤਰ ਵਿੱਚ ਰੇਲ ਸੰਪਰਕ ਅਤੇ ਵਿਕਾਸ ਨੂੰ ਹੁਲਾਰਾ ਦੇਣਗੇ ਅਤੇ ਵਿਕਾਸ ਦੇ ਮਾਮਲੇ ਵਿੱਚ ਧੁਲੇ ਜਲਦੀ ਹੀ ਸੂਰਤ ਦਾ ਮੁਕਾਬਲਾ ਕਰਨ ਲੱਗੇਗਾ  ।

ਪ੍ਰਧਾਨ ਮੰਤਰੀ ਨੇ ਸੁਲਵਾੜੇ ਝੰਫ਼ਲ ਕਨੋਲੀ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਵੀ ਕੀਤਾ । ਇਸ ਪ੍ਰੋਜੈਕਟ ਨਾਲ ਤਾਪੀ ਨਦੀ ਤੋਂ ਜਲ ਦੀ ਪ੍ਰਾਪਤੀ ਹੋਵੇਗੀ ਅਤੇ ਇਸ ਨਾਲ ਜੁੜੇ ਡੈਮਾਂ, ਸਰੋਵਰਾਂ ਅਤੇ ਨਹਿਰਾਂ ਨੂੰ ਜਲ ਦੀ ਆਪੂਰਤੀ ਹੋਵੇਗੀ, ਜਿਸਦੇ ਨਾਲ 100 ਪਿੰਡਾਂ ਦੇ 1 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ ।

ਪ੍ਰਧਾਨ ਮੰਤਰੀ ਨੇ ਧੁਲੇ ਸ਼ਹਿਰ ਲਈ ਲਗਭਗ 500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਮਰੁਤ ਤਹਿਤ ਜਲਾਪੂਰਤੀ ਯੋਜਨਾ ਅਤੇ ਭੂਮੀਗਤ ਸੀਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ।  ਵਾਟਰ ਸਪਲਾਈ ਸਕੀਮ ਪਾਣੀ ਦੀ ਕਮੀ ਵਾਲੇ ਧੁਲੇ ਖੇਤਰ ਵਿੱਚ ਸੁਰੱਖਿਅਤ ਪੇਅਜਲ ਪ੍ਰਦਾਨ ਕਰੇਗੀ ਅਤੇ ਜਲ ਸਬੰਧੀ ਪਰੇਸ਼ਾਨੀਆਂ ਸਮਾਪਤ ਕਰੇਗੀ  ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਹਰ ਨਾਗਰਿਕ ਦਾ ਜੀਵਨ ਅਸਾਨ ਬਣਾਉਣ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਛੋਟੀ ਜਿਹੀ ਮਿਆਦ ਵਿੱਚ ਆਯੁਸ਼ਮਾਨ ਭਾਰਤ ਨੇ ਮਹਾਰਾਸ਼ਟਰ ਦੇ 70,000 ਰੋਗੀਆਂ, ਜਿਨ੍ਹਾਂ ਵਿਚੋਂ ਧੁਲੇ ਦੇ 1800 ਹਨ ਸਮੇਤ 12 ਲੱਖ ਲੋਕਾਂ ਨੂੰ ਲਾਭ ਪ੍ਰਦਾਨ ਕੀਤਾ ਹੈ, ਨਾਲ ਹੀ ਇਹ ਗ਼ਰੀਬ ਅਤੇ ਹਾਸ਼ੀਏ ਤੇ ਧਕੇਲੇ ਗਏ ਲੋਕਾਂ ਲਈ ਇੱਕ ਆਸ ਦੀ ਕਿਰਨ ਰਹੀ ਹੈ  ।

***

ਏਕੇਟੀ/ਵੀਜੇ