ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਭਾਰਤ ਦੀ ਸਭ ਤੋਂ ਬੜੀ ਅਤੇ ਆਪਣੇ ਤਰ੍ਹਾਂ ਦੀ ਪਹਿਲੀ ਗਤੀਸ਼ੀਲਤਾ ਪ੍ਰਦਰਸ਼ਨੀ-ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਐਕਸਪੋ ਦਾ ਅਵਲੋਕਨ ਭੀ ਕੀਤਾ । ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਗਤੀਸ਼ੀਲਤਾ ਅਤੇ ਮੋਟਰ ਵਾਹਨਾਂ ਦੀਆਂ ਵੈਲਿਊ ਚੇਨਸ ਵਿੱਚ ਭਾਰਤ ਦੀਆਂ ਸਮੱਰਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਵਿੱਚ ਪ੍ਰਦਰਸ਼ਨੀਆਂ, ਸੰਮੇਲਨ, ਖਰੀਦਦਾਰ-ਵਿਕ੍ਰੇਤਾ ਬੈਠਕਾਂ, ਸਟੇਟ ਸੈਸ਼ਨਸ, ਸੜਕ ਸੁਰੱਖਿਆ ਮੰਡਪ ਅਤੇ ਗੋ-ਕਾਰਟਿੰਗ (go-karting) ਜਿਹੇ ਜਨ-ਕੇਂਦ੍ਰਿਤ (public-centric) ਆਕਰਸ਼ਣ ਸ਼ਾਮਲ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਾਨਦਾਰ ਆਯੋਜਨ ਦੇ ਲਈ ਭਾਰਤ ਦੇ ਆਟੋਮੋਟਿਵ ਉਦਯੋਗ ਨੂੰ ਵਧਾਈ ਦਿੱਤੀ ਅਤੇ ਐਕਸਪੋ ਵਿੱਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਕਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇਤਨੇ ਸ਼ਾਨਦਾਰ ਅਤੇ ਸਟੈਂਡਰਡ ਦੇ ਸਮਾਗਮ ਦੇ ਆਯੋਜਨ ਨੇ ਉਨ੍ਹਾਂ ਨੂੰ ਪ੍ਰਸੰਨਤਾ ਅਤੇ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ। ਦਿੱਲੀ ਦੇ ਲੋਕਾਂ ਨੂੰ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਦੇਖਣ ਆਉਣ ਦੀ ਸਲਾਹ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਪੂਰਨ ਗਤੀਸ਼ੀਲਤਾ ਅਤੇ ਸਪਲਾਈ ਚੇਨ ਸਮੁਦਾਇ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਕਾਰਜਕਾਲ ਦੇ ਗਤੀਸ਼ੀਲਤਾ ਸਬੰਧੀ ਸੰਮੇਲਨ ਨੂੰ ਯਾਦ ਕੀਤਾ ਅਤੇ ਬੈਟਰੀ ਅਤੇ ਇਲੈਕਟ੍ਰਿਕ ਵਾਹਨਾਂ ‘ਤੇ ਆਪਣੇ ਫੋਕਸ ਨੂੰ ਯਾਦ ਕੀਤਾ ਅਤੇ ਸੰਤੋਸ਼ ਵਿਅਕਤ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੂਸਰੇ ਕਾਰਜਕਾਲ ਦੇ ਦੌਰਾਨ ਮਹੱਤਵਪੂਰਨ ਪ੍ਰਗਤੀ ਦੇਖਣ ਨੂੰ ਮਿਲੀ। ਉਨ੍ਹਾਂ ਨੇ ਕਿਹਾ ਕਿ ਤੀਸਰੇ ਕਾਰਜਕਾਲ ਵਿੱਚ ਗਤੀਸ਼ੀਲਤਾ ਨੂੰ ਨਵੀਆਂ ਉਚਾਈਆਂ ਮਿਲਣਗੀਆਂ।
ਸਾਲ 2047 ਤੱਕ ਵਿਕਸਿਤ ਭਾਰਤ ਦੇ ਲਕਸ਼ (goal of Viksit Bharat) ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗਤੀਸ਼ੀਲਤਾ ਖੇਤਰ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੇ ਸੱਦੇ ਨੂੰ ਦੁਹਰਾਇਆ ਜੋ ਉਨ੍ਹਾਂ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਦਿੱਤਾ ਸੀ ਕਿ ‘ਯਹੀ ਸਮਯ(ਸਮਾਂ) ਹੈ, ਸਹੀ ਸਮਯ (ਸਮਾਂ) ਹੈ’- ਯਹੀ ਸਹੀ ਸਮਯ (ਸਮਾਂ) ਹੈ । “ਭਾਰਤ ਅੱਗੇ ਵਧ ਰਿਹਾ ਹੈ ਅਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ,” ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, ਕਿ ਵਰਤਮਾਨ ਯੁਗ ਗਤੀਸ਼ੀਲਤਾ ਖੇਤਰ ਦੇ ਲਈ ਸਵਰਣਿਮ ਕਾਲ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਵਰਤਮਾਨ ਸਰਕਾਰ ਦੇ ਤੀਸਰੇ ਕਾਰਜਕਾਲ ਦੇ ਦੌਰਾਨ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੇ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਲਗਭਗ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਦੋਂ ਕੋਈ ਨਾਗਰਿਕ ਗ਼ਰੀਬੀ ਤੋਂ ਬਾਹਰ ਨਿਕਲਦਾ ਹੈ ਤਾਂ ਟ੍ਰਾਂਸਪੋਰਟ ਦਾ ਸਾਧਨ ਚਾਹੇ ਉਹ ਸਾਇਕਲ ਹੋਵੇ, ਦੋਪਹੀਆ ਹੋਵੇ ਜਾਂ ਚਾਰ ਪਹੀਆ, ਉਸ ਦੀ ਪਹਿਲੀ ਜ਼ਰੂਰਤ ਬਣ ਜਾਂਦੀ ਹੈ। ਨਵ-ਮੱਧ ਵਰਗ ਦੇ ਉਭਾਰ ਨੂੰ ਛੂਹੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਸੇ ਆਰਥਿਕ ਪੱਧਰ ਵਿੱਚ ਪਾਈਆਂ ਜਾਣ ਵਾਲੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਕਿ ਨਾ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਦੇ ਵਧਦੇ ਦਾਇਰੇ ਅਤੇ ਮੱਧ ਵਰਗ ਦੀ ਵਧਦੀ ਆਮਦਨ ਨਾਲ ਭਾਰਤ ਦੇ ਮੋਬਿਲਿਟੀ ਸੈਕਟਰ ਨੂੰ ਤਾਕਤ ਮਿਲੇਗੀ। ਸ਼੍ਰੀ ਮੋਦੀ ਨੇ ਕਿਹਾ, “ਵਧਦੀ ਅਰਥਵਿਵਸਥਾ ਅਤੇ ਵਧਦੀ ਆਦਮਨ ਦੀ ਸੰਖਿਆ ਨਾਲ ਗਤੀਸ਼ੀਲਤਾ ਖੇਤਰ ਵਿੱਚ ਨਵਾਂ ਵਿਸ਼ਵਾਸ ਪੈਦਾ ਹੋਵੇਗਾ”, ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਵਿਕਣ ਵਾਲੀਆਂ ਕਾਰਾਂ ਦੀ ਸੰਖਿਆ 2014 ਤੋਂ 10 ਸਾਲ ਪਹਿਲੇ 12 ਕਰੋੜ ਦੀ ਤੁਲਨਾ ਵਿੱਚ ਵਧ ਕੇ 2014 ਦੇ 10 ਸਾਲ ਬਾਅਦ 21 ਕਰੋੜ ਤੋਂ ਅਧਿਕ ਹੋ ਗਈ ਹੈ। ਜਦਕਿ ਭਾਰਤ ਵਿੱਚ ਵਿਕਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਸੰਖਿਆ 10 ਸਾਲ ਪਹਿਲੇ 2 ਹਜ਼ਾਰ ਪ੍ਰਤੀ ਵਰ੍ਹੇ ਤੋਂ ਵਧ ਕੇ ਅੱਜ 12 ਲੱਖ ਪ੍ਰਤੀ ਵਰ੍ਹੇ ਹੋ ਗਈ ਹੈ। ਉਨਾਂ ਨੇ ਅੱਗੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਯਾਤਰੀ ਵਾਹਨਾਂ ਦੀ ਸੰਖਿਆ ਵਿੱਚ 60 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ, ਜਦਕਿ ਦੋਪਹੀਆ ਵਾਹਨਾਂ ਦੀ ਸੰਖਿਆ ਵਿੱਚ 70 ਪ੍ਰਤੀਸ਼ਤ ਦਾ ਵਾਧਾ ਹੋਇਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਤਾਜ਼ਾ ਅੰਕੜਿਆਂ ਦੇ ਮੁਤਾਬਕ ਜਨਵਰੀ ਵਿੱਚ ਕਾਰਾਂ ਦੀ ਵਿਕਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਅਵਸਰ ‘ਤੇ ਉਪਸਥਿਤ ਉਦਯੋਗ ਜਗਤ ਦੇ ਨੇਤਾਵਾਂ ਨੂੰ ਆਗਰਹਿ ਕੀਤਾ, “ਦੇਸ਼ ਵਿੱਚ ਗਤੀਸ਼ੀਲਤਾ ਖੇਤਰ ਇੱਕ ਅਭੂਤਪੂਰਵ ਮਾਹੌਲ ਦੇਖ ਰਿਹਾ ਹੈ ਅਤੇ ਤੁਹਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਨਵੀਆਂ ਨੀਤੀਆਂ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਪੇਸ਼ ਹੋਏ ਕੇਂਦਰੀ ਬਜਟ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 2014 ਵਿੱਚ ਭਾਰਤ ਦਾ ਪੂੰਜੀਗਤ ਖਰਚ 2 ਲੱਖ ਕਰੋੜ ਤੋਂ ਘੱਟ ਸੀ ਅਤੇ ਅੱਜ 11 ਲੱਖ ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਮੋਬਿਲਿਟੀ ਖੇਤਰ ਦੇ ਲਈ ਕਈ ਅਵਸਰ ਲੈ ਕੇ ਆਇਆ ਹੈ। ਇਸ ਅਭੂਤਪੂਰਵ ਖਰਚ ਨਾਲ ਰੇਲ, ਸੜਕ, ਹਵਾਈ ਅੱਡੇ, ਜਲਮਾਰਗ ਟ੍ਰਾਂਸਪੋਰਟ ਅਤੇ ਹੋਰ ਸਭ ਪ੍ਰਕਾਰ ਦੇ ਟ੍ਰਾਂਸਪੋਰਟ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੇ ਅਟਲ ਸੁਰੰਗ ਤੋਂ ਲੈ ਕੇ ਅਟਲ ਸੇਤੁ ਜਿਹੇ ਇੰਜੀਨੀਅਰਿੰਗ ਚਮਤਕਾਰਾਂ ਨੂੰ ਰਿਕਾਰਡ ਸਮਾਂ ਸੀਮਾ ਵਿੱਚ ਪੂਰਾ ਕਰਨ ਦੀ ਭੀ ਬਾਤ ਕੀਤੀ। ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਵਿੱਚ 75 ਨਵੇਂ ਹਵਾਈ ਅੱਡੇ ਬਣੇ ਹਨ, ਲਗਭਗ 4 ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਾਈਆਂ ਗਈਆ ਹਨ, 90,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਬਣਾਏ ਗਏ ਹਨ, 3500 ਕਿਲੋਮੀਟਰ ਹਾਈ-ਸਪੀਡ ਕੌਰੀਡੋਰ ਵਿਕਸਿਤ ਕੀਤੇ ਗਏ ਹਨ, 15 ਨਵੇਂ ਸ਼ਹਿਰਾਂ ਨੂੰ ਮੈਟਰੋ ਮਿਲੀ ਹੈ ਅਤੇ 25,000 ਰੇਲ ਮਾਰਗਾਂ ਦਾ ਨਿਰਮਾਣ ਕੀਤਾ ਗਿਆ ਹੈ। ਬਜਟ ਵਿੱਚ 40,000 ਰੇਲ ਡਿੱਬਿਆਂ ਨੂੰ ਆਧੁਨਿਕ ਵੰਦੇ ਭਾਰਤ ਪ੍ਰਕਾਰ ਦੀਆਂ ਬੋਗੀਆਂ (modern Vande Bharat type bogies) ਵਿੱਚ ਬਦਲਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਕੋਚ ਜਦੋਂ ਸਾਧਾਰਣ ਟ੍ਰੇਨਾਂ ਵਿੱਚ ਲਗਣਗੇ ਤਾਂ ਭਾਰਤੀ ਰੇਲਵੇ ਦੀ ਕਾਇਆਪਲਟ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਸਾਡੀ ਸਰਕਾਰ ਦੀ ਗਤੀ ਅਤੇ ਪੈਮਾਨੇ ਨੇ ਭਾਰਤ ਵਿੱਚ ਗਤੀਸ਼ੀਲਤਾ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ”। ਉਨ੍ਹਾਂ ਨੇ ਨੌਕਰੀਆਂ ਨੂੰ ਵਿਵਸਥਿਤ ਅਤੇ ਸਮੇਂ ‘ਤੇ ਪੂਰਾ ਕਰਨ ਬਾਰੇ ਬਾਤ ਕੀਤੀ ਅਤੇ ਲੌਜਿਸਟਿਕਸ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਦੇ ਕਦਮਾਂ ‘ਤੇ ਪ੍ਰਕਾਸ਼ ਪਾਇਆ। ਪੀਐੱਮ ਰਾਸ਼ਟਰੀ ਗਤੀ ਸ਼ਕਤੀ ਮਾਸਟਰ ਪਲਾਨ (PM National Gati Shakti Masterplan) ਦੇਸ਼ ਵਿੱਚ ਏਕੀਕ੍ਰਿਤ ਟ੍ਰਾਂਸਪੋਰਟ ਨੂੰ ਹੁਲਾਰਾ ਦੇ ਰਿਹਾ ਹੈ। ਏਅਰਕ੍ਰਾਫਟ ਅਤੇ ਸ਼ਿਪ ਪੱਟੇ ਦੇ ਲਈ ਗਿਫਟ ਸਿਟੀ ਰੈਗੂਲੇਟਰੀ ਫ੍ਰੇਮਵਰਕ (GIFT City regulatory framework) ‘ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਰਾਸ਼ਟਰੀ ਲੌਜਿਸਟਿਕਸ ਪਾਲਿਸੀ ਲੌਜਿਸਟਿਕਸ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਰਹੀ ਹੈ। ਡੈਡੀਕੇਟਿਡ ਫ੍ਰੇਟ ਕੌਰੀਡੋਰਾਂ ਨਾਲ ਲਾਗਤ ਘੱਟ ਹੋ ਰਹੀ ਹੈ। ਕੇਂਦਰੀ ਬਜਟ ਵਿੱਚ ਐਲਾਨੇ ਤਿੰਨ ਰੇਲਵੇ ਆਰਥਿਕ ਗਲਿਆਰਿਆਂ ਨਾਲ ਦੇਸ਼ ਵਿੱਚ ਟ੍ਰਾਂਸਪੋਰਟ ਦੀ ਸੁਗਮਤਾ ਭੀ ਵਧੇਗੀ।
ਪ੍ਰਧਾਨ ਮੰਤਰੀ ਨੇ ਵਪਾਰ ਵਿੱਚ ਤੇਜ਼ੀ ਲਿਆਉਣ ਅਤੇ ਰਾਜਾਂ ਦੀਆਂ ਸੀਮਾਵਾਂ ‘ਤੇ ਚੈੱਕ ਪੋਸਟਾਂ ਨੂੰ ਸਮਾਪਤ ਕਰਨ ਵਿੱਚ ਵਸਤੂ ਅਤੇ ਸੇਵਾ ਟੈਕਸ (ਗੁਡਸ ਅਤੇ ਸਰਵਿਸ ਟੈਕਸ- GST-ਜੀਐੱਸਟੀ) ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਭੀ ਪ੍ਰਕਾਸ਼ ਪਾਇਆ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਮੋਦੀ ਨੇ ਉਦਯੋਗ ਵਿੱਚ ਈਂਧਣ ਅਤੇ ਸਮਾਂ ਦੋਨੋਂ ਬਚਾਉਣ ਵਿੱਚ ਫਾਸਟ-ਟੈਗ ਤਕਨੀਕ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ, “ਫਾਸਟ-ਟੈਕ ਤਕਨੀਕ ਉਦਯੋਗ ਵਿੱਚ ਈਂਧਣ ਅਤੇ ਸਮੇਂ ਦੀ ਬੱਚਤ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ।” ਇੱਕ ਹਾਲੀਆ ਅਧਿਐਨ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਸਟ-ਟੈਗ ਟੈਕਨੋਲੋਜੀ ਅਰਥਵਿਵਸਥਾ ਵਿੱਚ 40,000 ਕਰੋੜ ਰੁਪਏ ਦੇ ਸਲਾਨਾ ਲਾਭ ਵਿੱਚ ਯੋਗਦਾਨ ਦੇ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਹੁਣ ਇੱਕ ਗਲੋਬਲ ਆਰਥਿਕ ਮਹਾਸ਼ਕਤੀ ਬਣਨ ਦੀ ਦਹਿਲੀਜ਼ ‘ਤੇ ਹੈ, ਜਿਸ ਵਿੱਚ ਆਟੋ ਅਤੇ ਮੋਟਰ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੇ ਉਦਯੋਗ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।” ਗਲੋਬਲ ਆਟੋਮੋਟਿਵ ਬਜ਼ਾਰ ਵਿੱਚ ਭਾਰਤ ਦੇ ਕਦ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀ ਕੀਤੀ, “ਅੱਜ, ਭਾਰਤ ਯਾਤਰੀ ਵਾਹਨਾਂ ਦੇ ਲਈ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਬਜ਼ਾਰ ਹੈ ਅਤੇ ਗਲੋਬਲ ਪੱਧਰ ‘ਤੇ ਕਮਰਸ਼ੀਅਲ ਵਾਹਨਾਂ ਦਾ ਨਿਰਮਾਣ ਕਰਨ ਵਾਲੇ ਸਿਖਰਲੇ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ।” ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ (Production Linked Incentive (PLI) Scheme) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ ਵਿਭਿੰਨ ਖੇਤਰਾਂ ਦਾ ਸਮਰਥਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ, “ਉਦਯੋਗ ਦੇ ਲਈ ਸਰਕਾਰ ਨੇ 25,000 ਕਰੋੜ ਰੁਪਏ ਤੋਂ ਅਧਿਕ ਦੀ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਇਲੈਕਟ੍ਰਿਕ ਵਾਹਨਾਂ ਦੀ ਮੈਨੂਫੈਕਚਰਿੰਗ ਨੂੰ ਹੁਲਾਰਾ ਦੇ ਰਿਹਾ ਹੈ। ਇਲੈਕਟ੍ਰਿਕ ਵਾਹਨਾਂ ਦੀ ਮੰਗ ਪੈਦਾ ਕਰਨ ਦੇ ਲਈ ਸਰਕਾਰ ਨੇ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ, ਐੱਫਏਐੱਮਈ ਯੋਜਨਾ (FAME scheme) ਨੇ ਰਾਜਧਾਨੀ ਦੇ ਨਾਲ-ਨਾਲ ਕਈ ਹੋਰ ਸ਼ਹਿਰਾਂ ਵਿੱਚ ਭੀ ਇਲੈਕਟ੍ਰਿਕ ਬੱਸਾਂ ਨੂੰ ਹੁਲਾਰਾ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ 1 ਲੱਖ ਕਰੋੜ ਰੁਪਏ ਦੇ ਫੰਡ ਦੀ ਐਲੋਕੇਸ਼ਨ ਕੀਤੀ ਗਈ ਹੈ ਅਤੇ ਸਟਾਰਟਅੱਪਸ ਨੂੰ ਦਿੱਤੀ ਗਈ ਟੈਕਸ ਛੂਟ ਨੂੰ ਹੋਰ ਵਧਾਉਣ ਦੇ ਨਿਰਣੇ ਦਾ ਭੀ ਉਲੇਖ ਕੀਤਾ। ਪਧਾਨ ਮੰਤਰੀ ਮੋਦੀ ਨੇ ਕਿਹਾ, ”ਇਹ ਫ਼ੈਸਲੇ ਮੋਬਿਲਿਟੀ ਖੇਤਰ ਵਿੱਚ ਨਵੇਂ ਅਵਸਰ ਪੈਦਾ ਕਰਨਗੇ।” ਈਵੀ ਉਦਯੋਗ ਵਿੱਚ ਲਾਗਤ ਅਤੇ ਬੈਟਰੀ ਦੀਆਂ ਸਭ ਤੋਂ ਮਹੱਤਵਪੂਰਨ ਚੁਣੌਤੀਆਂ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੀ ਰਿਸਰਚ ਵਿੱਚ ਇਨ੍ਹਾਂ ਫੰਡਾਂ (ਨਿਧੀਆਂ) ਦਾ ਉਪਯੋਗ ਕਰਨ ਦੀ ਸਿਫ਼ਾਰਸ਼ ਕੀਤੀ।
ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਖੋਜ ਦੇ ਐਸੇ ਰਸਤੇ ਤਲਾਸ਼ਣ ਦੇ ਲਈ ਪ੍ਰੋਤਸਾਹਿਤ ਕੀਤਾ ਜੋ ਬੈਟਰੀ ਨਿਰਮਾਣ ਦੇ ਲਈ ਭਾਰਤ ਦੇ ਭਰਪੂਰ ਕੱਚੇ ਮਾਲ ਦਾ ਉਪਯੋਗ ਕਰਦੇ ਹਨ ਅਤੇ ਹਰਿਤ ਹਾਈਡ੍ਰੋਜਨ ਅਤੇ ਈਥੇਨੌਲ (green hydrogen and ethanol) ਜਿਹੇ ਖੇਤਰਾਂ ਵਿੱਚ ਖੋਜ ਕਰਦੇ ਹਨ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਉਪਲਬਧ ਕੱਚੇ ਮਾਲ ਦਾ ਉਪਯੋਗ ਕਰਕੇ ਬੈਟਰੀ ਬਣਾਉਣ ਦੇ ਲਈ ਖੋਜ ਕਿਉਂ ਨਹੀਂ ਕੀਤੀ ਜਾਂਦੀ? ਆਟੋ ਸੈਕਟਰ ਨੂੰ ਹਰਿਤ ਹਾਈਡ੍ਰੋਜਨ ਅਤੇ ਈਥੇਨੌਲ (green hydrogen and ethanol) ਵਿੱਚ ਭੀ ਖੋਜ ਦਾ ਪਤਾ ਲਗਾਉਣ ਚਾਹੀਦਾ ਹੈ।”
ਪ੍ਰਧਾਨ ਮੰਤਰੀ ਨੇ ਸ਼ਿਪਿੰਗ ਉਦਯੋਗ ਵਿੱਚ ਹਾਇਬ੍ਰਿਡ ਜਹਾਜ਼ਾਂ ਦੇ ਵਿਕਾਸ ਦੇ ਲਈ ਸਵਦੇਸ਼ੀ ਟੈਕਨੋਲੋਜੀ ਦਾ ਲਾਭ ਉਠਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟਿੱਪਣੀ ਕੀਤੀ, “ਭਾਰਤ ਦਾ ਸ਼ਿਪਿੰਗ ਮੰਤਰਾਲਾ ਸਵਦੇਸ਼ੀ ਤਕਨੀਕ ਦਾ ਉਪਯੋਗ ਕਰਕੇ ਹਾਇਬ੍ਰਿਡ ਜਹਾਜ਼ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।” ਸ਼੍ਰੀ ਮੋਦੀ ਨੇ ਸਟਾਰਟਅੱਪਸ ਦੇ ਕਾਰਨ ਭਾਰਤ ਵਿੱਚ ਡ੍ਰੋਨ ਖੇਤਰ ਨੂੰ ਨਵੀਂ ਉਡਾਣ ਮਿਲਣ ਦਾ ਭੀ ਜ਼ਿਕਰ ਕੀਤਾ ਅਤੇ ਡ੍ਰੋਨ ਨਾਲ ਸੰਬਧਿਤ ਖੋਜ ਦੇ ਲਈ ਧਨ ਦਾ ਉਪਯੋਗ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਜਲਮਾਰਗਾਂ ਦੇ ਮਾਧਿਅਮ ਨਾਲ ਟ੍ਰਾਂਸਪੋਰਟ ਦੇ ਕਿਫਾਇਤੀ ਸਾਧਨਾਂ ਦੇ ਉਭਾਰ ‘ਤੇ ਭੀ ਧਿਆਨ ਦਿੱਤਾ ਅਤੇ ਸਵਦੇਸ਼ੀ ਤਕਨੀਕ ਦਾ ਉਪਯੋਗ ਕਰਕੇ ਹਾਇਬ੍ਰਿਡ ਜਹਾਜ਼ ਬਣਾਉਣ ਦੀ ਦਿਸ਼ਾ ਵਿੱਚ ਸ਼ਿਪਿੰਗ ਮੰਤਰਾਲੇ ਦੁਆਰਾ ਦਿੱਤੇ ਜਾ ਰਹੇ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਮੋਬਿਲਿਟੀ ਉਦਯੋਗ ਵਿੱਚ ਚਾਲਕਾਂ ਦੇ ਮਾਨਵ ਪਹਿਲੂ ਦੇ ਵੱਲ ਭੀ ਧਿਆਨ ਆਕਰਸ਼ਿਤ ਕੀਤਾ ਅਤੇ ਟਰੱਕ ਚਾਲਕਾਂ ਨੂੰ ਹੋਣ ਵਾਲੀਆਂ ਕਠਿਨਾਈਆਂ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਸਭ ਰਾਸ਼ਟਰੀ ਰਾਜਮਾਰਗਾਂ ‘ਤੇ ਡਰਾਇਵਰਾਂ ਦੇ ਲਈ ਭੋਜਨ, ਸਵੱਛ ਪੇਅਜਲ, ਟਾਇਲਟਸ, ਪਾਰਕਿੰਗ ਅਤੇ ਅਰਾਮ ਦੀਆਂ ਸੁਵਿਧਾਵਾਂ ਦੇ ਨਾਲ ਆਧੁਨਿਕ ਭਵਨ ਵਿਕਸਿਤ ਕਰਨ ਦੇ ਇੱਕ ਨਵੀਂ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਸਰਕਾਰ ਟੱਕਰ ਡਰਾਇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਨੂੰ ਸਮਝਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਦੇਸ਼ਭਰ ਵਿੱਚ ਐਸੀਆਂ 1,000 ਇਮਾਰਤਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟਰੱਕ ਅਤੇ ਟੈਕਸੀ ਚਾਲਕਾਂ ਦੇ ਜੀਵਨ ਨਿਰਬਾਹ ਵਿੱਚ ਅਤੇ ਯਾਤਰਾ ਵਿੱਚ ਅਸਾਨੀ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਦੁਰਘਨਾਵਾਂ ਨੂੰ ਰੋਕਣ ਵਿੱਚ ਭੀ ਮਦਦ ਮਿਲੇਗੀ।
ਅਗਲੇ 25 ਵਰ੍ਹਿਆਂ ਵਿੱਚ ਗਤੀਸ਼ੀਲਤਾ ਖੇਤਰ (mobility sector) ਵਿੱਚ ਅਪਾਰ ਸੰਭਾਵਨਾਵਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਉਦਯੋਗ ਨੂੰ ਇਨ੍ਹਾਂ ਸੰਭਾਵਨਾਵਾਂ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਦੇ ਲਈ ਖ਼ੁਦ ਨੂੰ ਤੇਜ਼ੀ ਨਾਲ ਬਦਲਣ ਦਾ ਆਗਰਹਿ ਕੀਤਾ। ਗਤੀਸ਼ੀਲਤਾ ਖੇਤਰ (mobility sector) ਦੀਆਂ ਜ਼ਰੂਰਤਾਂ ਵਿੱਚ ਤਕਨੀਕੀ ਕਾਰਜਬਲ ਅਤੇ ਟ੍ਰੇਨਿੰਗ ਪ੍ਰਾਪਤ ਡਰਾਇਵਰਾਂ ਦੀ ਜ਼ਰੂਰਤ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ 15 ਹਜ਼ਾਰ ਤੋਂ ਅਧਿਕ ਆਈਟੀਆਈਜ਼(ITIs) ਦਾ ਉਲੇਖ ਕੀਤਾ ਜੋ ਇਸ ਉਦਯੋਗ ਨੂੰ ਮੈਨਪਾਵਰ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਉਦਯੋਗ ਜਗਤ ਦੇ ਨੇਤਾਵਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੋਰਸਾਂ ਨੂੰ ਅਧਿਕ ਪ੍ਰਾਸੰਗਿਕ ਬਣਾਉਣ ਦੇ ਲਈ ਆਈਟੀਆਈਜ਼ ਦੇ ਨਾਲ ਸਹਿਯੋਗ ਕਰਨ ਦਾ ਭੀ ਆਗਰਹਿ ਕੀਤਾ। ਉਨ੍ਹਾਂ ਨੇ ਸਰਕਾਰ ਦੀ ਸਕ੍ਰੈਪੇਜ ਨੀਤੀ (scrappage policy) ਦਾ ਭੀ ਜ਼ਿਕਰ ਕੀਤਾ, ਜਿੱਥੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਬਦਲੇ ਨਵੇਂ ਵਾਹਨਾਂ ‘ਤੇ ਰੋਡ ਟੈਕਸ ਵਿੱਚ ਛੂਟ ਪ੍ਰਦਾਨ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਐਕਸਪੋ ਦੀ ਟੈਗਲਾਇਨ-ਬਿਯੌਂਡ ਬਾਂਊਂਡ੍ਰੀਜ਼ (Beyond Boundaries) ਦਾ ਉਲੇਖ ਕੀਤਾ ਅਤੇ ਕਿਹਾ ਕਿ ਇਹ ਭਾਰਤ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ। “ਅੱਜ ਅਸੀਂ ਪੁਰਾਣੀਆਂ ਰੁਕਾਵਟਾਂ ਨੂੰ ਤੋੜਨਾ ਚਾਹੁੰਦੇ ਹਾਂ ਅਤੇ ਪੂਰੀ ਦੁਨੀਆ ਨੂੰ ਇਕੱਠੇ ਲਿਆਉਣਾ ਚਾਹੁੰਦੇ ਹਾਂ। ਅਸੀਂ ਗਲੋਬਲ ਸਪਲਾਈ ਚੇਨ ਵਿੱਚ ਭਾਰਤ ਦੀ ਭੂਮਿਕਾ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ। ਭਾਰਤੀ ਆਟੋ ਉਦਯੋਗ ਸਾਹਮਣੇ ਸੰਭਾਵਨਾਵਾਂ ਦਾ ਅਕਾਸ਼ ਹੈ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਅੰਮ੍ਰਿਤਕਾਲ (Amritkaal) ਦੀ ਕਲਪਨਾ ਦੇ ਨਾਲ ਅੱਗੇ ਵਧਣ ਅਤੇ ਭਾਰਤ ਨੂੰ ਗਲੋਬਲ ਨੇਤਾ ਬਣਾਉਣ ਦਾ ਆਗਰਹਿ ਕੀਤਾ। ਪ੍ਰਧਾਨ ਮੰਤਰੀ ਨੇ ਟਾਇਰ ਉਦਯੋਗ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਰਬੜ ਦੇ ਲਈ ਆਯਾਤ ਨਿਰਭਰਤਾ ਘੱਟ ਕਰਨ ਨੂੰ ਕਿਹਾ। ਭਾਰਤ ਦੇ ਕਿਸਾਨਾਂ ‘ਤੇ ਆਪਣੇ ਵਿਸ਼ਵਾਸ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਏਕੀਕ੍ਰਿਤ ਅਤੇ ਸੰਪੂਰਨ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਇਕੱਠ ਨੂੰ ਲੀਕ ਤੋਂ ਹਟ ਕੇ ਸੋਚਣ ਅਤੇ ਮਿਲਕੇ ਸੋਚਣ ਨੂੰ ਕਿਹਾ। ਭਾਰਤ ਵਿੱਚ ਸਾਰੇ ਪ੍ਰਮੁੱਖ ਡਿਜ਼ਾਈਨਿੰਗ ਪਲੇਅਰਸ ਦੀ ਉਪਸਥਿਤੀ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਸਵਦੇਸ਼ੀ ਡਿਜ਼ਾਈਨਿੰਗ ਸਮਰੱਥਾਵਾਂ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ। ਯੋਗ ਨੂੰ ਵਿਸ਼ਵ ਪੱਧਰ ‘ਤੇ ਗਲੇ ਲਗਾਉਣ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਆਪ ਖ਼ੁਦ ‘ਤੇ ਵਿਸ਼ਵਾਸ ਕਰਦੇ ਹੋ, ਤਾਂ ਦੁਨੀਆ ਆਪ ‘ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਨੇ ਨਿਸ਼ਕਰਸ਼ ਕੱਢਿਆ ਕਿ ਜਿੱਥੇ ਤੁਹਾਡੀ ਨਜ਼ਰ ਪੈਂਦੀ ਹੈ, ਉੱਥੇ ਤੁਹਾਨੂੰ ਵਾਹਨ ਦਿਖਾਈ ਦੇਣੇ ਚਾਹੀਦੇ ਹਨ।
ਇਸ ਅਵਸਰ ‘ਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ, ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਭਾਰੀ ਉਦਯੋਗ ਮੰਤਰੀ, ਸ਼੍ਰੀ ਮਹੇਂਦਰ ਨਾਥ ਪਾਂਡੇ ਸਹਿਤ ਹੋਰ ਲੋਕ ਉਪਸਥਿਤ ਸਨ।
ਪਿਛੋਕੜ
50 ਤੋਂ ਅਧਿਕ ਦੇਸ਼ਾਂ ਦੇ 800 ਤੋਂ ਅਧਿਕ ਪ੍ਰਦਰਸ਼ਕਾਂ ਦੇ ਨਾਲ, ਐਕਸਪੋ ਅਤਿਆਧੁਨਿਕ ਤਕਨੀਕਾਂ, ਟਿਕਾਊ ਸਮਾਧਾਨਾਂ ਅਤੇ ਗਤੀਸ਼ੀਲਤਾ ਵਿੱਚ ਸਫ਼ਲਤਾਵਾਂ ‘ਤੇ ਪ੍ਰਕਾਸ਼ ਪਾਉਂਦਾ ਹੈ। ਐਕਸਪੋ ਵਿੱਚ ਮੋਟਰਗੱਡੀਆਂ ਦੇ ਕਲਪੁਰਜ਼ੇ ਬਣਾਉਣ ਵਾਲੇ 600 ਤੋਂ ਅਧਿਕ ਨਿਰਮਾਤਾਵਾਂ ਦੀ ਉਪਸਥਿਤੀ ਦੇ ਇਲਾਵਾ, 28 ਤੋਂ ਅਧਿਕ ਵਾਹਨ ਨਿਰਮਾਤਾਵਾਂ ਦੀ ਭਾਗੀਦਾਰੀ ਹੈ। ਇਸ ਸਮਾਗਮ ਵਿੱਚ 13 ਤੋਂ ਅਧਿਕ ਗਲੋਬਲ ਬਜ਼ਾਰਾਂ ਦੇ 1000 ਤੋਂ ਅਧਿਕ ਬ੍ਰਾਂਡ ਆਪਣੇ ਉਤਪਾਦਾਂ, ਟੈਕਨੋਲੋਜੀਆਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰਨਗੇ।
ਪ੍ਰਦਰਸ਼ਨੀ ਅਤੇ ਸੰਮੇਲਨਾਂ ਦੇ ਨਾਲ-ਨਾਲ ਇਸ ਸਮਾਗਮ ਵਿੱਚ ਰਾਸ਼ਟਰੀ ਅਤੇ ਖੇਤਰੀ ਦੋਨੋਂ ਪੱਧਰਾਂ ‘ਤੇ ਸਹਿਯੋਗ ਨੂੰ ਸਮਰੱਥ ਕਰਨ, ਗਤੀਸ਼ੀਲਤਾ ਸਮਾਧਾਨਾਂ (mobility solutions) ਦੇ ਲਈ ਸੰਪੂਰਨ ਪਹੁੰਚ (holistic approach) ਨੂੰ ਹੁਲਾਰਾ ਦੇਣ ਦੇ ਲਈ ਖੇਤਰੀ ਯੋਗਦਾਨਾਂ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਵਾਸਤੇ ਰਾਜਾਂ ਦੇ ਲਈ ਸਟੇਟ ਸੈਸ਼ਨਸ ਭੀ ਸ਼ਾਮਲ ਹਨ।
Speaking at the Bharat Mobility Global Expo. It brilliantly showcases India’s prowess in the automotive sector. @bharat_mobility https://t.co/jsrg6bbMQy
— Narendra Modi (@narendramodi) February 2, 2024
आज का भारत, 2047 तक विकसित बनने के लक्ष्य को लेकर आगे बढ़ रहा है: PM @narendramodi pic.twitter.com/ewrGSTQGfF
— PMO India (@PMOIndia) February 2, 2024
India is on the move, and is moving fast: PM @narendramodi pic.twitter.com/Gf3lRDx2mi
— PMO India (@PMOIndia) February 2, 2024
हम समुद्र और पहाड़ों को चुनौती देते हुए एक के बाद एक engineering marvel तैयार कर रहे हैं, वो भी record समय में: PM @narendramodi pic.twitter.com/g6xlcWZhxz
— PMO India (@PMOIndia) February 2, 2024
हमारी सरकार की Fame Scheme भी बहुत सफल रही है।
इसी स्कीम के तहत आज राजधानी दिल्ली समेत कई शहरों में हजारों इलेक्ट्रिक बसें चलनी शुरू हुई हैं: PM @narendramodi pic.twitter.com/RCsh4VF0CI
— PMO India (@PMOIndia) February 2, 2024
जो ट्रक चलाते हैं, जो टैक्सी चलाते हैं, वो ड्राइवर हमारी सामाजिक और आर्थिक व्यवस्था का एक अभिन्न हिस्सा हैं: PM @narendramodi pic.twitter.com/lwltLDzp1C
— PMO India (@PMOIndia) February 2, 2024
*****
ਡੀਐੱਸ/ਟੀਐੱਸ
Speaking at the Bharat Mobility Global Expo. It brilliantly showcases India's prowess in the automotive sector. @bharat_mobility https://t.co/jsrg6bbMQy
— Narendra Modi (@narendramodi) February 2, 2024
आज का भारत, 2047 तक विकसित बनने के लक्ष्य को लेकर आगे बढ़ रहा है: PM @narendramodi pic.twitter.com/ewrGSTQGfF
— PMO India (@PMOIndia) February 2, 2024
India is on the move, and is moving fast: PM @narendramodi pic.twitter.com/Gf3lRDx2mi
— PMO India (@PMOIndia) February 2, 2024
हम समुद्र और पहाड़ों को चुनौती देते हुए एक के बाद एक engineering marvel तैयार कर रहे हैं, वो भी record समय में: PM @narendramodi pic.twitter.com/g6xlcWZhxz
— PMO India (@PMOIndia) February 2, 2024
हमारी सरकार की Fame Scheme भी बहुत सफल रही है।
— PMO India (@PMOIndia) February 2, 2024
इसी स्कीम के तहत आज राजधानी दिल्ली समेत कई शहरों में हजारों इलेक्ट्रिक बसें चलनी शुरू हुई हैं: PM @narendramodi pic.twitter.com/RCsh4VF0CI
जो ट्रक चलाते हैं, जो टैक्सी चलाते हैं, वो ड्राइवर हमारी सामाजिक और आर्थिक व्यवस्था का एक अभिन्न हिस्सा हैं: PM @narendramodi pic.twitter.com/lwltLDzp1C
— PMO India (@PMOIndia) February 2, 2024
The mobility sector will play a key role in realising our dream of a Viksit Bharat. pic.twitter.com/RvZ3cas715
— Narendra Modi (@narendramodi) February 2, 2024
Over the last decade, several changes have taken place which have strengthened the logistics sector. pic.twitter.com/tppAgkF9mC
— Narendra Modi (@narendramodi) February 2, 2024
लगातार कई घंटों तक ट्रक और टैक्सी चलाने वाले देशभर के अपने ड्राइवर साथियों के सुरक्षित और सुविधाजनक सफर के लिए हमारी सरकार ने एक नई योजना पर काम शुरू किया है। pic.twitter.com/lYiNEfrziZ
— Narendra Modi (@narendramodi) February 2, 2024
मैं टायर इंडस्ट्री से जुड़े लोगों से आग्रह करूंगा कि वे रबर उत्पादन करने वाले हमारे किसान भाई-बहनों के साथ जरूर जुड़ें। देश का रबर देश के काम आना, दोनों के लिए फायदेमंद होगा। pic.twitter.com/uJPCSN0Se3
— Narendra Modi (@narendramodi) February 2, 2024