ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਜੂਨ, 2023 ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਬੋਇੰਗ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਡੇਵਿਡ ਐੱਲ ਕੈਲਹੌਨ (David L. Calhoun) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਕੈਲਹੌਨ ਨੇ ਭਾਰਤ ਵਿੱਚ ਹਵਾਬਾਜ਼ੀ ਖੇਤਰ ਵਿੱਚ ਬੋਇੰਗ ਦੀ ਵਧੇਰੇ ਮੌਜੂਦਗੀ ‘ਤੇ ਚਰਚਾ ਕੀਤੀ, ਜਿਸ ਵਿੱਚ ਵਿਮਾਨਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਦਾ ਖੇਤਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਬੋਇੰਗ ਨੂੰ ਭਾਰਤ ਵਿੱਚ ਪੁਲਾੜ ਨਿਰਮਾਣ ਖੇਤਰ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ।
**
ਡੀਐੱਸ/ਐੱਸਟੀ
PM @narendramodi met President & CEO of @Boeing, David L. Calhoun. During their discussions, the leaders explored the potential for increased involvement of Boeing in India's aviation sector. pic.twitter.com/H2TkUZ0zRt
— PMO India (@PMOIndia) June 23, 2023