ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਵੀ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭੁਜ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਅਤੇ ਅੰਜਾਰ ਵਿੱਚ ਵੀਰ ਬਾਲ ਸਮਾਰਕ ਕੱਛ, ਗੁਜਰਾਤ ਅਤੇ ਪੂਰੇ ਦੇਸ਼ ਦੀ ਸਾਂਝੀ ਪੀੜ ਦੇ ਪ੍ਰਤੀਕ ਹਨ। ਉਨ੍ਹਾਂ ਨੇ ਅੰਜਾਰ ਮੈਮੋਰੀਅਲ ਦਾ ਸੰਕਲਪ ਲੈਣ ਅਤੇ ਸਵੈ-ਸੇਵੀ ਕੰਮ ‘ਕਾਰ ਸੇਵਾ‘ ਰਾਹੀਂ ਯਾਦਗਾਰ ਨੂੰ ਪੂਰਾ ਕਰਨ ਦੇ ਪ੍ਰਸਤਾਵ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਨਾਸ਼ਕਾਰੀ ਭੁਚਾਲ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਇਹ ਯਾਦਗਾਰਾਂ ਭਾਰੀ ਹਿਰਦੇ ਨਾਲ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਜ ਨਿੱਘੇ ਸੁਆਗਤ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਅੱਜ ਆਪਣੇ ਦਿਲ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਯਾਦ ਕੀਤਾ ਅਤੇ ਪੂਰੀ ਨਿਮਰਤਾ ਨਾਲ ਕਿਹਾ ਕਿ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਮ੍ਰਿਤੀ ਵਨ ਮੈਮੋਰੀਅਲ 9/11 ਦੀ ਯਾਦਗਾਰ ਅਤੇ ਹੀਰੋਸ਼ੀਮਾ ਯਾਦਗਾਰ ਦੇ ਸਮਾਨ ਹੈ। ਉਨ੍ਹਾਂ ਨੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਯਾਦਗਾਰ ਦਾ ਦੌਰਾ ਕਰਦੇ ਰਹਿਣ, ਤਾਂ ਜੋ ਕੁਦਰਤ ਦਾ ਸੰਤੁਲਨ ਅਤੇ ਵਿਵਹਾਰ ਹਰ ਕਿਸੇ ਨੂੰ ਸਪਸ਼ਟ ਰਹੇ।
ਪ੍ਰਧਾਨ ਮੰਤਰੀ ਨੇ ਵਿਨਾਸ਼ਕਾਰੀ ਭੁਚਾਲ ਦੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਮੈਨੂੰ ਯਾਦ ਹੈ ਜਦੋਂ ਭੁਚਾਲ ਆਇਆ ਸੀ, ਮੈਂ ਦੂਜੇ ਹੀ ਦਿਨ ਇੱਥੇ ਪਹੁੰਚ ਗਿਆ ਸੀ। ਮੈਂ ਉਦੋਂ ਮੁੱਖ ਮੰਤਰੀ ਨਹੀਂ ਸੀ, ਮੈਂ ਇੱਕ ਸਾਧਾਰਣ ਪਾਰਟੀ ਵਰਕਰ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਵੇਂ ਅਤੇ ਕਿੰਨੇ ਲੋਕਾਂ ਦੀ ਮਦਦ ਕਰ ਸਕਾਂਗਾ। ਪਰ ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਇਸ ਦੁਖ ਦੀ ਘੜੀ ਵਿੱਚ ਤੁਹਾਡੇ ਸਾਰਿਆਂ ਦੇ ਦਰਮਿਆਨ ਰਹਾਂਗਾ। ਅਤੇ, ਜਦੋਂ ਮੈਂ ਮੁੱਖ ਮੰਤਰੀ ਬਣਿਆ, ਇਸ ਸੇਵਾ ਦੇ ਅਨੁਭਵ ਨੇ ਮੇਰੀ ਬਹੁਤ ਮਦਦ ਕੀਤੀ।” ਉਨ੍ਹਾਂ ਨੇ ਇਸ ਖੇਤਰ ਨਾਲ ਆਪਣੀ ਡੂੰਘੀ ਅਤੇ ਲੰਬੀ ਸਾਂਝ ਨੂੰ ਯਾਦ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨਾਲ ਉਨ੍ਹਾਂ ਨੇ ਸੰਕਟ ਦੌਰਾਨ ਕੰਮ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਕੱਛ ਦੀ ਹਮੇਸ਼ਾ ਇੱਕ ਵਿਸ਼ੇਸ਼ਤਾ ਰਹੀ ਹੈ, ਜਿਸ ਬਾਰੇ ਮੈਂ ਅਕਸਰ ਚਰਚਾ ਕਰਦਾ ਹਾਂ। ਇੱਥੋਂ ਤੱਕ ਕਿ ਜੇਕਰ ਕੋਈ ਬੰਦਾ ਰਾਹ ਵਿੱਚ ਤੁਰਦਿਆਂ ਸੁਪਨਾ ਵੀ ਬੀਜਦਾ ਹੈ ਤਾਂ ਉਸ ਨੂੰ ਬੋਹੜ ਦਾ ਰੁੱਖ ਬਣਾਉਣ ਵਿੱਚ ਸਾਰਾ ਕੱਛ ਜੁਟ ਜਾਂਦਾ ਹੈ। ਕੱਛ ਦੇ ਇਨ੍ਹਾਂ ਸੰਸਕਾਰਾਂ ਨੇ ਹਰ ਖਦਸ਼ੇ, ਹਰ ਮੁੱਲਾਂਕਣ ਨੂੰ ਗਲਤ ਸਾਬਤ ਕੀਤਾ। ਕਈਆਂ ਨੇ ਕਿਹਾ ਕਿ ਹੁਣ ਕੱਛ ਕਦੇ ਵੀ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਸਕੇਗਾ। ਪਰ ਅੱਜ ਕੱਛ ਦੇ ਲੋਕਾਂ ਨੇ ਇੱਥੋਂ ਦੀ ਸਥਿਤੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਭੁਚਾਲ ਤੋਂ ਬਾਅਦ ਪਹਿਲੀ ਦੀਵਾਲੀ ਦਾ ਸਮਾਂ ਉਨ੍ਹਾਂ ਅਤੇ ਉਨ੍ਹਾਂ ਦੇ ਸੂਬਾਈ ਮੰਤਰੀ ਮੰਡਲ ਦੇ ਸਾਥੀਆਂ ਨੇ ਲੋਕਾਂ ਨਾਲ ਇਕਜੁੱਟਤਾ ਵਿੱਚ ਇਲਾਕੇ ਵਿੱਚ ਬਿਤਾਇਆ ਸੀ। ਉਨ੍ਹਾਂ ਨੇ ਕਿਹਾ ਕਿ ਚੁਣੌਤੀ ਦੀ ਉਸ ਘੜੀ ਵਿੱਚ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਤਬਾਹੀ ਨੂੰ ਮੌਕੇ ਵਿੱਚ ਬਦਲ ਦੇਵਾਂਗੇ (‘ਆਪਦਾ ਸੇ ਅਵਸਰ’)। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਲਾਲ ਕਿਲੇ ਤੋਂ ਇਹ ਕਹਿੰਦਾ ਹਾਂ ਕਿ ਭਾਰਤ 2047 ਤੱਕ ਇੱਕ ਵਿਕਸਿਤ ਦੇਸ਼ ਬਣ ਜਾਵੇਗਾ, ਤੁਸੀਂ ਦੇਖ ਸਕਦੇ ਹੋ ਕਿ ਮੌਤ ਅਤੇ ਤਬਾਹੀ ਦੇ ਵਿਚਕਾਰ, ਅਸੀਂ ਕੁਝ ਸੰਕਲਪ ਕੀਤੇ ਅਤੇ ਅੱਜ ਅਸੀਂ ਉਨ੍ਹਾਂ ਨੂੰ ਸਾਕਾਰ ਕੀਤਾ ਹੈ। ਇਸੇ ਤਰ੍ਹਾਂ, ਅੱਜ ਅਸੀਂ ਜੋ ਸੰਕਲਪ ਲਿਆ ਹੈ, ਅਸੀਂ 2047 ਵਿੱਚ ਉਸ ਅਸਲੀਅਤ ਵਿੱਚ ਜ਼ਰੂਰ ਬਦਲਾਂਗੇ।”
2001 ਵਿੱਚ ਇਸਦੀ ਮੁਕੰਮਲ ਤਬਾਹੀ ਤੋਂ ਬਾਅਦ ਕੀਤੇ ਗਏ ਸ਼ਾਨਦਾਰ ਕੰਮ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਛ ਵਿੱਚ 2003 ਵਿੱਚ ਕ੍ਰਾਂਤੀਗੁਰੂ ਸ਼ਿਆਮਜੀ ਕ੍ਰਿਸ਼ਨਵਰਮਾ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ, ਜਦਕਿ 35 ਤੋਂ ਵੱਧ ਨਵੇਂ ਕਾਲਜ ਵੀ ਸਥਾਪਿਤ ਕੀਤੇ ਗਏ। ਉਨ੍ਹਾਂ ਨੇ ਭੁਚਾਲ ਰੋਧੀ ਜ਼ਿਲ੍ਹਾ ਹਸਪਤਾਲਾਂ ਅਤੇ ਖੇਤਰ ਵਿੱਚ 200 ਤੋਂ ਵੱਧ ਕਾਰਜਸ਼ੀਲ ਕਲੀਨਿਕਾਂ ਅਤੇ ਹਰ ਘਰ ਨੂੰ ਪਵਿੱਤਰ ਨਰਮਦਾ ਦਾ ਸ਼ੁੱਧ ਪਾਣੀ ਮਿਲਣ ਦਾ ਜ਼ਿਕਰ ਕੀਤਾ, ਜੋ ਪਾਣੀ ਦੀ ਕਿੱਲਤ ਦੇ ਸਮੇਂ ਬਹੁਤ ਦੂਰ ਦੀ ਗੱਲ ਸੀ। ਉਨ੍ਹਾਂ ਖੇਤਰ ਵਿੱਚ ਜਲ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕੱਛ ਦੇ ਲੋਕਾਂ ਦੇ ਅਸ਼ੀਰਵਾਦ ਸਦਕਾ ਸਾਰੇ ਅਹਿਮ ਇਲਾਕੇ ਨਰਮਦਾ ਦੇ ਪਾਣੀ ਨਾਲ ਜੁੜ ਗਏ ਹਨ। ਉਨ੍ਹਾਂ ਨੇ ਕਿਹਾ, “ਕੱਛ ਭੁਜ ਨਹਿਰ ਖੇਤਰ ਦੇ ਲੋਕਾਂ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਏਗੀ।” ਉਨ੍ਹਾਂ ਕੱਛ ਨੂੰ ਪੂਰੇ ਗੁਜਰਾਤ ਦਾ ਨੰਬਰ ਇੱਕ ਫਲ ਉਤਪਾਦਕ ਜ਼ਿਲ੍ਹਾ ਬਣਨ ਲਈ ਵੀ ਵਧਾਈ ਦਿੱਤੀ। ਉਨ੍ਹਾਂ ਨੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਵਿੱਚ ਬੇਮਿਸਾਲ ਤਰੱਕੀ ਕਰਨ ਲਈ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ, “ਕੱਛ ਨੇ ਨਾ ਸਿਰਫ਼ ਆਪਣੇ-ਆਪ ਨੂੰ ਉੱਚਾ ਚੁੱਕਿਆ ਹੈ, ਸਗੋਂ ਪੂਰੇ ਗੁਜਰਾਤ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ।”
ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਗੁਜਰਾਤ ਇੱਕ ਤੋਂ ਬਾਅਦ ਇੱਕ ਸੰਕਟ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਕਿਹਾ, “ਜਦੋਂ ਗੁਜਰਾਤ ਕੁਦਰਤੀ ਆਪਦਾ ਨਾਲ ਨਜਿੱਠ ਰਿਹਾ ਸੀ, ਉਦੋਂ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋਇਆ। ਗੁਜਰਾਤ ਨੂੰ ਦੇਸ਼ ਅਤੇ ਦੁਨੀਆ ਵਿੱਚ ਬਦਨਾਮ ਕਰਨ ਲਈ ਇੱਥੇ ਨਿਵੇਸ਼ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਰਚੀ ਗਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਅਜਿਹੀ ਸਥਿਤੀ ਦੇ ਬਾਵਜੂਦ, ਗੁਜਰਾਤ ਆਪਦਾ ਪ੍ਰਬੰਧਨ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ। “ਇਸ ਐਕਟ ਦੀ ਪ੍ਰੇਰਨਾ ਨਾਲ, ਪੂਰੇ ਦੇਸ਼ ਲਈ ਇੱਕ ਸਮਾਨ ਕਾਨੂੰਨ ਬਣਾਇਆ ਗਿਆ। ਉਨ੍ਹਾਂ ਨੇ ਕਿਹਾ, “ਇਸ ਐਕਟ ਨੇ ਮਹਾਮਾਰੀ ਦੌਰਾਨ ਦੇਸ਼ ਦੀ ਹਰ ਸਰਕਾਰ ਦੀ ਮਦਦ ਕੀਤੀ।” ਉਨ੍ਹਾਂ ਨੇ ਅੱਗੇ ਕਿਹਾ ਕਿ ਗੁਜਰਾਤ ਨੂੰ ਬਦਨਾਮ ਕਰਨ ਅਤੇ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਗੁਜਰਾਤ ਨੇ ਇੱਕ ਨਵਾਂ ਉਦਯੋਗਿਕ ਮਾਰਗ ਤਿਆਰ ਕੀਤਾ। ਕੱਛ ਇਸ ਦੇ ਵੱਡੇ ਲਾਭਾਰਥੀਆਂ ਵਿੱਚੋਂ ਇੱਕ ਸੀ।
ਉਨ੍ਹਾਂ ਨੇ ਕਿਹਾ ਕਿ ਕੱਛ ਵਿੱਚ ਅੱਜ ਦੁਨੀਆ ਦੇ ਸਭ ਤੋਂ ਵੱਡੇ ਸੀਮੇਂਟ ਪਲਾਂਟ ਹਨ। ਵੈਲਡਿੰਗ ਪਾਈਪ ਨਿਰਮਾਣ ਦੇ ਮਾਮਲੇ ਵਿਚ ਕੱਛ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਟੈਕਸਟਾਈਲ ਪਲਾਂਟ ਕੱਛ ਵਿੱਚ ਹੈ। ਏਸ਼ੀਆ ਦਾ ਪਹਿਲਾ ਐੱਸਈਜ਼ੈੱਡ ਕੱਛ ਵਿੱਚ ਬਣਿਆ। ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ਭਾਰਤ ਦੇ 30 ਪ੍ਰਤੀਸ਼ਤ ਕਾਰਗੋ ਨੂੰ ਸੰਭਾਲਦੀਆਂ ਹਨ ਅਤੇ ਇਹ ਦੇਸ਼ ਲਈ 30 ਪ੍ਰਤੀਸ਼ਤ ਨਮਕ ਦਾ ਉਤਪਾਦਨ ਕਰਦੀਆਂ ਹਨ। ਕੱਛ ਸੌਰ ਅਤੇ ਪੌਣ ਊਰਜਾ ਨਾਲ 2500 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਅਤੇ ਕੱਛ ਵਿੱਚ ਸਭ ਤੋਂ ਵੱਡਾ ਸੋਲਰ ਹਾਈਬ੍ਰਿਡ ਪਾਰਕ ਬਣਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਵਿੱਚ ਚੱਲ ਰਹੀ ਗ੍ਰੀਨ ਹਾਊਸ ਮੁਹਿੰਮ ਵਿੱਚ ਗੁਜਰਾਤ ਦੀ ਵੱਡੀ ਭੂਮਿਕਾ ਹੈ। ਇਸੇ ਤਰ੍ਹਾਂ, ਜਦੋਂ ਗੁਜਰਾਤ ਵਿਸ਼ਵ ਦੀ ਗ੍ਰੀਨ ਹਾਊਸ ਰਾਜਧਾਨੀ ਵਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ, ਤਾਂ ਕੱਛ ਇਸ ਵਿੱਚ ਵੱਡਾ ਯੋਗਦਾਨ ਪਾਵੇਗਾ।
ਪੰਚ ਪ੍ਰਣ – ਆਪਣੀ ਵਿਰਾਸਤ ‘ਤੇ ਮਾਣ ਨੂੰ ਯਾਦ ਕਰਦੇ ਹੋਏ, ਜਿਸ ਦਾ ਉਨ੍ਹਾਂ ਲਾਲ ਕਿਲੇ ਦੀ ਫ਼ਸੀਲ ਤੋਂ ਐਲਾਨ ਕੀਤਾ ਸੀ, ਪ੍ਰਧਾਨ ਮੰਤਰੀ ਨੇ ਕੱਛ ਦੀ ਖੁਸ਼ਹਾਲੀ ਅਤੇ ਸਮ੍ਰਿਧੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਧੋਲਾਵੀਰਾ ਦੇ ਸ਼ਹਿਰ ਨਿਰਮਾਣ ਵਿੱਚ ਮੁਹਾਰਤ ਬਾਰੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, “ਧੋਲਾਵੀਰਾ ਨੂੰ ਪਿਛਲੇ ਸਾਲ ਹੀ ਵਿਸ਼ਵ ਵਿਰਾਸਤੀ ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਧੋਲਾਵੀਰਾ ਦੀ ਹਰ ਇੱਟ ਸਾਡੇ ਪੁਰਖਿਆਂ ਦੇ ਹੁਨਰ, ਗਿਆਨ ਅਤੇ ਵਿਗਿਆਨ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਅਣਡਿੱਠ ਕੀਤੇ ਗਏ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕਰਨਾ ਵੀ ਆਪਣੀ ਵਿਰਾਸਤ ‘ਤੇ ਮਾਣ ਕਰਨ ਦਾ ਹਿੱਸਾ ਹੈ। ਉਨ੍ਹਾਂ ਨੇ ਸ਼ਿਆਮਜੀ ਕ੍ਰਿਸ਼ਨ ਵਰਮਾ ਦੇ ਅਵਸ਼ੇਸ਼ਾਂ ਨੂੰ ਵਾਪਸ ਲਿਆਉਣ ਦੇ ਸਨਮਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਮਾਂਡਵੀ ਵਿਖੇ ਮੈਮੋਰੀਅਲ ਅਤੇ ਸਟੈਚੂ ਆਵ੍ ਯੂਨਿਟੀ ਵੀ ਵੱਡੇ ਕਦਮ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੱਛ ਦਾ ਵਿਕਾਸ ‘ਸਬਕਾ ਪ੍ਰਯਾਸ‘ ਦੇ ਨਾਲ ਇੱਕ ਸਾਰਥਕ ਤਬਦੀਲੀ ਦੀ ਇੱਕ ਉੱਤਮ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਕੱਛ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਬਲਕਿ ਇਹ ਇੱਕ ਆਤਮਾ, ਇੱਕ ਜੀਵਤ ਭਾਵਨਾ ਹੈ। ਇਹੀ ਭਾਵਨਾ ਹੈ, ਜੋ ਸਾਨੂੰ ਅਜ਼ਾਦੀ ਕਾ ਅੰਮ੍ਰਿਤ ਕਾਲ ਦੇ ਵਿਸ਼ਾਲ ਸੰਕਲਪਾਂ ਦੀ ਪੂਰਤੀ ਦਾ ਰਾਹ ਦਿਖਾਉਂਦੀ ਹੈ।”
ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਸ਼੍ਰੀ ਵਿਨੋਦ ਐੱਲ ਚਾਵੜਾ, ਗੁਜਰਾਤ ਵਿਧਾਨ ਸਭਾ ਦੇ ਸਪੀਕਰ, ਡਾ. ਨਿਮਾਬੇਨ ਆਚਾਰਿਆ, ਰਾਜ ਮੰਤਰੀ ਕਿਰੀਟਸਿੰਘ ਵਾਘੇਲਾ ਅਤੇ ਜੀਤੂਭਾਈ ਚੌਧਰੀ ਮੌਜੂਦ ਸਨ।
ਪ੍ਰੋਜੈਕਟਾਂ ਦੇ ਵੇਰਵੇ
ਪ੍ਰਧਾਨ ਮੰਤਰੀ ਨੇ ਭੁਜ ਜ਼ਿਲ੍ਹੇ ਵਿੱਚ ਸਮ੍ਰਿਤੀ ਵਨ ਮੈਮੋਰੀਅਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਕਲਪਨਾ ਸਮ੍ਰਿਤੀ ਵਨ ਆਪਣੀ ਕਿਸਮ ਦੀ ਇੱਕ ਪਹਿਲ ਹੈ। ਇਹ 2001 ਦੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲਗਭਗ 13,000 ਲੋਕਾਂ ਦੀ ਮੌਤ ਤੋਂ ਬਾਅਦ ਲੋਕਾਂ ਦੁਆਰਾ ਦਿਖਾਈ ਗਈ ਮੁੜ ਉਭਰਨ ਦੀ ਭਾਵਨਾ ਦੇ ਸਨਮਾਨ ਲਈ ਲਗਭਗ 470 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ, ਜਿਸਦਾ ਕੇਂਦਰ ਭੁਜ ਵਿੱਚ ਸੀ। ਇਸ ਮੈਮੋਰੀਅਲ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਹਨ, ਜਿਨ੍ਹਾਂ ਨੇ ਭੁਚਾਲ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।
ਨਮੂਨੇ ਦੇ ਸਮ੍ਰਿਤੀ ਵਨ ਭੁਚਾਲ ਮਿਊਜ਼ੀਅਮ ਨੂੰ ਸੱਤ ਥੀਮਾਂ ਦੇ ਅਧਾਰ ‘ਤੇ ਸੱਤ ਬਲਾਕਾਂ ਵਿੱਚ ਵੰਡਿਆ ਗਿਆ ਹੈ: ਪੁਨਰ ਜਨਮ, ਪੁਨਰ ਖੋਜ, ਪੁਨਰ ਬਹਾਲੀ, ਪੁਨਰ ਨਿਰਮਾਣ, ਪੁਨਰ ਵਿਚਾਰ, ਪੁਨਰ ਸੁਰਜੀਤ ਅਤੇ ਨਵੀਨੀਕਰਣ। ਪਹਿਲਾ ਬਲਾਕ ਧਰਤੀ ਦੇ ਵਿਕਾਸ ਅਤੇ ਹਰ ਵਾਰੀ ਕਾਬੂ ਕਰਨ ਦੀ ਧਰਤੀ ਦੀ ਯੋਗਤਾ ਨੂੰ ਦਰਸਾਉਂਦਾ ਥੀਮ ਪੁਨਰ ਜਨਮ ‘ਤੇ ਅਧਾਰਤ ਹੈ। ਦੂਸਰਾ ਬਲਾਕ ਗੁਜਰਾਤ ਦੀ ਭੂਗੋਲਿਕਤਾ ਅਤੇ ਵੱਖ-ਵੱਖ ਕੁਦਰਤੀ ਆਫ਼ਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਲਈ ਰਾਜ ਸੰਵੇਦਨਸ਼ੀਲ ਹੈ। ਤੀਜਾ ਬਲਾਕ ਹਰੇਕ ਨੂੰ 2001 ਦੇ ਭੁਚਾਲ ਤੋਂ ਤੁਰੰਤ ਬਾਅਦ ਦੀ ਸਥਿਤੀ ਵਿੱਚ ਵਾਪਸ ਲੈ ਜਾਂਦਾ ਹੈ। ਇਸ ਬਲਾਕ ਦੀਆਂ ਗੈਲਰੀਆਂ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੇ ਗਏ ਵੱਡੇ ਰਾਹਤ ਯਤਨਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਚੌਥਾ ਬਲਾਕ 2001 ਦੇ ਭੁਚਾਲ ਤੋਂ ਬਾਅਦ ਗੁਜਰਾਤ ਦੀਆਂ ਪੁਨਰ-ਨਿਰਮਾਣ ਪਹਿਲਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ। ਪੰਜਵਾਂ ਬਲਾਕ ਵਿਜ਼ਟਰ ਨੂੰ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਆਪਦਾ ਲਈ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਅਤੇ ਭਵਿੱਖ ਦੀ ਤਿਆਰੀ ਬਾਰੇ ਸੋਚਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਛੇਵਾਂ ਬਲਾਕ ਇੱਕ ਸਿਮੂਲੇਟਰ ਦੀ ਮਦਦ ਨਾਲ ਭੁਚਾਲ ਦੇ ਅਨੁਭਵ ਨੂੰ ਪੁਨਰ ਸੁਰਜੀਤ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਇਸ ਅਨੁਭਵ ਨੂੰ ਇੱਕ 5ਡੀ ਸਿਮੂਲੇਟਰ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਆਉਣ ਵਾਲਿਆਂ ਨੂੰ ਇਸ ਪੈਮਾਨੇ ‘ਤੇ ਇੱਕ ਘਟਨਾ ਦੀ ਜ਼ਮੀਨੀ ਹਕੀਕਤ ਪ੍ਰਦਾਨ ਕਰਨਾ ਹੈ। ਸੱਤਵਾਂ ਬਲਾਕ ਲੋਕਾਂ ਲਈ ਯਾਦਗਾਰ ਨੂੰ ਜਗ੍ਹਾ ਪ੍ਰਦਾਨ ਕਰਦਾ ਹੈ, ਜਿੱਥੇ ਲੋਕ ਉਹ ਗੁਆਚੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਭੁਜ ਵਿੱਚ ਲਗਭਗ 4400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਪ੍ਰੋਜੈਕਟ ਦੀ ਕੱਛ ਬ੍ਰਾਂਚ ਨਹਿਰ ਦਾ ਵੀ ਉਦਘਾਟਨ ਕੀਤਾ। ਇਸ ਨਹਿਰ ਦੀ ਕੁੱਲ ਲੰਬਾਈ ਲਗਭਗ 357 ਕਿਲੋਮੀਟਰ ਹੈ। ਨਹਿਰ ਦੇ ਇੱਕ ਹਿੱਸੇ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ 2017 ਵਿੱਚ ਕੀਤਾ ਸੀ ਅਤੇ ਬਾਕੀ ਬਚੇ ਹਿੱਸੇ ਦਾ ਹੁਣ ਉਦਘਾਟਨ ਕੀਤਾ ਜਾ ਰਿਹਾ ਹੈ।
ਇਹ ਨਹਿਰ ਕੱਛ ਵਿੱਚ ਸਿੰਚਾਈ ਸੁਵਿਧਾਵਾਂ ਅਤੇ ਕੱਛ ਜ਼ਿਲ੍ਹੇ ਦੇ ਸਾਰੇ 948 ਪਿੰਡਾਂ ਅਤੇ 10 ਕਸਬਿਆਂ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਸਰਹਦ ਡੇਅਰੀ ਦੇ ਨਵੇਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਿੰਗ ਪਲਾਂਟ; ਖੇਤਰੀ ਵਿਗਿਆਨ ਕੇਂਦਰ, ਭੁਜ; ਡਾ. ਬਾਬਾ ਸਾਹੇਬ ਅੰਬੇਡਕਰ ਕਨਵੈਨਸ਼ਨ ਸੈਂਟਰ ਗਾਂਧੀਧਾਮ; ਅੰਜਾਰ ਵਿਖੇ ਵੀਰ ਬਾਲ ਸਮਾਰਕ; ਨਖੱਤਰਾਣਾ ਵਿਖੇ ਭੁਜ 2 ਸਬ ਸਟੇਸ਼ਨ ਆਦਿ ਸਮੇਤ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਭੁਜ-ਭੀਮਾਸਰ ਸੜਕ ਸਮੇਤ 1500 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
https://twitter.com/narendramodi/status/1563795733353861120
https://twitter.com/PMOIndia/status/1563797349763547138
https://twitter.com/PMOIndia/status/1563798941183152128
https://twitter.com/PMOIndia/status/1563799709453778945
https://twitter.com/PMOIndia/status/1563799711651594240
https://twitter.com/PMOIndia/status/1563801085223276544
https://twitter.com/PMOIndia/status/1563802963113840640
https://twitter.com/PMOIndia/status/1563802965622034432
https://twitter.com/PMOIndia/status/1563804191096999936
https://twitter.com/PMOIndia/status/1563805306215612416
**** **** ****
ਡੀਐੱਸ/ਟੀਐੱਸ
Gratitude to the people of Bhuj for their warm reception. Speaking at launch of development projects. https://t.co/FuMn5oM1kH
— Narendra Modi (@narendramodi) August 28, 2022
आज मन बहुत सारी भावनाओं से भरा हुआ है।
— PMO India (@PMOIndia) August 28, 2022
भुजियो डूंगर में स्मृतिवन मेमोरियल, अंजार में वीर बाल स्मारक का लोकार्पण कच्छ की, गुजरात की, पूरे देश की साझी वेदना का प्रतीक है।
इनके निर्माण में सिर्फ पसीना ही नहीं लगा बल्कि कितने ही परिवारों के आंसुओं ने इसके ईंट-पत्थरों को सींचा है:PM
मुझे याद है, भूकंप जब आया था तो उसके दूसरे दिन ही यहां पहुंच गया था।
— PMO India (@PMOIndia) August 28, 2022
तब मैं मुख्यमंत्री नहीं था, साधारण सा कार्यकर्ता था।
मुझे नहीं पता था कि मैं कैसे और कितने लोगों की मदद कर पाउंगा।
लेकिन मैंने ये तय किया कि मैं यहां आप सबके बीच में रहूँगा: PM @narendramodi
कच्छ की एक विशेषता तो हमेशा से रही है, जिसकी चर्चा मैं अक्सर करता हूं।
— PMO India (@PMOIndia) August 28, 2022
यहां रास्ते में चलते-चलते भी कोई व्यक्ति एक सपना बो जाए तो पूरा कच्छ उसको वटवृक्ष बनाने में जुट जाता है।
कच्छ के इन्हीं संस्कारों ने हर आशंका, हर आकलन को गलत सिद्ध किया: PM @narendramodi
ऐसा कहने वाले बहुत थे कि अब कच्छ कभी अपने पैरों पर खड़ा नहीं हो पाएगा।
— PMO India (@PMOIndia) August 28, 2022
लेकिन आज कच्छ के लोगों ने यहां की तस्वीर पूरी तरह बदल दी है: PM @narendramodi
2001 में पूरी तरह तबाह होने के बाद से कच्छ में जो काम हुए हैं, वो अकल्पनीय हैं।
— PMO India (@PMOIndia) August 28, 2022
कच्छ में 2003 में क्रांतिगुरू श्यामजी कृष्णवर्मा यूनिवर्सिटी बनी तो वहीं 35 से भी ज्यादा नए कॉलेजों की भी स्थापना की गई है: PM
एक दौर था जब गुजरात पर एक के बाद एक संकट आ रहे थे।
— PMO India (@PMOIndia) August 28, 2022
प्राकृतिक आपदा से गुजरात निपट ही रहा था, कि साजिशों का दौर शुरु हो गया: PM @narendramodi
देश और दुनिया में गुजरात को बदनाम करने के लिए, यहां निवेश को रोकने के लिए एक के बाद एक साजिशें की गईं।
— PMO India (@PMOIndia) August 28, 2022
ऐसी स्थिति में भी एक तरफ गुजरात देश में डिजास्टर मैनेजमेंट एक्ट बनाने वाला पहला राज्य बना।
इसी एक्ट की प्रेरणा से पूरे देश के लिए भी ऐसा ही कानून बना: PM @narendramodi
देश में आज जो ग्रीन हाउस अभियान चल रहा है, उसमें गुजरात की बहुत बड़ी भूमिका है।
— PMO India (@PMOIndia) August 28, 2022
इसी तरह जब गुजरात, दुनिया भर में ग्रीन हाउस कैपिटल के रूप में अपनी पहचान बनाएगा, तो उसमें कच्छ का बहुत बड़ा योगदान होगा: PM @narendramodi
हमारे कच्छ में क्या नहीं है।
— PMO India (@PMOIndia) August 28, 2022
नगर निर्माण को लेकर हमारी विशेषज्ञता धौलावीरा में दिखती है।
पिछले वर्ष ही धौलावीरा को वर्ल्ड हैरिटेज साइट का दर्जा दिया गया है। धौलावीरा की एक-एक ईंट हमारे पूर्वजों के कौशल, उनके ज्ञान-विज्ञान को दर्शाती है: PM @narendramodi
कच्छ का विकास, सबका प्रयास से सार्थक परिवर्तन का एक उत्तम उदाहरण है।
— PMO India (@PMOIndia) August 28, 2022
कच्छ सिर्फ एक स्थान नहीं है, बल्कि ये एक स्पिरिट है, एक जीती-जागती भावना है।
ये वो भावना है, जो हमें आज़ादी के अमृतकाल के विराट संकल्पों की सिद्धि का रास्ता दिखाती है: PM