Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਇਨੈਂਸ ਸੈਂਟਰਲ ਬੈਂਕਰ ਰਿਪੋਰਟ ਕਾਰਡਸ 2023 ਵਿੱਚ “ਏ+” (“A+”) ਰੇਟਿੰਗ ਦਿੱਤੇ ਜਾਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਇਨੈਂਸ ਸੈਂਟਰਲ ਬੈਂਕਰ ਰਿਪੋਰਟ ਕਾਰਡਸ 2023  ਵਿੱਚ “ਏ+” (“A+”) ਰੇਟਿੰਗ ਦਿੱਤੇ ਜਾਣ ‘ਤੇ ਵਧਾਈਆਂ ਦਿੱਤੀਆਂ ਹਨ। ਸ਼੍ਰੀ ਦਾਸ ਨੂੰ ਉਨ੍ਹਾਂ ਤਿੰਨ ਕੇਂਦਰੀ ਬੈਂਕ ਗਵਰਨਰਾਂ ਦੀ ਸੂਚੀ ਵਿੱਚ ਸਿਖਰ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਏ+ (A+) ਰੇਟਿੰਗ ਦਿੱਤੀ ਗਈ ਹੈ।

ਭਾਰਤੀ ਰਿਜ਼ਰਵ ਬੈਂਕ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਨੂੰ ਵਧਾਈਆਂ। ਇਹ ਭਾਰਤ ਦੇ ਲਈ ਮਾਣ ਦਾ ਪਲ ਹੈ, ਜੋ ਆਲਮੀ ਮੰਚ ‘ਤੇ ਸਾਡੀ ਵਿੱਤੀ ਅਗਵਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਸਮਰਪਣ ਅਤੇ ਦ੍ਰਿਸ਼ਟੀਕੋਣ ਸਾਡੇ ਦੇਸ਼ ਦੇ ਵਿਕਾਸ ਪਥ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗਾ।”

 

***

ਡੀਐੱਸ