Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੇ 76ਵੇਂ ਗਣਤੰਤਰ ਦਿਵਸ ‘ਤੇ ਸ਼ੁਭਕਾਮਨਾਵਾਂ ਦੇਣ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ 76ਵੇਂ ਗਣਤੰਤਰ ਦਿਵਸ ਤੇ ਸ਼ੁਭਕਾਮਨਾਵਾਂ ਦੇਣ ਦੇ ਲਈ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਇਮੈਨੁਅਲ ਮੈਕ੍ਰੋਂ (H.E Emmanuel Macron) ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮਾਇਕਲ ਮਾਰਟਿਨ (H.E Micheal Martin) ਦਾ ਧੰਨਵਾਦ ਕੀਤਾ

 

ਐਕਸ (Xਤੇ ਫਰਾਂਸ ਦੇ ਰਾਸ਼ਟਰਪਤੀ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏਸ਼੍ਰੀ ਮੋਦੀ ਨੇ ਕਿਹਾ:

 

ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ (@EmmanuelMacron), ਭਾਰਤ ਦੇ 76ਵੇਂ ਗਣਤੰਤਰ ਦਿਵਸ ਤੇ ਤੁਹਾਡੀਆਂ ਸ਼ੁਭਕਾਮਨਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਪਿਛਲੇ ਸਾਲ ਇਸ ਅਵਸਰ ਤੇ ਤੁਹਾਡੀ ਗਰਿਮਾਮਈ ਉਪਸਥਿਤੀ ਵਾਸਤਵ ਵਿੱਚ ਸਾਡੀ ਰਣਨੀਤਿਕ ਸਾਂਝੇਦਾਰੀ ਅਤੇ ਸਥਾਈ ਮਿੱਤਰਤਾ ਵਿੱਚ ਸੱਚਮੁੱਚ ਇੱਕ ਮਹੱਤਵਪੂਰਨ ਪਲ ਸੀ। ਮਾਨਵਤਾ ਦੇ ਬਿਹਤਰ ਭਵਿੱਖ ਦੇ ਲਈ ਅਸੀਂ ਜਲਦੀ ਹੀ ਪੈਰਿਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਵਿੱਚ ਮਿਲਾਗੇ।”

 

 

ਐਕਸ (Xਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦੀ ਪੋਸਟ ਦਾ ਜਵਾਬ ਦਿੰਦੇ ਹੋਏਸ਼੍ਰੀ ਮੋਦੀ ਨੇ ਕਿਹਾ:

 

“ਪ੍ਰਧਾਨ ਮੰਤਰੀ ਸ਼੍ਰੀ ਮਾਇਕਲ ਮਾਰਟਿਨ (@MichealMartinTD)ਸ਼ੁਭਕਾਮਨਾਵਾਂ ਦੇ ਲਈ ਤੁਹਾਡਾ ਧੰਨਵਾਦ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕਤੰਤਰ ਵਿੱਚ ਸਾਂਝੇ ਵਿਸ਼ਵਾਸ ਅਤੇ ਆਸਥਾ ਤੇ ਅਧਾਰਿਤ ਭਾਰਤ ਅਤੇ ਆਇਰਲੈਂਡ ਦੇ ਦਰਮਿਆਨ ਦੋਸਤੀ ਦੇ ਸਥਾਈ ਬੰਧਨ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੁੰਦੇ ਰਹਿਣਗੇ।”

 

 

 

***

ਮੱਟੂ ਜੇ.ਪੀ. ਸਿੰਘ/ਸਿਧਾਂਤ ਤਿਵਾਰੀ