Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਲਈ ਸੁਝਾਅ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 26 ਨਵੰਬਰ 2023 ਨੂੰ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਨਾਗਰਿਕਾਂ ਤੋਂ ਉਨ੍ਹਾਂ ਦੇ ਸੁਝਾਅ ਮੰਗੇ ਹਨ।

ਉਨ੍ਹਾਂ ਨੇ ਇਸ ਮਹੀਨੇ ਦੇ ਮਨ ਕੀ ਬਾਤ ਦੇ ਲਈ ਬੜੀ ਸੰਖਿਆ ਵਿੱਚ ਸੁਝਾਅ ਆਉਣ ‘ਤੇ ਪ੍ਰਸੰਨਤਾ ਭੀ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਭੀ ਆਪਣੇ ਸੁਝਾਅ ਸਾਂਝੇ ਕਰਨ ਦੀ ਤਾਕੀਦ ਕੀਤੀ ਹੈ ਜਿਨ੍ਹਾਂ ਨੇ ਇਸ ਨੂੰ ਹੁਣ ਤੱਕ ਮਾਈਗੌਵ ਜਾਂ ਨਮੋ ਐਪ (MyGov or NaMo App) ‘ਤੇ ਸਾਂਝਾ ਨਹੀਂ ਕੀਤਾ ਹੈ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਇਸ ਮਹੀਨੇ ਦੀ ਮਨ ਕੀ ਬਾਤ ਦੇ ਲਈ ਬੜੀ ਸੰਖਿਆ ਵਿੱਚ ਸੁਝਾਅ ਦੇਖ ਕੇ ਪ੍ਰਸੰਨਤਾ ਹੋਈ, ਜਿਸ ਦਾ ਪ੍ਰਸਾਰਣ 26 ਤਾਰੀਖ ਨੂੰ ਹੋਵੇਗਾ।

https://www.mygov.in/group-issue/inviting-ideas-mann-ki-baat-prime-minister-narendra-modi-26th-november-2023/

ਸਾਂਝੇ ਕੀਤੇ ਗਏ ਪ੍ਰੇਰਕ ਜੀਵਨ ਅਨੁਭਵ ਇਸ ਪ੍ਰੋਗਰਾਮ ਦਾ ਸਾਰ ਹਨ, ਜੋ ਹਰੇਕ ਸੰਸਕਰਣ ਨੂੰ ਅਧਿਕ ਸਮ੍ਰਿੱਧ ਅਤੇ ਗਿਆਨਵਰਧਕ ਬਣਾਉਂਦੇ ਹਨ।

ਜਿਨ੍ਹਾਂ ਲੋਕਾਂ ਨੇ ਹੁਣ ਤੱਕ ਆਪਣੇ ਸੁਝਾਅ ਸਾਂਝੇ ਨਹੀਂ ਕੀਤੇ ਹਨ, ਉਹ ਮਾਈਗੌਵ ਜਾਂ ਨਮੋ ਐਪ (MyGov or NaMo App) ‘ਤੇ ਇਨ੍ਹਾਂ ਨੂੰ ਭੇਜ ਸਕਦੇ ਹਨ।”

 

 

 

***

ਡੀਐੱਸ/ਐੱਸਟੀ