Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਦੇ ਲਈ ਕੇਇਜ਼ਾਈ ਦੋਯੁਕਾਈ (Keizai Doyukai) ਦੇ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ, 7 ਲੋਕ ਕਲਿਆਣ ਮਾਰਗ ‘ਤੇ ਕੇਇਜ਼ਾਈ ਦੋਯੁਕਾਈ (Keizai Doyukai) (ਜਪਾਨ ਐਸੋਸੀਏਸ਼ਨ ਆਵ੍ ਕਾਰਪੋਰੇਟ ਐਗਜ਼ੀਕਿਊਟਿਵਜ਼-Japan Association of Corporate Executives) ਦੇ ਚੇਅਰਪਰਸਨ, ਸ਼੍ਰੀ ਤਾਕੇਸ਼ੀ ਨਿਨਾਮੀ (Mr. Takeshi Niinami) ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਅਤੇ 20 ਹੋਰ ਕਾਰੋਬਾਰੀ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਭਾਰਤ ਅਤੇ ਜਪਾਨ ਦੇ ਦਰਮਿਆਨ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਜਾਣਨਾ ਚਾਹੁੰਦੇ ਸਨ।

 ਇਸ ਚਰਚਾ ਵਿੱਚ ਦੁਵੱਲੇ ਵਪਾਰ ਨੂੰ ਮਜ਼ਬੂਤ ਕਰਨ, ਨਿਵੇਸ਼ ਦੇ ਅਵਸਰਾਂ ਨੂੰ ਵਧਾਉਣ ਅਤੇ ਖੇਤੀਬਾੜੀ, ਸਮੁੰਦਰੀ ਉਤਪਾਦ, ਪੁਲਾੜ, ਰੱਖਿਆ, ਬੀਮਾ, ਟੈਕਨੋਲੋਜੀ, ਇਨਫ੍ਰਾਸਟ੍ਰਕਚਰ, ਸਿਵਲ ਏਵੀਏਸ਼ਨ (ਸ਼ਹਿਰੀ ਹਵਾਬਾਜ਼ੀ), ਸਵੱਛ ਊਰਜਾ, ਪਰਮਾਣੂ ਊਰਜਾ ਅਤੇ ਐੱਮਐੱਸਐੱਮਈ (MSME) ਭਾਗੀਦਾਰੀ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਜਿਹੇ ਵਿਸ਼ੇ ਸ਼ਾਮਲ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਗੀਦਾਰੀ (India-Japan Special Strategic and Global Partnership) ‘ਤੇ ਪ੍ਰਕਾਸ਼ ਪਾਇਆ ਅਤੇ ਕਾਰੋਬਾਰ ਦੇ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਦੇ ਭਾਰਤ ਦੇ ਦ੍ਰਿੜ੍ਹ ਸੰਕਲਪ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਜਪਾਨੀ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਅਤੇ ਤੇਜ਼ੀ ਲਿਆਉਣ (fast-track) ਦੇ ਲਈ ਭਾਰਤ ਵਿੱਚ ਵਿਕਸਿਤ ਜਪਾਨ ਪਲੱਸ ਸਿਸਟਮ (Japan Plus system) ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਨਿਵੇਸ਼ਕਾਂ ਨੂੰ ਕੋਈ ਅਸਪਸ਼ਟਤਾ ਜਾਂ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ ਹੈ। ਭਾਰਤ ਦਾ ਸ਼ਾਸਨ ਨੀਤੀ-ਸੰਚਾਲਿਤ (policy-driven) ਹੈ ਅਤੇ ਸਰਕਾਰ ਪਾਰਦਰਸ਼ੀ ਅਤੇ ਪੂਰਵਅਨੁਮਾਨਿਤ ਵਾਤਾਵਰਣ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਹਵਾਬਾਜ਼ੀ ਖੇਤਰ ਦੇ ਵਿਕਾਸ ਦੇ ਵਿਸ਼ਾਲ ਪੈਮਾਨੇ ਬਾਰੇ ਬਾਤ ਕੀਤੀ। ਉਨ੍ਹਾਂ ਨੇ ਇਹ ਭੀ ਉਲੇਖ ਕੀਤਾ ਕਿ ਭਾਰਤ ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਅਤੇ ਲੌਜਿਸਟਿਕਸ ਸਮਰੱਥਾਵਾਂ ਦੇ ਵਿਸਤਾਰ ਸਹਿਤ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਨਿਰਮਾਣ ਦੀ ਦਿਸ਼ਾ ਵਿੱਚ ਭੀ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ਵਿਆਪਕ ਵਿਵਿਧਤਾ ਦੇ ਕਾਰਨ ਭਾਰਤ ਏਆਈ ਲੈਂਡਸਕੇਪ (AI landscape) ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਏਆਈ (AI) ਵਿੱਚ ਸ਼ਾਮਲ ਲੋਕਾਂ ਦੇ ਨਾਲ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਭਾਰਤ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਭਾਰਤ ਹਰਿਤ ਊਰਜਾ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ, ਦੇਸ਼ ਵਿੱਚ ਜੈਵ ਈਂਧਣ (biofuels) ‘ਤੇ ਕੇਂਦ੍ਰਿਤ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ ਖੇਤਰ ਨੂੰ ਜੈਵ ਈਂਧਣ (biofuels) ਤੋਂ ਇੱਕ ਮਹੱਤਵਪੂਰਨ ਮੁੱਲ ਵਾਧੇ (ਵੈਲਿਊ ਐਡੀਸ਼ਨ-value addition) ਦੇ ਰੂਪ ਵਿੱਚ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਬੀਮਾ ਖੇਤਰ ਨੂੰ ਖੋਲ੍ਹਣ ਅਤੇ ਪੁਲਾੜ ਤੇ ਪਰਮਾਣੂ ਊਰਜਾ ਨਾਲ ਜੁੜੇ ਅਤਿਆਧੁਨਿਕ ਖੇਤਰਾਂ ਵਿੱਚ ਲਗਾਤਾਰ ਵਧਦੇ ਅਵਸਰਾਂ ਬਾਰੇ ਬਾਤ ਕੀਤੀ।

ਜਪਾਨ ਦੇ ਕਾਰੋਬਾਰ ਜਗਤ ਦੇ ਮੋਹਰੀ ਵਿਅਕਤੀਆਂ ਨਾਲ ਲੈਸ ਕੇਇਜ਼ਾਈ ਦੋਯੁਕਾਈ (Keizai Doyukai) ਵਫ਼ਦ ਨੇ ਭਾਰਤ ਦੇ ਪ੍ਰਤੀ ਆਪਣੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਮਾਨਵ ਸੰਸਾਧਨ ਅਤੇ ਕੌਸ਼ਲ ਵਿਕਾਸ ਵਿੱਚ ਭਾਰਤ ਅਤੇ ਜਾਪਨ ਦੇ ਦਰਮਿਆਨ ਪੂਰਕ ਕਾਰਜਾਂ ਦਾ ਦੋਹਨ ਕਰਨ ਵਿੱਚ ਭੀ ਰੁਚੀ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਭਵਿੱਖ ਦੇ ਸਹਿਯੋਗ ਬਾਰੇ ਆਸ਼ਾ ਵਿਅਕਤ ਕੀਤੀ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਕਾਰੋਬਾਰ ਅਤੇ ਨਿਵੇਸ਼ ਸਬੰਧਾਂ ਦੇ ਗਹਿਰੇ ਹੋਣ ਦੀ ਉਮੀਦ ਜਤਾਈ।

 

ਸਨਟੋਰੀ ਹੋਲਡਿੰਗਸ ਲਿਮਿਟਿਡ (Suntory Holdings Ltd) ਦੇ ਪ੍ਰਤੀਨਿਧੀ ਡਾਇਰੈਕਟਰ , ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO), ਸ਼੍ਰੀ ਨਿਨਾਮੀ ਤਾਕੇਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਅਤੇ ਜਪਾਨ ਦੇ ਦਰਮਿਆਨ ਨਿਰੰਤਰ ਮਜ਼ਬੂਤ ਹੁੰਦੇ ਸਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਪਾਨ ਦੇ ਸੰਦਰਭ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਨਾਲ ਜੁੜਿਆ ਬਹੁਤ ਬੜਾ ਅਵਸਰ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਦੇ ਲਈ ਭਾਰਤ ਵਿੱਚ ਨਿਰਮਾਣ (ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ-Make in India, Make for the World) ਦੇ ਵਿਜ਼ਨ ‘ਤੇ ਜ਼ੋਰ ਦਿੱਤਾ।

ਐੱਨਈਸੀ ਕਾਰਪੋਰੇਸ਼ਨ (NEC Corporation) ਦੇ ਕਾਰਪੋਰੇਟ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਸਰਕਾਰੀ ਮਾਮਲੇ ਅਧਿਕਾਰੀ, ਤਨਾਕਾ ਸ਼ਿਗੇਹਿਰੋ ਨੇ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਪਾਨ ਉਦਯੋਗ ਦੇ ਲਈ ਭਾਰਤ ਵਿੱਚ ਨਿਵੇਸ਼ ਕਰਨ ਦੇ ਆਪਣੇ ਵਿਜ਼ਨ ਅਤੇ ਅਪੇਖਿਆਵਾਂ ਨੂੰ ਬਹੁਤ ਸਪਸ਼ਟ ਤੌਰ ‘ਤੇ ਸਮਝਾਇਆ।

ਮੀਟਿੰਗ ਵਿੱਚ ਸਾਰਥਕ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਤਰੀਕੇ ਨਾਲ ਵਿਕਸਿਤ ਭਾਰਤ @2047 (Viksit Bharat @2047) ਦੇ ਵਿਜ਼ਨ ਦੇ ਲਈ ਜਪਾਨੀ ਕਾਰੋਬਾਰ ਦੇ ਸਮਰਥਨ ਅਤੇ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਗਿਆ।

***

ਐੱਮਜੇਪੀਐੱਸ/ਵੀਜੇ