Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭੁਚਾਲ ਤਰਾਸਦੀ ਦੇ ਦਰਮਿਆਨ ਮਿਆਂਮਾਰ ਦੇ ਸੀਨੀਅਰ ਜਨਰਲ ਮਹਾਮਹਿਮ ਮਿਨ ਆਂਗ ਹਲਾਇੰਗ ਨਾਲ ਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੁਚਾਲ ਤਰਾਸਦੀ ਦੇ ਦਰਮਿਆਨ ਮਿਆਂਮਾਰ ਦੇ ਸੀਨੀਅਰ ਜਨਰਲ ਮਹਾਮਹਿਮ ਮਿਨ ਆਂਗ ਹਲਾਇੰਗ ਨਾਲ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਮਿਆਂਮਾਰ ਦੇ ਨਾਲ ਇਕਜੁੱਟਤਾ ਨਾਲ ਖੜ੍ਹੇ ਰਹਿਣ ਦੇ ਲਈ ਇੱਕ ਕਰੀਬੀ ਮਿੱਤਰ ਅਤੇ ਪੜੌਸੀ ਦੇਸ਼ ਦੇ ਰੂਪ ਵਿੱਚ ਭਾਰਤ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਆਪਦਾ ਨਾਲ ਨਿਪਟਣ ਦੇ ਲਈ, ਭਾਰਤ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਤਤਕਾਲ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਪਰੇਸ਼ਨ ਬ੍ਰਹਮਾ (Operation Brahma) ਦੀ ਸ਼ੁਰੂਆਤ ਕੀਤੀ ਹੈ।

 ਐਕਸ (X) ‘ਤੇ ਆਪਣੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਮਿਆਂਮਾਰ ਦੇ ਸੀਨੀਅਰ ਜਨਰਲ ਮਹਾਮਹਿਮ ਮਿਨ ਆਂਗ ਹਲਾਇੰਗ ਨਾਲ ਬਾਤ ਕੀਤੀ। ਵਿਨਾਸ਼ਕਾਰੀ ਭੁਚਾਲ ਵਿੱਚ ਹੋਈ ਜਨਹਾਨੀ ‘ਤੇ ਆਪਣੀ ਗਹਿਰੀ ਸੰਵੇਦਨਾ ਵਿਅਕਤ ਕੀਤੀ। ਇੱਕ ਕਰੀਬੀ ਮਿੱਤਰ ਅਤੇ ਪੜੌਸੀ ਦੇ ਰੂਪ ਵਿੱਚ, ਭਾਰਤ ਇਸ ਮੁਸ਼ਕਿਲ ਘੜੀ ਵਿੱਚ ਮਿਆਂਮਾਰ ਦੇ ਲੋਕਾਂ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ। ਅਪਰੇਸ਼ਨ ਬ੍ਰਹਮਾ (#OperationBrahma) ਦੇ ਤਹਿਤ ਆਪਦਾ ਰਾਹਤ ਸਮੱਗਰੀ, ਮਨੁੱਖੀ ਸਹਾਇਤਾ, ਖੋਜ ਅਤੇ ਬਚਾਅ ਦਲ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਭੇਜਿਆ ਜਾ ਰਿਹਾ ਹੈ।”

***

ਐੱਮਜੇਪੀਐੱਸ/ਐੱਸਆਰ