ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਮਿਆਂਮਾਰ ਦੇ ਪ੍ਰਧਾਨ ਮੰਤਰੀ ਅਤੇ ਸਟੇਟ ਐਡਮਿਨਿਸਟ੍ਰੇਸ਼ਨ ਕੌਂਸਲ ਦੇ ਚੇਅਰਮੈਨ, ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਨੇ ਮਿਆਂਮਾਰ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਦੇ ਬਾਅਦ ਦੀ ਸਥਿਤੀ ‘ਤੇ ਚਰਚਾ ਕੀਤੀ, ਜਿਸ ਵਿੱਚ ਮਿਆਂਮਾਰ ਨੂੰ ਮਾਨਵੀ ਸਹਾਇਤਾ, ਆਪਦਾ ਰਾਹਤ ਅਤੇ ਚਿਕਿਤਸਾ ਸਹਾਇਤਾ ਪ੍ਰਦਾਨ ਕਰਨ ਦੇ ਲਈ “ਅਪਰੇਸ਼ਨ ਬ੍ਰਹਮਾ” (“Operation Brahma”) ਦੇ ਤਹਿਤ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਾਸ ਭੀ ਸ਼ਾਮਲ ਸਨ। ਸੀਨੀਅਰ ਜਨਰਲ ਨੇ ਭਾਰਤ ਦੇ ਸਹਾਇਤਾ ਪ੍ਰਯਾਸਾਂ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਦੇ ਰੂਪ ਵਿੱਚ (as the First Responder) ਭਾਰਤ ਇਸ ਸੰਕਟ ਦੀ ਘੜੀ ਵਿੱਚ ਮਿਆਂਮਾਰ ਦੇ ਨਾਲ ਖੜ੍ਹਾ ਹੈ ਅਤੇ ਜ਼ਰੂਰਤ ਪੈਣ ‘ਤੇ ਅਧਿਕ ਸਮੱਗਰੀ ਸਹਾਇਤਾ ਅਤੇ ਸੰਸਾਧਨ ਤੈਨਾਤ ਕਰਨ ਦੇ ਲਈ ਤਿਆਰ ਹੈ।
ਸ਼੍ਰੀ ਮੋਦੀ ਨੇ ਸਮਾਵੇਸ਼ੀ ਅਤੇ ਭਰੋਸੇਯੋਗ ਚੋਣਾਂ ਦੇ ਜ਼ਰੀਏ ਲੋਕਤੰਤਰੀ ਪ੍ਰਕਿਰਿਆ ਦੀ ਜਲਦੀ ਬਹਾਲੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭਾਰਤ ਨੇ ਵਿਸ਼ਵਾਸ ਨੂੰ ਹੁਲਾਰਾ ਦੇਣ ਅਤੇ ਸ਼ਾਂਤੀਪੂਰਨ, ਸਥਿਰ ਅਤੇ ਲੋਕਤੰਤਰੀ ਭਵਿੱਖ ਦੀ ਦਿਸ਼ਾ ਵਿੱਚ ਮਿਆਂਮਾਰ ਦੇ ਆਪਣੇ ਅਤੇ ਮਿਆਂਮਾਰ ਦੇ ਅਗਵਾਈ ਵਾਲੇ ਪਰਿਵਰਤਨ (Myanmar-owned and Myanmar-led transition) ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਯਾਸਾਂ ਦਾ ਸਮਰਥਨ ਕੀਤਾ। ਮਿਆਂਮਾਰ ਵਿੱਚ ਚਲ ਰਹੀ ਜਾਤੀ ਹਿੰਸਾ ਨਾਲ ਪੈਦਾ ਮਾਨਵੀ ਸੰਕਟ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਸੰਘਰਸ਼ ਦਾ ਕੋਈ ਫ਼ੌਜੀ ਹੱਲ ਨਹੀਂ (no military solution) ਹੈ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਥਾਈ ਸ਼ਾਂਤੀ (enduring peace) ਕੇਵਲ ਸਮਾਵੇਸ਼ੀ ਸੰਵਾਦ (inclusive dialogue) ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਮਿਆਂਮਾਰ-ਥਾਈਲੈਂਡ ਸੀਮਾ ‘ਤੇ ਸਾਇਬਰ-ਘੁਟਾਲਾ ਕੇਂਦਰਾਂ (cyber-scam centres) ਤੋਂ ਭਾਰਤੀ ਨਾਗਰਿਕਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਪਰਤਾਉਣ ਵਿੱਚ ਮਿਆਂਮਾਰ ਦੁਆਰਾ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਦੋਹਾਂ ਧਿਰਾਂ ਨੇ ਭਾਰਤ-ਮਿਆਂਮਾਰ ਸੀਮਾ ‘ਤੇ ਬਾਗ਼ੀ ਗਤੀਵਿਧੀਆਂ, ਅੰਤਰਰਾਸ਼ਟਰੀ ਅਪਰਾਧਾਂ ਅਤੇ ਮਾਨਵ ਤਸਕਰੀ (insurgent activities, transnational crimes and human trafficking) ਨਾਲ ਨਜਿੱਠਣ ਵਿੱਚ ਸਹਿਯੋਗ ਕਰਨ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ।
ਦੋਹਾਂ ਨੇਤਾਵਾਂ ਨੇ ਮਿਆਂਮਾਰ ਵਿੱਚ ਚਲ ਰਹੇ ਭਾਰਤ-ਸਮਰਥਿਤ ਇਨਫ੍ਰਾਸਟ੍ਰਕਚਰ ਵਿਕਾਸ ਪ੍ਰੋਜੈਕਟਾਂ ‘ਤੇ ਭੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮਿਆਂਮਾਰ ਦੇ ਸਾਰੇ ਭਾਈਚਾਰਿਆਂ ਦੀਆਂ ਵਿਕਾਸ ਸਬੰਧੀ ਜ਼ਰੂਰਤਾਂ ਦਾ ਸਮਰਥਨ ਕਰਨ ਦੇ ਲਈ ਭਾਰਤ ਦੀ ਤਤਪਰਤਾ ਨੂੰ ਰੇਖਾਂਕਿਤ ਕੀਤਾ।
***
ਐੱਮਜੇਪੀਐੱਸ/ਐੱਸਆਰ