Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਿਹਾਰ ਲਈ 33,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਬਿਹਾਰ ਲਈ 33,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਬਿਹਾਰ ਲਈ 33,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਬਿਹਾਰ ਲਈ 33,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ


ਬਿਹਾਰ ਵਿੱਚ ਬੁਨਿਆਦੀ ਢਾਂਚੇ, ਕਨੈਕਟੀਵਿਟੀ, ਊਰਜਾ ਸੁਰੱਖਿਆ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਹੁਲਾਰਾ ਦਿੰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਰੌਨੀ ਵਿਖੇ 33,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ ਬਿਹਾਰ ਦੇ ਰਾਜਪਾਲ, ਲਾਲਜੀ ਟੰਡਨ, ਮੁੱਖ ਮੰਤਰੀ  ਨੀਤੀਸ਼ ਕੁਮਾਰ , ਉਪ ਮੁੱਖ ਮੰਤਰੀ ਸੁਸ਼ੀਲ ਮੋਦੀ, ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਹੋਰ ਕਈ ਸ਼ਖਸੀਅਤਾਂ ਇਸ ਮੌਕੇ ਉੱਤੇ ਮੌਜੂਦ ਸਨ ਪ੍ਰੋਜੈਕਟ ਲਾਂਚ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ

 

ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ ਡਿਜੀਟਲ ਢੰਗ ਨਾਲ 13,365 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਹੋਣ ਵਾਲੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਇਸ ਵਿੱਚ ਦੋ ਗਲਿਆਰੇ – ਦਾਨਾਪੁਰ ਤੋਂ ਮੀਠਾਪੁਰ ਅਤੇ ਪਟਨਾ ਰੇਲਵੇ ਸਟੇਸ਼ਨ ਤੋਂ ਨਿਊ ਆਈਐੱਸਬੀਟੀ ਤੱਕ ਹੋਣਗੇ ਅਤੇ ਇਹ 5 ਸਾਲ ਦੇ ਸਮੇਂ ਵਿੱਚ ਪੂਰਾ ਹੋਣ ਦੀ ਆਸ ਹੈ ਇਹ ਪ੍ਰੋਜੈਕਟ ਪਟਨਾ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਜਨਤਕ ਟ੍ਰਾਂਸਪੋਰਟ ਨੂੰ ਸੁਖਾਲਾ ਬਣਾਵੇਗਾ

 

ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਜਗਦੀਸ਼ਪੁਰ – ਵਾਰਾਣਸੀ ਕੁਦਰਤੀ ਗੈਸ ਪਾਈਪਲਾਈਨ ਦੇ ਫੂਲਪੁਰ ਤੋਂ ਪਟਨਾ ਤੱਕ ਦੇ ਹਿੱਸੇ ਦਾ ਉਦਘਾਟਨ ਕੀਤਾ ਇਸ ਨੂੰ ਆਪਣੇ ਵਿਜ਼ਨ ਦੀ ਇੱਕ ਹੋਰ ਉਦਾਹਰਣ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ ਹੀ ਜੁਲਾਈ, 2015 ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਪ੍ਰਧਾਨ ਮੰਤਰੀ ਨੇ ਕਿਹਾ, ਇਸ ਪ੍ਰੋਜੈਕਟ ਰਾਹੀਂ ਸਥਾਨਕ ਉਦਯੋਗਾਂ ਅਤੇ ਬਹਾਲ ਹੋਈ ਬਰੌਨੀ ਫਰਟੀਲਾਈਜ਼ਰ ਫੈਕਟਰੀ ਨੂੰ ਗੈਸ ਸਪਲਾਈ ਯਕੀਨੀ ਬਣੇਗੀ ਅਤੇ ਇਸ ਤੋਂ ਇਲਾਵਾ ਪਟਨਾ ਵਿੱਚ ਪਾਈਪ ਰਾਹੀਂ ਗੈਸ ਸਪਲਾਈ ਸ਼ੁਰੂ ਹੋਵੇਗੀ  ਗੈਸ ਅਧਾਰਤ ਈਕੋ-ਸਿਸਟਮ ਨਾਲ ਇਲਾਕੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ

 

ਇਸ ਖੇਤਰ ਲਈ ਆਪਣੀਆਂ ਪ੍ਰਾਥਮਿਕਤਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਸਰਕਾਰ ਪੂਰਬੀ ਭਾਰਤ ਅਤੇ ਬਿਹਾਰ ਦੇ ਸਰਬ-ਪੱਖੀ ਵਿਕਾਸ ਲਈ ਪ੍ਰਤੀਬੱਧ ਹੈ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਤਹਿਤ ਵਾਰਾਣਸੀ, ਭੁਵਨੇਸ਼ਵਰ, ਕਟਕ, ਪਟਨਾ, ਰਾਂਚੀ ਅਤੇ ਜਮਸ਼ੇਦਪੁਰ ਨੂੰ ਗੈਸ ਪਾਈਪ ਰਾਹੀਂ ਜੋੜਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਪਟਨਾ, ਪਟਨਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਿਸ ਰਾਹੀਂ ਪਟਨਾ ਸਿਟੀ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਪਾਈਪਲਾਈਨ ਰਾਹੀਂ ਗੈਸ ਸਪਲਾਈ ਕੀਤੀ ਜਾਵੇਗੀ

 

ਇਹ ਪ੍ਰੋਜੈਕਟ ਵਿਸ਼ੇਸ਼ ਤੌਰ ਤੇ ਪਟਨਾ ਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕਨੈਕਟੀਵਿਟੀ ਵਧਾਉਣਗੇ ਅਤੇ ਸ਼ਹਿਰ ਤੇ ਖੇਤਰ ਵਿੱਚ ਊਰਜਾ ਦੀ ਉਪਲੱਬਧਤਾ ਵਧਾਉਣਗੇ

 

ਗ਼ਰੀਬਾਂ ਦੀ ਬਿਹਤਰੀ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਐੱਨਡੀਏ ਸਰਕਾਰ ਦਾ ਵਿਕਾਸ ਦਾ ਵਿਜ਼ਨ ਦੋ ਲਾਈਨਾਂ- ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਸਮਾਜ ਦੇ ਸੀਮਾਂਤੀ ਵਰਗ ਦੀ ਬਿਹਤਰੀਤੇ ਅਧਾਰਤ ਹੈ, ਜੋ 70 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਮੁਢਲੀਆਂ ਸੁਵਿਧਾਵਾਂ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਹਨ

 

ਬਿਹਾਰ ਵਿੱਚ ਸਿਹਤ ਸੰਭਾਲ ਸਿਸਟਮ ਦੇ ਵਿਸਤਾਰ ਤੋਂ ਪਰਦਾ ਹਟਾਉਂਦੇ ਹੋਏ ਉਨ੍ਹਾਂ ਕਿਹਾ, ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ਵਿੱਚ ਅੱਜ ਬਿਹਾਰ ਲਈ ਇੱਕ ਇਤਿਹਾਸਿਕ ਦਿਨ ਹੈ ਛਪਰਾ ਅਤੇ ਪੂਰਣੀਆ ਵਿੱਚ ਨਵੇਂ ਮੈਡੀਕਲ ਕਾਲਜ ਕਾਇਮ ਕੀਤੇ ਜਾਣਗੇ ਜਦਕਿ ਗਯਾ ਅਤੇ ਭਾਗਲਪੁਰ ਦੇ ਮੈਡੀਕਲ ਕਾਲਜਾਂ ਦਾ ਦਰਜਾ ਵਧਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਟਨਾ ਵਿੱਚ ਇੱਕ ਏਮਸ ਬਣ ਗਿਆ ਹੈ ਜਦਕਿ ਲੋਕਾਂ ਦੀਆਂ ਸਿਹਤ ਸੰਭਾਲ ਲੋੜਾਂ ਪੂਰੀਆਂ ਕਰਨ ਲਈ ਰਾਜ ਵਿੱਚ ਇੱਕ ਹੋਰ ਏਮਸ ਸਥਾਪਤ ਕਰਨ ਲਈ ਕੰਮ ਚਲ ਰਿਹਾ ਹੈ

 

ਪ੍ਰਧਾਨ ਮੰਤਰੀ ਨੇ ਪਟਨਾ ਵਿਖੇ ਰਿਵਰ ਫਰੰਟ ਡਿਵੈਲਪਮੈਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਉਨ੍ਹਾਂ ਨੇ 96.54 ਕਿਲੋਮੀਟਰ ਇਲਾਕੇ ਵਿੱਚ ਫੈਲੇ, ਕਰਮਾਲੀਚਕ ਸੀਵਰੇਜ ਨੈੱਟਵਰਕ ਦਾ ਨੀਂਹ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਨੇ ਬਾੜ੍ਹ, ਸੁਲਤਾਨਗੰਜ ਅਤੇ ਨੌਗਛੀਆ ਵਿਖੇ ਸੀਵੇਜ ਟ੍ਰੀਟਮੈਂਟ ਪਲਾਂਟ ਨਾਲ ਸਬੰਧਤ ਕੰਮ ਦੀ ਸ਼ੁਰੂਆਤ ਕੀਤੀ ਉਨ੍ਹਾਂ ਨੇ ਕਈ ਥਾਵਾਂ ਉੱਤੇ 22 ਅਮਰੁਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ

 

ਪੁਲਵਾਮਾ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ ਦੇਸ਼ ਵਿੱਚ ਫੈਲੇ ਦਰਦ, ਗੁੱਸੇ ਅਤੇ ਸੋਗ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਜੋ ਅੱਗ ਤੁਹਾਡੇ ਦਿਲ ਵਿੱਚ ਲੱਗੀ ਹੋਈ ਹੈ, ਓਹੀ ਅੱਗ ਮੇਰੇ ਦਿਲ ਵਿੱਚ ਵੀ ਹੈ ਪ੍ਰਧਾਨ ਮੰਤਰੀ ਨੇ ਦੇਸ਼ ਲਈ ਬਲੀਦਾਨ ਦੇਣ ਵਾਲੇ ਪਟਨਾ ਦੇ ਸ਼ਹੀਦ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਅਤੇ ਭਾਗਲਪੁਰ ਦੇ ਸ਼ਹੀਦ ਰਤਨ ਕੁਮਾਰ ਠਾਕੁਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਇਸ ਦੁਖ ਦੀ ਘੜੀ ਵਿੱਚ ਪੂਰਾ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ

 

ਪ੍ਰਧਾਨ ਮੰਤਰੀ ਨੇ 9 ਐੱਮਐੱਮਟੀ ਏਵੀਯੂ (MMT AVU) ਬਰੌਨੀ ਰਿਫਾਈਨਰੀ ਵਿਸਤਾਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਨੇ ਦੁਰਗਾਪੁਰ ਤੋਂ ਮੁਜ਼ੱਫਰਪੁਰ ਅਤੇ ਪਟਨਾ ਤੱਕ ਪਾਰਾਦੀਪ-ਹਲਦੀਆ-ਦੁਰਗਾਪੁਰ ਐੱਲਪੀਜੀ ਪਾਈਪਲਾਈਨ ਦੇ ਵਾਧੇ ਦਾ ਵੀ ਨੀਂਹ ਪੱਥਰ ਰੱਖਿਆ ਪ੍ਰਧਾਨ ਮੰਤਰੀ ਨੇ ਬਰੌਨੀ ਰਿਫਾਈਨਰੀ ਵਿਖੇ ਏਟੀਐੱਫ ਹਾਈਡ੍ਰੋਟ੍ਰੀਟਿੰਗ ਯੂਨਿਟ (ਇੰਡਜੈੱਟ) ਦਾ ਨੀਂਹ ਪੱਥਰ ਵੀ ਰੱਖਿਆ ਇਹ ਪ੍ਰੋਜੈਕਟ ਸ਼ਹਿਰ ਅਤੇ ਖੇਤਰ ਵਿੱਚ ਊਰਜਾ ਮੁਹੱਈਆ  ਹੋਣ ਵਿੱਚ ਭਾਰੀ ਸੁਧਾਰ ਲਿਆਉਣਗੇ

 

ਪ੍ਰਧਾਨ ਮੰਤਰੀ ਨੇ ਇਸ ਦੌਰੇ ਦੌਰਾਨ ਬਰੌਨੀ ਵਿਖੇ ਅਮੋਨੀਆ-ਯੂਰੀਆ ਫਰਟੀਲਾਈਜ਼ਰ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਨਾਲ ਖਾਦ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ

ਪ੍ਰਧਾਨ ਮੰਤਰੀ ਨੇ ਹੇਠ ਲਿਖੇ ਖੇਤਰਾਂ ਵਿੱਚ ਰੇਲਵੇ ਲਾਈਨਾਂ ਦੇ ਬਿਜਲੀਕਰਨ ਦਾ ਉਦਘਾਟਨ ਵੀ ਕੀਤਾ : ਬਰੌਨੀ- ਕੁਮੇਦਪੁਰ, ਮੁਜ਼ੱਫਰਪੁਰ-ਰਕਸੌਲ, ਫਤੂਹਾ-ਇਸਲਾਮਪੁਰ, ਬਿਹਾਰਸ਼ਰੀਫ-ਦਾਨੀਆਵਾਨ ਇਸ ਮੌਕੇ ਤੇ ਰਾਂਚੀ-ਪਟਨਾ ਏਸੀ ਵੀਕਲੀ ਐਕਸਪ੍ਰੈੱਸ ਟ੍ਰੇਨ ਦਾ ਉਦਘਾਟਨ ਕੀਤਾ ਗਿਆ

 

ਪ੍ਰਧਾਨ ਮੰਤਰੀ ਦਾ  ਬਰੌਨੀ ਤੋਂ ਬਾਅਦ ਅਗਲੀ ਮੰਜ਼ਿਲ ਝਾਰਖੰਡ ਹੈ ਜਿੱਥੇ ਉਹ ਹਜ਼ਾਰੀਬਾਗ ਅਤੇ ਰਾਂਚੀ ਜਾਣਗੇ ਉਹ ਹਜ਼ਾਰੀਬਾਗ, ਦੁਮਕਾ ਅਤੇ ਪਲਾਮੂ ਵਿਖੇ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

*****

ਏਕੇਟੀ ਵੀਜੇ