Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਸਮਿਟ ਬਾਰੇ ਸ਼੍ਰੀ ਅਮਿਤਾਭ ਕਾਂਤ ਦੀ ਪੁਸਤਕ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਸਮਿਟ, 2023 ਬਾਰੇ ਪੁਸਤਕ ਲਿਖਣ ਦੇ ਲਈ ਸ਼੍ਰੀ ਅਮਿਤਾਭ ਕਾਂਤ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ, ਕਿਹਾ ਕਿ ਉਨ੍ਹਾਂ ਨੇ ਇੱਕ ਬਿਹਤਰ ਗ੍ਰਹਿ ਦੀ ਪ੍ਰਾਪਤੀ ਲਈ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਦੇ ਭਾਰਤ ਦੇ ਪ੍ਰਯਾਸਾਂ ‘ਤੇ ਇੱਕ ਸਪਸ਼ਟ ਦ੍ਰਿਸ਼ਟੀਕੋਣ ਦਿੱਤਾ ਹੈ।

ਐਕਸ (X) ‘ਤੇ ਸ਼੍ਰੀ ਅਮਿਤਾਭ ਕਾਂਤ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:

“ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਸਾਲ 2023 ਵਿੱਚ ਸਮਿਟ ਬਾਰੇ ਲਿਖਣ ਦਾ ਤੁਹਾਡਾ ਪ੍ਰਯਾਸ ਸ਼ਲਾਘਾਯੋਗ ਹੈ। ਇਹ ਵਿਸ਼ਵ ਵਿੱਚ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਦੇ ਸਾਡੇ ਪ੍ਰਯਾਸਾਂ ‘ਤੇ ਇੱਕ ਸਪਸ਼ਟ ਦ੍ਰਿਸ਼ਟੀਕੋਣ ਦਿੰਦਾ ਹੈ। @amitabhk87”

 

***

ਐੱਮਜੇਪੀਐੱਸ/ਐੱਸਆਰ