Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭੂਟਾਨ ਨਰੇਸ਼, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਭੂਟਾਨ ਨਰੇਸ਼, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭੂਟਾਨ ਨਰੇਸ਼ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਨਾਲ ਮੁਲਾਕਾਤ ਕੀਤੀ ਹੈ।

 

ਦੋਨੋਂ ਪਤਵੰਤਿਆਂ ਨੇ ਨਜ਼ਦੀਕੀ ਅਤੇ ਅਦੁੱਤੀ ਭਾਰਤ-ਭੂਟਾਨ ਮਿੱਤਰਤਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵਿਭਿੰਨ ਵਿਚਾਰਾਂ ਤੇ ਚਰਚਾ ਕੀਤੀ। ਸ਼੍ਰੀ ਮੋਦੀ ਨੇ ਭਾਰਤ ਅਤੇ ਭੂਟਾਨ ਦੇ ਦਰਮਿਆਨ ਸਬੰਧਾਂ ਨੂੰ ਸਰੂਪ ਦੇਣ ਵਿੱਚ ਡਰੁਕ ਗਯਾਲਪੋਸ ਦੁਆਰਾ ਕ੍ਰਮਿਕ ਤੌਰ ਤੇ ਪ੍ਰਦਾਨ ਕੀਤੇ ਗਏ ਮਾਰਗਦਰਸ਼ਕ ਦ੍ਰਿਸ਼ਟੀਕੋਣ ਦੀ ਵੀ ਸ਼ਲਾਘਾ ਕੀਤੀ ਹੈ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ:

 

ਭੂਟਾਨ ਦੇ ਮਹਾਮਹਿਮ ਨਰੇਸ਼ ਦੇ ਨਾਲ ਗਰਮਜੋਸ਼ੀ ਦੇ ਮਾਹੌਲ ਵਿੱਚ ਮੁਲਾਕਾਤ ਹੋਈ। ਨਜ਼ਦੀਕੀ ਅਤੇ ਅਦੁੱਤੀ ਭਾਰਤ-ਭੂਟਾਨ ਮਿੱਤਰਤਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵਿਭਿੰਨ ਵਿਚਾਰਾਂ ਤੇ ਚਰਚਾ ਕੀਤੀ। ਸਾਡੇ ਸਬੰਧਾਂ ਨੂੰ ਸਰੂਪ ਦੇਣ ਵਿੱਚ ਡਰੁਕ ਗਯਾਲਪੋਸ ਦੁਆਰਾ ਕ੍ਰਮਿਕ ਤੌਰ ਤੇ ਪ੍ਰਦਾਨ ਕੀਤੀ ਗਈ ਮਾਰਗਦਰਸ਼ਕ ਦ੍ਰਿਸ਼ਟੀ ਦੇ ਲਈ ਮੈਂ ਪ੍ਰਸ਼ੰਸਾ ਵਿਅਕਤ ਕੀਤੀ।”

 

 

*******

 

ਡੀਐੱਸ/ਐੱਸਟੀ