Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਦਾਂਡੀ ਦੇ ਲਈ ਮਾਰਚ ਕਰਨ ਵਾਲੇ ਸਾਰੇ ਮਹਾਨ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਅਤੇ ਉਨ੍ਹਾਂ ਸਾਰੇ ਪ੍ਰਤਿਸ਼ਠਿਤ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ, ਜਿਨ੍ਹਾਂ ਨੇ ਅਨਿਆਂ ਦੇ ਖ਼ਿਲਾਫ਼ ਅਤੇ ਦੇਸ਼ ਦੇ ਆਤਮ-ਸਨਮਾਨ ਦੀ ਰੱਖਿਆ ਦੇ ਲਈ ਦਾਂਡੀ ਤੱਕ ਮਾਰਚ ਕੀਤਾ ਸੀ।

 

ਪ੍ਰਧਾਨ ਮੰਤਰੀ ਨੇ 2019 ਦਾ ਆਪਣਾ ਭਾਸ਼ਣ ਵੀ ਸਾਂਝਾ ਕੀਤਾ, ਜੋ ਉਨ੍ਹਾਂ ਨੇ ਰਾਸ਼ਟਰ ਨੂੰ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਸਮਰਪਿਤ ਕਰਦੇ ਸਮੇਂ ਦਿੱਤਾ ਸੀ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,

 

”ਗਾਂਧੀ ਜੀ ਅਤੇ ਉਨ੍ਹਾਂ ਸਾਰੇ ਮਹਾਨ ਲੋਕਾਂ ਨੂੰ ਸ਼ਰਧਾਂਜਲੀਆਂ, ਜਿਨ੍ਹਾਂ ਨੇ ਅਨਿਆਂ ਦੇ ਖ਼ਿਲਾਫ਼ ਅਤੇ ਰਾਸ਼ਟਰ ਦੇ ਆਤਮ-ਸਨਮਾਨ ਦੀ ਰੱਖਿਆ ਦੇ ਲਈ ਦਾਂਡੀ ਤੱਕ ਮਾਰਚ ਕੀਤਾ ਸੀ।  

 

ਮੈਂ 2019 ਦਾ ਆਪਣਾ ਭਾਸ਼ਣ ਸਾਂਝਾ ਕਰ ਰਿਹਾ ਹਾਂ, ਜਦੋਂ ਦਾਂਡੀ ਵਿੱਚ ਰਾਸ਼ਟਰੀ ਨਮਕ ਸੱਤਿਆਗ੍ਰਹਿ ਸਮਾਰਕ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।” 

 

 

****

 

ਡੀਐੱਸ/ਐੱਸਟੀ