Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

 “ਚੰਦਰਯਾਨ-3 ਦੀ ਸਫ਼ਲਤਾ ਦੇ ਬਾਅਦ, ਭਾਰਤ ਨੇ ਆਪਣੀ ਪੁਲਾੜ ਯਾਤਰਾ ਜਾਰੀ ਰੱਖੀ ਹੈ। ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ (@isro) ਦੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ। ਸੰਪੂਰਨ ਮਾਨਵਤਾ ਦੇ ਕਲਿਆਣ ਦੇ ਲਈ ਬ੍ਰਹਿਮੰਡ ਦੀ ਬਿਹਤਰ ਸਮਝ ਵਿਕਸਿਤ ਕਰਨ ਦੇ ਕ੍ਰਮ ਵਿੱਚ ਨਿਰੰਤਰ ਸਾਡੇ ਵਿਗਿਆਨਕ ਪ੍ਰਯਾਸ ਚਲਦੇ ਰਹਿਣਗੇ।”

 

 

*****

 

ਡੀਐੱਸ/ਐੱਸਟੀ