ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ 2.0’ ਦੀ 9ਵੀਂ ਕੜੀ ਨੂੰ ਸੰਬੋਧਨ ਕਰਦੇ ਹੋਏ ਬਿਹਾਰ ਦੀ ਇੱਕ ਛੋਟੀ ਪ੍ਰੇਰਨਾਮਈ ਕਹਾਣੀ ਦਾ ਵਰਣਨ ਕੀਤਾ ਜੋ ਦੇਸ਼-ਭਰ ਦੇ ਲੋਕਾਂ ਨੂੰ ਪ੍ਰੇਰਨਾ ਨਾਲ ਭਰ ਦੇਣ ਵਾਲੀ ਹੈ। ਇਹ ਉਹ ਇਲਾਕਾ ਹੈ ਜੋ ਦਹਾਕਿਆਂ ਤੋਂ ਹੜ੍ਹਾਂ ਦੇ ਦੁਖਾਂਤ ਨਾਲ ਜੂਝ ਰਿਹਾ ਹੈ। ਅਜਿਹੇ ਵਿੱਚ, ਇੱਥੇ ਖੇਤੀ ਅਤੇ ਆਮਦਨੀ ਨੇ ਹੋਰ ਸੰਸਾਧਨਾਂ ਨੂੰ ਜੁਟਾਉਣਾ ਬਹੁਤ ਮੁਸ਼ਕਲ ਰਿਹਾ ਹੈ। ਮਗਰ ਇਨ੍ਹਾਂ ਪਰਿਸਥਿਤੀਆਂ ਵਿੱਚ ਪੂਰਣੀਆ ਦੀਆਂ ਕੁਝ ਮਹਿਲਾਵਾਂ ਨੇ ਇੱਕ ਵੱਖਰਾ ਰਸਤਾ ਚੁਣਿਆ I ਸਾਥੀਓ, ਪਹਿਲਾਂ ਇਸ ਇਲਾਕੇ ਦੀਆਂ ਮਹਿਲਾਵਾਂ, ਸ਼ਹਿਤੂਤ ਜਾਂ ਮਲਬਰੀ ਦੇ ਦੱਰਖਤਾਂ ‘ਤੇ ਰੇਸ਼ਮ ਦੇ ਕੀੜਿਆਂ ਨਾਲ ਕੋਕੂਨ ਤਿਆਰ ਕਰਦੀਆਂ ਸਨ ਜਿਸ ਦਾ ਉਨ੍ਹਾਂ ਨੂੰ ਬਹੁਤ ਮਾਮੂਲੀ ਮੁੱਲ ਮਿਲਦਾ ਸੀ। ਜਦੋਂ ਕਿ ਉਸ ਨੂੰ ਖਰੀਦਣ ਵਾਲੇ ਲੋਕ, ਇਨ੍ਹਾਂ ਕੋਕੂਨਾਂ ਤੋਂ ਰੇਸ਼ਮ ਦਾ ਧਾਗਾ ਬਣਾ ਕੇ ਮੋਟਾ ਲਾਭ ਕਮਾਉਂਦੇ ਸਨ। ਲੇਕਿਨ, ਅੱਜ ਪੂਰਣੀਆ ਦੀਆਂ ਮਹਿਲਾਵਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀI ਇਨ੍ਹਾਂ ਮਹਿਲਾਵਾਂ ਨੇ ਸਰਕਾਰ ਦੇ ਸਹਿਯੋਗ ਨਾਲ, ਉਤਪਾਦਨ ਸਹਿਕਾਰੀ ਸੰਘਾਂ ਦਾ ਨਿਰਮਾਣ ਕੀਤਾ, ਰੇਸ਼ਮ ਦੇ ਧਾਗੇ ਤਿਆਰ ਕੀਤੇ ਅਤੇ ਫਿਰ ਉਨ੍ਹਾਂ ਧਾਗਿਆਂ ਨਾਲ ਆਪਣੇ ਆਪ ਹੀ ਸਾੜੀਆਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੁਣ ਵੱਡੀ ਧਨਰਾਸ਼ੀ ਕਮਾ ਰਹੀਆਂ ਹਨ।
ਉਨ੍ਹਾਂ ਨੇ ਬਾਰਾਂ ਸਾਲ ਦੀ ਲੜਕੀ ਕਾਮਯਾ ਕਾਰਤੀਕੇਯਾਨ ਦੀ ਉਪਲੱਬਧੀ ਦੀ ਪ੍ਰੇਰਨਾਮਈ ਕਹਾਣੀ ਵੀ ਸਾਂਝੀ ਕੀਤੀ ਜਿਸ ਨੇ ਸਿਰਫ ਬਾਰਾਂ ਸਾਲ ਦੀ ਉਮਰ ਵਿੱਚ ਹੀ ਮਾਊਂਟ ਏਕੋਨਕਾਗੁਆ ਨੂੰ ਫ਼ਤਹਿ ਕਰਨ ਦਾ ਕਾਰਨਾਮਾ ਕਰ ਦਿਖਾਇਆ ਹੈ। ਇਹ, ਦੱਖਣ ਅਮਰੀਕਾ ਵਿੱਚ ਏਡੇਸ ਪਹਾੜ ਦੀ ਸਭ ਤੋਂ ਉੱਚੀ ਚੋਟੀ ਹੈ, ਜੋ ਲਗਭਗ 7000 ਮੀਟਰ ਉੱਚੀ ਹੈ। ਉਨ੍ਹਾਂ ਨੇ ਕਿਹਾ ਕਿ ‘ਹੁਣ ਉਹ ‘ਮਿਸ਼ਨ ਸਾਹਸ’ ਨਾਮਕ ਇੱਕ ਨਵੇਂ ਮਿਸ਼ਨ ‘ਤੇ ਹੈ ਜਿਸ ਦੇ ਤਹਿਤ ਉਹ ਸਾਰੇ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫ਼ਤਹਿ ਕਰਨ ਵਿੱਚ ਜੁਟੀ ਹੈ।’ ਉਨ੍ਹਾਂ ਨੇ ਸਾਰਿਆਂ ਨੂੰ ਫਿਟ ਰਹਿਣ ਦੇ ਪ੍ਰਤੀ ਪ੍ਰੋਤਸਾਹਨ ਦੇਣ ਵਿੱਚ ਸਕਾਰਾਤਮਿਕ ਨਤੀਜੇ ਲਿਆਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ‘ਮਿਸ਼ਨ ਸਾਹਸ’ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਾ ਉੱਲੇਖ ਕਰਦੇ ਹੋਏ ਕਿ ਕਿਸ ਪ੍ਰਕਾਰ ਭਾਰਤ ਦਾ ਭੂਗੋਲ, ਸਾਡੇ ਦੇਸ਼ ਵਿੱਚ ਅਡਵੈਂਚਰ ਸਪੋਰਟਸ ਲਈ ਕਈ ਮੌਕੇ ਉਪਲੱਬਧ ਕਰਾਉਂਦਾ ਹੈ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਸੰਦ ਦੀ ਜਗ੍ਹਾ ‘ਤੇ ਜਾਣ, ਆਪਣੀ ਰੁਚੀ ਦੀ ਗਤੀਵਿਧੀ ਚੁਣਨ ਅਤੇ ਆਪਣੇ ਜੀਵਨ ਨੂੰ ਅਡਵੈਂਚਰ ਦੇ ਨਾਲ ਜ਼ਰੂਰ ਜੋੜਨ ।
ਇਸ ਦੇ ਅਤਿਰਿਕਤ, ਉਨ੍ਹਾਂ ਨੇ 105 ਸਾਲਾਂ ਦੀ ਭਾਗੀਰਥੀ ਅੰਮਾ ਦੀ ਸਫਲਤਾ ਦੀ ਕਹਾਣੀ ਵੀ ਸੁਣਾਈ ਜੋ ਕੇਰਲ ਦੇ ਕੋਲੱਮ ਵਿੱਚ ਰਹਿੰਦੀ ਹੈ। ਬਹੁਤ ਬਚਪਨ ਵਿੱਚ ਹੀ ਉਸ ਨੇ ਆਪਣੀ ਮਾਂ ਨੂੰ ਖੋ ਦਿੱਤਾ ਤੇ ਛੋਟੀ ਉਮਰ ਵਿੱਚ ਸ਼ਾਦੀ ਦੇ ਬਾਅਦ ਪਤੀ ਨੂੰ ਵੀ ਖੋ ਦਿੱਤਾ। ਲੇਕਿਨ, ਭਾਗੀਰਥੀ ਅੰਮਾ ਨੇ ਆਪਣਾ ਹੌਸਲਾ ਨਹੀਂ ਹਾਰਿਆ, ਆਪਣਾ ਜ਼ਜਬਾ ਨਹੀਂ ਹਾਰਿਆ। ਇੰਨੀ ਉਮਰ ਹੋਣ ਦੇ ਬਾਵਜੂਦ ਭਾਗੀਰਥੀ ਅੰਮਾ ਨੇ ਲੈਵਲ-4 ਦੀ ਪਰੀਖਿਆ ਦਿੱਤੀ ਅਤੇ ਬੜੀ ਬੇਸਬਰੀ ਨਾਲ ਪ੍ਰੀਖਿਆ ਅੰਮਾ ਦਾ ਨਤੀਜਾ ਉਡੀਕਣ ਲੱਗੀ। ਉਨ੍ਹਾਂ ਨੇ ਪ੍ਰੀਖਿਆ ਵਿੱਚ 75% ਅੰਕ ਪ੍ਰਾਪਤ ਕੀਤੇ। ਅੰਮਾ ਹੁਣ ਹੋਰ ਪੜ੍ਹਨਾ ਚਾਹੁੰਦੀ ਹੈ। ਜਾਹਰ ਹੈ, ਭਾਗੀਰਥੀ ਅੰਮਾ ਜੈਸੇ ਲੋਕ ਇਸ ਦੇਸ਼ ਦੀ ਤਾਕਤ ਹਨ। ਪ੍ਰੇਰਨਾ ਦਾ ਇੱਕ ਬਹੁਤ ਵੱਡਾ ਸ੍ਰੋਤ ਹਨ।
ਉਨ੍ਹਾਂ ਨੇ ਸਲਮਾਨ ਦੀ ਉਦਾਹਰਨ ਦਿੱਤੀ ਜੋ ਮੁਰਾਦਾਬਾਦ ਦੇ ਹਮੀਰਪੁਰ ਪਿੰਡ ਵਿੱਚ ਰਹਿੰਦਾ ਹੈ ਅਤੇ ਜਨਮ ਤੋਂ ਹੀ ਦਿਵਿਯਾਂਗ ਹਨ। ਇਸ ਕਠਿਨਾਈ ਦੇ ਬਾਵਜੂਦ ਵੀ ਉਸ ਨੇ ਹਾਰ ਨਹੀਂ ਮੰਨੀ ਅਤੇ ਖੁਦ ਹੀ ਆਪਣਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਨਾਲ ਹੀ, ਇਹ ਵੀ ਨਿਸ਼ਚਿਤ ਕੀਤਾ ਕਿ, ਹੁਣ ਉਹ ਆਪਣੇ ਜਿਹੇ ਦਿਵਿਯਾਂਗ ਸਾਥੀਆਂ ਦੀ ਮਦਦ ਵੀ ਕਰਨਗੇ। ਫਿਰ ਕੀ ਸੀ, ਸਲਮਾਨ ਨੇ ਆਪਣੇ ਹੀ ਪਿੰਡ ਵਿੱਚ ਚੱਪਲ ਅਤੇ ਡਿਟਰਜੈਂਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਨ੍ਹਾਂ ਦੇ ਨਾਲ 30 ਦਿਵਿਯਾਂਗ ਸਾਥੀ ਜੁੜ ਗਏ।
ਉਨ੍ਹਾਂ ਨੇ ਗੁਜਰਾਤ ਦੇ ਕੱਚੇ ਇਲਾਕੇ ਦੇ ਅਜਰਕ ਪਿੰਡ ਦੇ ਲੋਕਾਂ ਦੁਆਰਾ ਦਿਖਾਏ ਗਏ ਅਜਿਹੇ ਹੀ ਸੰਕਲਪ ਦੀ ਕਹਾਣੀ ਦਾ ਵੀ ਉੱਲੇਖ ਕੀਤਾ। ਸਾਲ 2001 ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੇ ਬਾਅਦ ਸਾਰੇ ਲੋਕ ਪਿੰਡ ਛੱਡ ਰਹੇ ਸਨ, ਤਦ, ਇਸਮਾਈਲ ਖੱਤਰੀ ਨਾਮ ਦੇ ਸ਼ਖਸ ਨੇ ਪਿੰਡ ਵਿੱਚ ਹੀ ਰਹਿ ਕੇ, ਅਜਰਕ ਪ੍ਰਿੰਟ ਦੀ ਆਪਣੀ ਰਵਾਇਤੀ ਕਲਾ ਨੂੰ ਸਹੇਜਣ ਦਾ ਫੈਸਲਾ ਲਿਆ। ਫਿਰ ਕੀ ਸੀ, ਦੇਖਦੇ ਹੀ ਦੇਖਦੇ ਕੁਦਰਤੀ ਦੇ ਰੰਗਾਂ ਨਾਲ ਬਣੀ, ‘ਅਜਰਕ ਕਲਾ’ ਹਰ ਕਿਸੇ ਨੂੰ ਲੁਭਾਉਣ ਲੱਗੀ ਅਤੇ ਇਹ ਪੂਰਾ ਪਿੰਡ, ਹਸਤਸ਼ਿਲਪ ਦੀ ਆਪਣੀ ਰਵਾਇਤੀ ਵਿਧਾ ਨਾਲ ਜੁੜ ਗਿਆ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਮਨਾਏ ਗਏ ਮਹਾਸ਼ਿਵਰਾਤਰੀ ਦੇ ਪਰਵ ਦੇ ਲਈ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਨੇ ਕਿਹਾ ਮਹਾਸ਼ਿਵਰਾਤਰੀ ‘ਤੇ ਭੋਲੇ ਬਾਬਾ ਦਾ ਅਸ਼ਰੀਵਾਦ ਆਪ ‘ਤੇ ਬਣਿਆ ਰਹੇ… ਤੁਹਾਡੀ ਹਰ ਮਨੋਕਾਮਨਾ ਸ਼ਿਵਜੀ ਪੂਰੀ ਕਰਨ… ਤੁਸੀਂ ਉਰਜਾਵਾਨ ਰਹੋ, ਸਿਹਤਮੰਦ ਰਹੋ,… ਅਤੇ ਦੇਸ਼ ਦੇ ਪ੍ਰਤੀ ਆਪਣੇ ਕਰੱਤਵਾਂ ਦਾ ਪਾਲਣ ਕਰਦੇ ਰਹੋ।
ਪ੍ਰਧਾਨ ਮੰਤਰੀ ਨੇ ਕਿਹਾ, ‘ਆਉਣ ਵਾਲੇ ਦਿਨਾਂ ਵਿੱਚ ਹੋਲੀ ਦਾ ਵੀ ਤਿਉਹਾਰ ਹੈ ਅਤੇ ਇਸ ਦੇ ਤੁਰੰਤ ਬਾਅਦ ਗੁੱੜੀ- ਪੜਵਾ ਵੀ ਆਉਣ ਵਾਲਾ ਹੈ। ਨਵਰਾਤਰੀ ਦਾ ਪਰਵ ਵੀ ਇਸ ਦੇ ਨਾਲ ਜੁੜਿਆ ਹੁੰਦਾ ਹੈ। ਰਾਮ-ਨੌਮੀ ਦਾ ਪਰਵ ਵੀ ਮਨਾਇਆ ਜਾਵੇਗਾ। ਪਰਵ ਅਤੇ ਤਿਉਹਾਰ, ਸਾਡੇ ਦੇਸ਼ ਵਿੱਚ ਸਮਾਜਿਕ ਜੀਵਨ ਦਾ ਅਨਿੱਖੜਵਾਂ ਹਿੱਸਾ ਰਹੇ ਹਨ। ਹਰ ਤਿਉਹਾਰ ਦੇ ਪਿੱਛੇ ਕੋਈ-ਨਾ- ਕੋਈ ਅਜਿਹਾ ਸਮਾਜਿਕ ਸੁਨੇਹਾ ਛੁਪਿਆ ਹੁੰਦਾ ਹੈ ਜੋ ਸਮਾਜ ਨੂੰ ਹੀ ਨਹੀਂ, ਪੂਰੇ ਦੇਸ਼ ਨੂੰ ਏਕਤਾ ਵਿੱਚ ਬੰਨ੍ਹ ਕੇ ਰੱਖਦਾ ਹੈ। ’
***
ਵੀਆਰਆਰਕੇ/ਏਕੇ
Inspiring anecdote from Bihar that would inspire many Indians... #MannKiBaat pic.twitter.com/j1f0CbNIII
— PMO India (@PMOIndia) February 23, 2020