Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੋਟਾੜ ਵਿਖੇ ਸੌਨੀ ਯੋਜਨਾ ਨਾਲ ਸਬੰਧਤ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਬੋਟਾੜ ਵਿਖੇ ਸੌਨੀ ਯੋਜਨਾ ਨਾਲ ਸਬੰਧਤ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਜ ਸੌਨੀ (SAUNI) (ਸੌਰਾਸ਼ਟਰ ਨਰਮਦਾ ਅਵਤਰਨ ਇਰੀਗੇਸ਼ਨ) ਯੋਜਨਾ ਦੇ ਫੇਜ਼-1 (ਲਿੰਕ 2) ਨੂੰ ਬੋਟਾੜ (Botad) ਵਿਖੇ ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਸੌਨੀ (SAUNI) ਯੋਜਨਾ ਦੇ ਫੇਜ਼ 2 ਦੇ (ਲਿੰਕ 2) ਦਾ ਨੀਂਹ ਪੱਥਰ ਵੀ ਰੱਖਿਆ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬਟਨ ਦਬਾ ਕੇ ਅਤੇ ਫੁੱਲਾਂ ਪੰਖੜੀਆਂ ਅਰਪਿਤ ਕਰਕੇ ਕ੍ਰਿਸ਼ਨਾ ਸਾਗਰ ਝੀਲ ਵਿੱਚ ਨਰਮਦਾ ਦੇ ਪਾਣੀ ਦੇ ਆਗਮਨ ਦਾ ਸਵਾਗਤ ਕੀਤਾ।

ਉਨ੍ਹਾਂ ਨੇ ਇੱਕ ਜਲਸੇ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਾਣੀ ਸਾਨੂੰ ਕੁਦਰਤ ਵਲੋਂ ਮਿਲੀ ਇੱਕ ਪਵਿੱਤਰ ਦਾਤ ਹੈ। ਉਨ੍ਹਾਂ ਕਿਹਾ ਕਿ ਦਰਿਆ ਨਰਮਦਾ ਦੀਆਂ ਅਸੀਸਾਂ ਨਾਲ ਪਾਣੀ ਸੌਰਾਸ਼ਟਰ ਵਿੱਚ ਪਹੁੰਚ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਅਜਿਹਾ ਬਹੁਤ ਸਾਰੇ ਯਤਨਾਂ ਨਾਲ ਸੰਭਵ ਹੋ ਸਕਿਆ ਹੈ ਅਤੇ ਇਸ ਦਾ ਕਿਸਾਨਾਂ ਨੂੰ ਲਾਭ ਪਹੁੰਚੇਗਾ।

ਉਨ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪਾਣੀ ਦੀ ਸੰਭਾਲ ਅਤੇ ਨਰਮਦਾ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਬੂੰਦ ਸਿੰਚਾਈ ਦੀ ਵਿਸਤ੍ਰਿਤ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਖੇਤਰ ਵਿੱਚ ਆਮਦਨ ਨੂੰ ਦੁੱਗਣਾ ਕਰਨ ਦੇ ਤਰੀਕਿਆਂ ਬਾਰੇ ਵਿਚਾਰ ਕਰ ਰਹੀ ਹੈ।

AKT/SH