Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭੁਚਾਲ ਦੇ ਬਾਅਦ ਕੱਛ ਦੇ ਵਿਕਾਸ ਦੀ ਵੀਡੀਓ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭੁਚਾਲ ਦੇ ਬਾਅਦ ਗੁਜਰਾਤ ਦੇ ਕੱਛ ਇਲਾਕੇ ਦੇ ਵਿਕਾਸ ‘ਤੇ ਅਧਾਰਿਤ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਇਲਾਕਾ ਹੁਣ ਉਦਯੋਗ, ਖੇਤੀਬਾੜੀ, ਟੂਰਿਜ਼ਮ ਆਦਿ ਦਾ ਇੱਕ ਸਮ੍ਰਿੱਧ ਕੇਂਦਰ ਬਣ ਗਿਆ ਹੈ। ਇਸ ਵੀਡੀਓ ਨੂੰ ਮੋਦੀ ਸਟੋਰੀ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉੱਥੋਂ ਦੇ ਲੋਕਾਂ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜ਼ਿਕਰਯੋਗ ਕਾਰਜਾਂ ਬਾਰੇ ਗੱਲ ਕੀਤੀ ਹੈ। ਲੋਕਾਂ ਨੇ ਭੁਚਾਲ ਦੇ ਬਾਅਦ ਕੱਛ ਦੇ ਪੁਨਰਨਿਰਮਾਣ ਦੇ ਲਈ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“2001 ਵਿੱਚ ਆਏ ਭੁਚਾਲ ਦੇ ਬਾਅਦ, ਕੁਝ ਲੋਕਾਂ ਨੇ ਕੱਛ ਨੂੰ ਨਸ਼ਟ ਹੋਇਆ ਮੰਨ ਲਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕੱਛ ਹੁਣ ਕਦੇ ਨਹੀਂ ਉਠ ਸਕਦਾ, ਲੇਕਿਨ ਇਨ੍ਹਾਂ ਸੰਦੇਹਵਾਦੀਆਂ ਨੇ ਕੱਛ ਦੀ ਭਾਵਨਾ ਨੂੰ ਘੱਟ ਕਰਕੇ ਆਂਕਿਆ।

 

ਕੁਝ ਹੀ ਸਮੇਂ ਵਿੱਚ, ਕੱਛ ਫਿਰ ਤੋਂ ਉਠ ਖੜ੍ਹਾ ਹੋਇਆ ਅਤੇ ਉਹ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਬਣ ਗਿਆ।”

 

 

 

****

 

 

ਡੀਐੱਸ/ਐੱਸਟੀ