Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਭਾਰਤੀ ਉਦਯੋਗ ਸੰਘ’(ਸੀਆਈਆਈ) ਦੀ ਸਲਾਨਾ ਬੈਠਕ 2021 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਭਾਰਤੀ ਉਦਯੋਗ ਸੰਘ’(ਸੀਆਈਆਈ) ਦੀ ਸਲਾਨਾ ਬੈਠਕ 2021 ਨੂੰ ਸੰਬੋਧਨ ਕੀਤਾ


 

PM India

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਭਾਰਤੀ ਉਦਯੋਗ ਸੰਘ’ (CII  – ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ) ਦੀ ਸਲਾਨਾ ਬੈਠਕ 2021 ਨੂੰ ਸੰਬੋਧਨ ਕੀਤਾ। ਇਸ ਬੈਠਕ ਦੌਰਾਨ ਉਦਯੋਗ ਦੇ ਆਗੂਆਂ ਨੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਵਿਭਿੰਨ ਖੇਤਰਾਂ ‘ਚ ਸੁਧਾਰ ਲਿਆਉਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਬੈਠਕ ਦੇ ਵਿਸ਼ੇ ‘ਭਾਰਤ@75: ਆਤਮਨਿਰਭਰ ਭਾਰਤ ਲਈ ਸਰਕਾਰ ਅਤੇ ਕਾਰੋਬਾਰਾਂ ਦਾ ਇਕੱਠਿਆਂ ਕੰਮ ਕਰਨਾ’ ਬਾਰੇ ਬੋਲਦੇ ਹੋਏ ਉਨ੍ਹਾਂ ਹੋਰਨਾਂ ਨੁਕਤਿਆਂ ਤੋਂ ਇਲਾਵਾ ਟੈਕਨੋਲੋਜੀ ਖੇਤਰ ਵਿੱਚ ਮੋਹਰੀ ਸਥਾਨ ਹਾਸਲ ਕਰਨ ਲਈ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਉੱਤੇ ਕਾਬੂ ਪਾਉਣ, ਨਿਰਮਾਣ ਸਮਰੱਥਾ ਵਧਾਉਣ, ਵਿੱਤੀ ਖੇਤਰ ਨੂੰ ਵਧੇਰੇ ਜੀਵੰਤ ਬਣਾਉਣ, ਭਾਰਤ ਦਾ ਤਕਨੀਕੀ ਹੁਨਰ ਵਧਾਉਣ ਜਿਹੇ ਮੁੱਦਿਆਂ ਉੱਤੇ ਆਪਣੀਆਂ ਸਲਾਹਾਂ ਤੇ ਸੁਝਾਅ ਦਿੱਤੇ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੀਆਈਆਈ (CII) ਬੈਠਕ 75ਵੇਂ ਆਜ਼ਾਦੀ ਦਿਵਸ ਦੀ ਪੂਰਵ–ਸੰਧਿਆ ਮੌਕੇ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਚਲਦਿਆਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਸੰਕਲਪ ਲੈਣ ਤੇ ਭਾਰਤੀ ਉਦਯੋਗ ਲਈ ਨਵੇਂ ਟੀਚਿਆਂ ਵਾਸਤੇ ਇਹ ਇੱਕ ਵੱਡਾ ਮੌਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਤਮਨਿਰਭਰ ਭਾਰਤ ਦੀ ਸਫ਼ਲਤਾ ਦੀ ਪ੍ਰਮੁੱਖ ਜ਼ਿੰਮੇਵਾਰੀ ਭਾਰਤੀ ਉਦਯੋਗਾਂ ‘ਤੇ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਉਦਯੋਗ ਵੱਲੋਂ ਦਿਖਾਈ ਸਹਿਣਸ਼ੀਲਤਾ ਦੀ ਵੀ ਤਾਰੀਫ਼ ਕੀਤੀ।

 

ਸ਼੍ਰੀ ਮੋਦੀ ਨੇ ਉਦਯੋਗ ਨੂੰ ਭਾਰਤ ਦੇ ਵਿਕਾਸ ਅਤੇ ਸਮਰੱਥਾਵਾਂ ਲਈ ਵਿਸ਼ਵਾਸ ਦੇ ਮਾਹੌਲ ਦਾ ਪੂਰਾ ਲਾਭ ਲੈਣ ਲਈ ਕਿਹਾ। ਮੌਜੂਦਾ ਸਰਕਾਰ ਦੀ ਪਹੁੰਚ ਅਤੇ ਮੌਜੂਦਾ ਵਿਵਸਥਾ ਦੇ ਕੰਮ ਕਰਨ ਦੇ ਢੰਗਾਂ ਵਿੱਚ ਤਬਦੀਲੀ ਨੂੰ ਨੋਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਨਵਾਂ ਭਾਰਤ ਨਵੀਂ ਦੁਨੀਆ ਦੇ ਨਾਲ ਮਾਰਚ ਕਰਨ ਵਾਸਤੇ ਤਿਆਰ ਹੈ। ਭਾਰਤ, ਜੋ ਕਿ ਕਿਸੇ ਸਮੇਂ ਵਿਦੇਸ਼ੀ ਨਿਵੇਸ਼ ਤੋਂ ਚਿੰਤਤ ਹੋ ਜਾਂਦਾ ਸੀ, ਅੱਜ ਹਰ ਪ੍ਰਕਾਰ ਦੇ ਨਿਵੇਸ਼ਾਂ ਦਾ ਸੁਆਗਤ ਕਰ ਰਿਹਾ ਹੈ। ਇਸੇ ਤਰ੍ਹਾਂ, ਨਿਵੇਸ਼ਕਾਂ ਵਿੱਚ ਨਿਰਾਸ਼ਾ ਪੈਦਾ ਕਰਨ ਲਈ ਵਰਤੀਆਂ ਜਾਂਦੀਆਂ ਟੈਕਸ ਨੀਤੀਆਂ, ਉਹੀ ਭਾਰਤ ਦੁਨੀਆ ਦੇ ਸਭ ਤੋਂ ਵੱਧ ਮੁਕਾਬਲੇ ਵਾਲੇ ਕਾਰਪੋਰੇਟ ਟੈਕਸ ਅਤੇ ਫੇਸਲੈੱਸ ਟੈਕਸ ਪ੍ਰਣਾਲੀ ਉੱਤੇ ਮਾਣ ਕਰ ਸਕਦਾ ਹੈ। ਪਿਛਲੇ ਸਮੇਂ ਦੀ ਲਾਲ ਫ਼ੀਤਾਸ਼ਾਹੀ ਦਾ ਖ਼ਾਤਮਾ ਹੋ ਗਿਆ ਹੈ ਤੇ ਉਸ ਦੀ ਥਾਂ ਵਪਾਰ ਕਰਨ ਦੀ ਸੌਖ ਦੇ ਸੂਚਕ–ਅੰਕ ਵਿੱਚ ਚੋਖਾ ਵਾਧਾ ਹੋਇਆ ਹੈ। ਇਸੇ ਤਰ੍ਹਾਂ, ਕਿਰਤ ਕਾਨੂੰਨਾਂ ਦੇ ਭੰਬਲਭੂਸੇ ਦੀ ਥਾਂ ਚਾਰ ਕਿਰਤ ਜ਼ਾਬਤਿਆਂ ਨੂੰ ਤਰਕਸੰਗਤ ਬਣਾਉਣਾ; ਖੇਤੀਬਾੜੀ, ਜਿਸ ਨੂੰ ਸਿਰਫ ਰੋਜ਼ੀ-ਰੋਟੀ ਦਾ ਸਾਧਨ ਮੰਨਿਆ ਜਾਂਦਾ ਸੀ, ਨੂੰ ਸੁਧਾਰਾਂ ਰਾਹੀਂ ਬਜ਼ਾਰਾਂ ਨਾਲ ਜੋੜਿਆ ਜਾ ਰਿਹਾ ਹੈ। ਨਤੀਜੇ ਵਜੋਂ ਭਾਰਤ ਨੂੰ ਰਿਕਾਰਡ ਐੱਫਡੀਆਈ ਅਤੇ ਐੱਫਪੀਆਈ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ।

 

ਇੱਕ ਸਮਾਂ ਸੀ ਜਦੋਂ ਵਿਦੇਸ਼ੀ ਬਿਹਤਰ ਦਾ ਸਮਾਨਾਰਥੀ ਸੀ। ਉਦਯੋਗ ਦੇ ਵੱਡੇ ਮਾਹਿਰ ਅਜਿਹੇ ਮਨੋਵਿਗਿਆਨ ਦੇ ਨਤੀਜਿਆਂ ਨੂੰ ਸਮਝਦੇ ਹਨ। ਸਥਿਤੀ ਇੰਨੀ ਮਾੜੀ ਸੀ ਕਿ ਸਖਤ ਮਿਹਨਤ ਨਾਲ ਵਿਕਸਿਤ ਕੀਤੇ ਗਏ ਸਵਦੇਸ਼ੀ ਬ੍ਰਾਂਡਾਂ ਦੀ ਵੀ ਵਿਦੇਸ਼ੀ ਨਾਵਾਂ ਨਾਲ ਮਸ਼ਹੂਰੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਦੇਸ਼ਵਾਸੀਆਂ ਦਾ ਭਰੋਸਾ ਭਾਰਤ ਵਿੱਚ ਬਣੇ ਉਤਪਾਦਾਂ ਨਾਲ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਭਾਰਤੀ ਆਪਣੇ ਦੇਸ਼ ਵਿੱਚ ਬਣੇ ਉਤਪਾਦਾਂ ਨੂੰ ਅਪਣਾਉਣਾ ਚਾਹੁੰਦਾ ਹੈ, ਭਾਵੇਂ ਉਨ੍ਹਾਂ ਉਤਪਾਦਾਂ ਨੂੰ ਬਣਾਉਣ ਵਾਲੀ ਕੰਪਨੀ ਸ਼ਾਇਦ ਭਾਰਤੀ ਨਾ ਹੋਵੇ।

 

ਪ੍ਰਧਾਨ ਮੰਤਰੀ ਨੇ ਅੱਜ ਕਿਹਾ, ਜਦੋਂ ਭਾਰਤੀ ਨੌਜਵਾਨ ਇਸ ਖੇਤਰ ਵਿੱਚ ਦਾਖਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਉਹ ਝਿਜਕ ਨਹੀਂ ਹੁੰਦੀ। ਉਹ ਸਖਤ ਮਿਹਨਤ ਕਰ ਕੇ, ਜੋਖਮ ਉਠਾ ਕੇ ਨਤੀਜੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਮਹਿਸੂਸ ਕਰ ਰਹੇ ਹਨ ਕਿ ਅਸੀਂ ਇਸ ਸਥਾਨ ਨਾਲ ਸਬੰਧਿਤ ਹਾਂ। ਅਜਿਹਾ ਹੀ ਭਰੋਸਾ ਅੱਜ ਭਾਰਤ ਦੇ ਸਟਾਰਟ–ਅੱਪਸ ਵਿੱਚ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਭਾਰਤ ਕੋਲ 60 ਯੂਨੀਕੌਰਨ ਹਨ, ਜਦ ਕਿ 6–7 ਸਾਲ ਪਹਿਲਾਂ ਤੱਕ ਸਿਰਫ਼ 3–4 ਯੂਨੀਕੌਰਨ ਹੁੰਦੇ ਸਨ। ਇਨ੍ਹਾਂ 60 ਯੂਨੀਕੋਰਨ ਵਿੱਚੋਂ 21 ਪਿਛਲੇ ਕੁਝ ਮਹੀਨਿਆਂ ਦੌਰਾਨ ਉਭਰੇ ਹਨ। ਯੂਨੀਕੌਰਨ, ਖੇਤਰਾਂ ਦੀ ਆਪਣੀ ਵਿਵਿਧਤਾ ਨਾਲ, ਭਾਰਤ ਵਿੱਚ ਹਰ ਪੱਧਰ ‘ਤੇ ਤਬਦੀਲੀਆਂ ਦਾ ਸੰਕੇਤ ਦਿੰਦੇ ਹਨ। ਉਨ੍ਹਾਂ ਸਟਾਰਟ–ਅੱਪਸ ਲਈ ਨਿਵੇਸ਼ਕਾਂ ਦਾ ਹੁੰਗਾਰਾ ਜ਼ਬਰਦਸਤ ਰਿਹਾ ਹੈ ਅਤੇ ਇਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਭਾਰਤ ਕੋਲ ਵਿਕਾਸ ਦੇ ਅਸਾਧਾਰਣ ਮੌਕੇ ਹਨ।

 

ਉਨ੍ਹਾਂ ਕਿਹਾ ਕਿ ਇਹ ਸਾਡੇ ਉਦਯੋਗ ਵਿੱਚ ਦੇਸ਼ ਦੇ ਭਰੋਸੇ ਦਾ ਨਤੀਜਾ ਹੈ ਕਿ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਰਹਿਣ–ਸਹਿਣ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕੰਪਨੀ ਐਕਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਇਸ ਦੀ ਢੁਕਵੀਂ ਉਦਾਹਰਣ ਵਜੋਂ ਦਰਸਾਇਆ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਮੁਸ਼ਕਿਲ ਸੁਧਾਰ ਕਰਨ ਦੇ ਯੋਗ ਹੈ ਕਿਉਂਕਿ ਇਸ ਲਈ ਸਰਕਾਰੀ ਸੁਧਾਰ ਮਜਬੂਰੀ ਦਾ ਨਹੀਂ ਬਲਕਿ ਭਰੋਸੇ ਦਾ ਵਿਸ਼ਾ ਹੈ। ਸੰਸਦ ਦੇ ਸੈਸ਼ਨ ਦੌਰਾਨ ‘ਦ ਫੈਕਟਰਿੰਗ ਰੈਗੂਲੇਸ਼ਨ’ ਸੋਧ ਬਿਲ ਜਿਹੀਆਂ ਪਹਿਲਾਂ ਨਾਲ ਛੋਟੇ ਕਾਰੋਬਾਰੀਆਂ ਨੂੰ ਰਿਣ ਲੈਣ ਵਿੱਚ ਮਦਦ ਮਿਲੇਗੀ। ਡਿਪਾਜ਼ਿਟ ਬੀਮਾ ਅਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਸੋਧ ਬਿਲ ਛੋਟੇ ਜਮ੍ਹਾਂ–ਖਾਤੇਦਾਰਾਂ ਦੇ ਹਿੱਤਾਂ ਦੀ ਰਾਖੀ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਉਪਾਅ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਦੀਆਂ ਗਲਤੀਆਂ ਨੂੰ ਸੁਧਾਰਦਿਆਂ, ਸਰਕਾਰ ਨੇ ਪਿਛਲੀਆਂ ਤਰੀਕਾਂ ਤੋਂ ਲਗਣ ਵਾਲੇ ਟੈਕਸਾਂ ਨੂੰ ਖਤਮ ਕਰ ਦਿੱਤਾ ਹੈ। ਉਦਯੋਗ ਦੁਆਰਾ ਕੀਤੀ ਗਈ ਸ਼ਲਾਘਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸਰਕਾਰ ਅਤੇ ਉਦਯੋਗ ਵਿਚਾਲੇ ਭਰੋਸੇ ਨੂੰ ਮਜ਼ਬੂਤ ਕਰੇਗੀ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਰਾਸ਼ਟਰ ਦੇ ਹਿਤ ਵਿੱਚ ਸਭ ਤੋਂ ਵੱਡਾ ਜੋਖਮ ਲੈਣ ਲਈ ਤਿਆਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੀਐੱਸਟੀ ਸਿਰਫ ਇੰਨੇ ਸਾਲਾਂ ਤੋਂ ਅਟਕਿਆ ਹੋਇਆ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਸਿਆਸੀ ਜੋਖਮ ਲੈਣ ਦੀ ਹਿੰਮਤ ਨਹੀਂ ਜੁਟਾ ਸਕੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਜੀਐੱਸਟੀ ਲਾਗੂ ਕਰ ਰਹੇ ਹਾਂ, ਬਲਕਿ ਅੱਜ ਅਸੀਂ ਜੀਐੱਸਟੀ ਦੀ ਰਿਕਾਰਡ ਕਲੈਕਸ਼ਨ ਵੀ ਦੇਖ ਰਹੇ ਹਾਂ।

 

 

 

 

 

 

 

 

 

 **** **** ****

 

ਡੀਐੱਸ/ਏਕੇ