Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਤਮਾ ਜਯੋਤਿਬਾ ਫੁਲੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਸਮਾਜ ਸੁਧਾਰਕ, ਦਾਰਸ਼ਨਿਕ ਅਤੇ ਲੇਖਕ ਮਹਾਤਮਾ ਜਯੋਤਿਬਾ ਫੁਲੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਮਾਜਿਕ ਨਿਆਂ ਦੇ ਚੈਂਪੀਅਨ ਅਤੇ ਅਣਗਿਣਤ ਲੋਕਾਂ ਦੇ ਲਈ ਆਸ਼ਾ ਦੇ ਸਰੋਤ ਦੇ ਰੂਪ ਵਿੱਚ ਮਹਾਤਮਾ ਫੁਲੇ ਦਾ ਵਿਆਪਕ ਸਨਮਾਨ ਹੈ। ਉਨ੍ਹਾਂ ਨੇ ਸਮਾਜਿਕ ਸਮਾਨਤਾ, ਮਹਿਲਾ ਸਸ਼ਕਤੀਕਰਣ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਦੇ ਲਈ ਅਣਥਕ ਕਾਰਜ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਮਾਧਿਅਮ ਨਾਲ ਮਹਾਨ ਵਿਚਾਰਕ ਜਯੋਤਿਬਾ ਫੁਲੇ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਸਨ, ਜਿੱਥੇ ਸ਼੍ਰੀ ਮੋਦੀ ਨੇ ਕਿਹਾ ਸੀ ਕਿ ਮਹਾਤਮਾ ਫੁਲੇ ਨੇ ਬਾਲਿਕਾਵਾਂ ਦੇ ਲਈ ਸਕੂਲ ਸ਼ੁਰੂ ਕੀਤਾ ਸੀ ਅਤੇ ਕੰਨਿਆ ਸ਼ਿਸ਼ੁ ਹੱਤਿਆ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਜਲ ਸੰਕਟ ਦੇ ਸਮਾਧਾਨ ਦੇ ਲਈ ਵੀ ਅਭਿਯਾਨ ਚਲਾਏ ਸਨ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਸਮਾਜਿਕ ਨਿਆਂ ਦੇ ਚੈਂਪੀਅਨ ਅਤੇ ਅਣਗਿਣਤ ਲੋਕਾਂ ਦੇ ਲਈ ਆਸ਼ਾ ਦੇ ਸਰੋਤ ਦੇ ਰੂਪ ਵਿੱਚ ਮਹਾਤਮਾ ਫੁਲੇ ਦਾ ਵਿਆਪਕ ਸਨਮਾਨ ਹੈ। ਉਨ੍ਹਾਂ ਦਾ ਬਹੁਆਯਾਮੀ ਵਿਅਕਤੀਤਵ ਸੀ ਅਤੇ ਉਨ੍ਹਾਂ ਨੇ ਸਮਾਜਿਕ ਸਮਾਨਤਾ, ਮਹਿਲਾ ਸਸ਼ਕਤੀਕਰਣ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਦੇ ਲਈ ਅਣਥਕ ਕਾਰਜ ਕੀਤਾ। ਉਨ੍ਹਾਂ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ।

 

ਅੱਜ ਮਹਾਤਮਾ ਫੁਲੇ ਦੀ ਜਯੰਤੀ ਹੈ ਅਤੇ ਕੁਝ ਹੀ ਦਿਨਾਂ ਵਿੱਚ 14 ਤਰੀਕ ਨੂੰ ਅੰਬੇਡਕਰ ਜਯੰਤੀ ਹੈ। ਪਿਛਲੇ ਮਹੀਨੇ ਦੇ ਦੌਰਾਨ #MannKiBaat ਵਿੱਚ ਦੋਵਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਸੀ। ਭਾਰਤ ਮਹਾਤਮਾ ਫੁਲੇ ਅਤੇ ਡਾ. ਬਾਬਾ ਸਾਹੇਬ ਅੰਬੇਡਕਰ ਦਾ ਉਨ੍ਹਾਂ ਦੇ ਮਹਾਨ ਯੋਗਦਾਨ ਦੇ ਲਈ ਸਦਾ ਸ਼ੁਕਰਗੁਜ਼ਾਰ ਰਹੇਗਾ।

*****

ਡੀਐੱਸ/ਐੱਸਟੀ