Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਸ਼੍ਰੀ ਨਾਦਪ੍ਰਭੂ ਕੈਂਪੇਗੌੜਾ ਦੀ 108 ਮੀਟਰ ਲੰਬੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਸ਼੍ਰੀ ਨਾਦਪ੍ਰਭੂ ਕੈਂਪੇਗੌੜਾ ਦੀ 108 ਮੀਟਰ ਲੰਬੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਸ਼੍ਰੀ ਨਾਦਪ੍ਰਭੂ ਕੈਂਪੇਗੌੜਾ ਦੀ 108 ਮੀਟਰ ਲੰਬੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ । ਪ੍ਰਧਾਨ ਮੰਤਰੀ ਨੇ ਪ੍ਰਤਿਮਾ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ ਅਤੇ ਪਵਿੱਤਰ ਜਲ ਚੜ੍ਹਾਇਆ। ਉਨ੍ਹਾਂ ਇੱਕ ਪੌਦਾ ਵੀ ਲਗਾਇਆ।

ਇਹ ਪ੍ਰਤਿਮਾ ਬੰਗਲੁਰੂ ਦੇ ਵਿਕਾਸ ਵਿੱਚ ਸ਼ਹਿਰ ਦੇ ਸੰਸਥਾਪਕ ਨਾਦਪ੍ਰਭੂ ਕੈਂਪੇਗੌੜਾ ਦੇ ਯੋਗਦਾਨ ਦੀ ਯਾਦ ਵਿੱਚ ਬਣਾਈ ਗਈ ਹੈ। ਸਟੈਚੂ ਆਵ੍ ਯੂਨਿਟੀ ਨੂੰ ਸੰਕਲਪਿਤ ਕਰਨ ਅਤੇ ਰੂਪ ਦੇਣ ਵਾਲੇ ਰਾਮ ਵੀ ਸੁਤਾਰ ਵੱਲੋਂ ਇਸ ਪ੍ਰਤਿਮਾ ਨੂੰ ਬਣਾਉਣ ਲਈ 98 ਟਨ ਕਾਂਸੀ ਅਤੇ 120 ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬੰਗਲੁਰੂ ਦੇ ਨਿਰਮਾਣ ਵਿੱਚ ਸ਼੍ਰੀ ਨਾਦਪ੍ਰਭੂ ਕੈਂਪੇਗੌੜਾ ਦੀ ਭੂਮਿਕਾ ਬੇਮਿਸਾਲ ਹੈ। ਉਨ੍ਹਾਂ ਨੂੰ ਇੱਕ ਦੂਰਅੰਦੇਸ਼ੀ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਭਲਾਈ ਨੂੰ ਸਭ ਤੋਂ ਉੱਪਰ ਰੱਖਿਆ। ਬੰਗਲੁਰੂ ਵਿੱਚ ‘ਸਟੈਚੂ ਆਵ੍ ਪ੍ਰੌਸਪੈਰਿਟੀ’ ਦਾ ਉਦਘਾਟਨ ਕਰਨ ਦਾ ਸਨਮਾਨ ਮਿਲਿਆ।

ਪ੍ਰਧਾਨ ਮੰਤਰੀ ਦੇ ਨਾਲ ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਾਸਵਰਾਜ ਬੋਮਈ, ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰ ਚੰਦ ਗਹਿਲੋਤ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਸਮੇਤ ਹੋਰ ਕਈ ਪਤਵੰਤੇ ਵੀ ਮੌਜੂਦ ਸਨ।

*****

ਡੀਐੱਸ/ਟੀਐੱਸ