Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਔਰੰਗਾਬਾਦ ਵਿੱਚ 21,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਔਰੰਗਾਬਾਦ ਵਿੱਚ 21,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਔਰੰਗਾਬਾਦ ਵਿੱਚ 21,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸੜਕ, ਰੇਲਵੇ ਅਤੇ ਨਮਾਮਿ ਗੰਗੇ  ਸਹਿਤ ਹੋਰ ਖੇਤਰ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਫੋਟੋ ਗੈਲਰੀ ਦਾ ਭੀ ਅਵਲੋਕਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਔਰੰਗਾਬਾਦ ਨੇ ਅਨੇਕ ਸੁਤੰਤਰਤਾ ਸੈਨਾਨੀਆਂ ਅਤੇ ਬਿਹਾਰ ਵਿਭੂਤੀ ਸ਼੍ਰੀ ਅਨੁਗ੍ਰਹ ਨਾਰਾਇਣ (Bihar Vibhuti Shri Anugrah Narayan) ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ, ਉਸ ਧਰਤੀ ‘ਤੇ ਅੱਜ ਬਿਹਾਰ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਬਿਹਾਰ ਦੀ ਝਲਕ ਦਿਖਾਉਣ ਵਾਲੀ ਸੜਕ ਅਤੇ ਰੇਲ ਸਮੇਤ ਕਰੀਬ 21,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਆਮਸ-ਦਰਭੰਗਾ(Amas-Darbhanga) ਫੋਰ ਲੇਨ  ਕੌਰੀਡੋਰ, ਦਾਨਾਪੁਰ-ਬਿਹਟਾ(Danapur-Bihta) ਫੋਰ ਲੇਨ ਐਲੀਵੇਟਿਡ ਰੋਡ ਅਤੇ ਪਟਨਾ ਰਿੰਗ ਰੋਡ ਦੇ ਸ਼ੇਰਪੁਰ-ਦਿਘਵਾਰਾ ਫੇਜ਼ (Sherpur-Dighwara Phase)ਦੇ ਨੀਂਹ ਪੱਥਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ ਭੀ ਵਰਤਮਾਨ ਸਰਕਾਰ ਦੀ ਪਹਿਚਾਣ ਹੈ। ਨਮਾਮਿ ਗੰਗੇ ਪ੍ਰੋਗਰਾਮ (Namami Gange program) ਦੇ ਤਹਿਤ ਆਰਾ ਬਾਈ ਪਾਸ (Ara Bye Pass) ਰੇਲ ਲਾਇਨ  ਅਤੇ ਬਾਰਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਇਹ ਮੋਦੀ ਕੀ ਗਰੰਟੀ ਹੈ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕ, ਵਿਸ਼ੇਸ਼ ਤੌਰ ‘ਤੇ ਔਰੰਗਾਬਾਦ ਦੇ ਨਾਗਰਿਕ ਵਾਰਾਣਸੀ-ਕੋਲਕਾਤਾ ਐਕਸਪ੍ਰੈੱਸਵੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਨਾਲ ਉੱਤਰ ਪ੍ਰਦੇਸ਼ ਅਤੇ ਕੋਲਕਾਤਾ ਦੀ ਯਾਤਰਾ ਦਾ ਸਮਾਂ ਕੁਝ ਘੱਟ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਵਰਤਮਾਨ ਸਰਕਾਰ ਦੀ ਕਾਰਜਸ਼ੈਲੀ ਨੂੰ ਉਜਾਗਰ ਕੀਤਾ ਅਤੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਜਨ ਨਾਇਕ ਕਰਪੂਰੀ ਠਾਕੁਰ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ, ਜਿਨ੍ਹਾਂ ਨੂੰ ਹਾਲ ਹੀ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਪੂਰੀ ਠਾਕੁਰ ਨੂੰ ਇਹ ਸਨਮਾਨ ਪੂਰੇ ਬਿਹਾਰ ਦਾ ਸਨਮਾਨ ਹੈ। ਉਨ੍ਹਾਂ ਨੇ ਅਯੁੱਧਿਆ ਧਾਮ ਵਿੱਚ ਸ਼੍ਰੀ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ (Pran Pratishtha) ਦਾ ਭੀ ਉਲੇਖ ਕੀਤਾ ਅਤੇ ਕਿਹਾ ਕਿ ਹੁਣ ਮਾਤਾ ਸੀਤਾ ਦੀ ਭੂਮੀ (land of Mata Sita) ‘ਤੇ ਆਉਣਾ ਬਹੁਤ ਖੁਸ਼ੀ ਦੀ ਬਾਤ ਹੈ। ਉਨ੍ਹਾਂ ਨੇ ਪ੍ਰਾਣ ਪ੍ਰਤਿਸ਼ਠਾ (Pran Pratishtha) ਵਿੱਚ ਬਿਹਾਰ ਦੇ ਲੋਕਾਂ ਦੇ ਭਾਰੀ ਉਤਸ਼ਾਹ ਅਤੇ ਖੁਸ਼ੀ ਭਰੀ ਭਾਗੀਦਾਰੀ ਦਾ ਭੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਰਾਜ ਵਿੱਚ ਡਬਲ ਇੰਜਣ ਸਰਕਾਰ ਦੀ ਬਹਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਬਿਹਾਰ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੈ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਵੰਸ਼ਵਾਦ ਦੀ ਰਾਜਨੀਤੀ ਨੂੰ ਹਾਸ਼ੀਏ ‘ਤੇ ਪਾਉਣ ‘ਤੇ ਭੀ ਟਿੱਪਣੀ ਕੀਤੀ।

ਵਿਕਾਸ ਪ੍ਰੋਜੈਕਟਾਂ ਦੇ ਪੈਮਾਨੇ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਡਬਲ ਇੰਜਣ ਸਰਕਾਰ ਦੇ ਤਹਿਤ ਪਰਿਵਰਤਨ ਦੀ ਗਤੀ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਪ੍ਰੋਜੈਕਟਸ ਪਟਨਾ, ਨਾਲੰਦਾ, ਜਹਾਨਾਬਾਦ, ਗਯਾ, ਵੈਸ਼ਾਲੀ, ਸਮਸਤੀਪੁਰ ਅਤੇ ਦਰਭੰਗਾ (Patna, Nalanda, Jahanabad, Gaya, Vaishali, Samastipur and Darbhanga) ਜਿਹੇ ਸ਼ਹਿਰਾਂ ਦੀ ਤਸਵੀਰ ਬਦਲ ਦੇਣਗੇ। ਇਸੇ ਤਰ੍ਹਾਂ, ਬੋਧਗਯਾ, ਵਿਸ਼ਣੁਪਦ, ਰਾਜਗੀਰ, ਨਾਲੰਦਾ, ਵੈਸ਼ਾਲੀ ਅਤੇ ਪਾਵਾਪੁਰੀ(at Bodhgaya, Vishnupad, Rajgir, Nalanda, Vaishali, and Pavapuri) ਭੀ ਟੂਰਿਸਟ ਸਥਲ ਹਨ। ਉਨ੍ਹਾਂ ਨੇ ਦੱਸਿਆ ਕਿ ਆਗਾਮੀ ਦਰਭੰਗਾ ਹਵਾਈ ਅੱਡੇ ਅਤੇ ਬਿਹਟਾ ਹਵਾਈ ਅੱਡੇ ਨੂੰ ਭੀ ਇਸ ਸੜਕ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਵੇਗਾ।

 

ਬਿਹਾਰ ਦੇ ਟੂਰਿਜ਼ਮ ਸੈਕਟਰ ਵਿੱਚ ਬਦਲਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਅਤੇ ਅੰਮ੍ਰਿਤ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚਲਾਉਣ ਅਤੇ ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਵਿਕਾਸ (Vande Bharat and Amrit Bharat, and the development of Amrit Bharat Stations) ਦਾ ਉਲੇਖ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਵਿੱਚ ਅਸਰੁੱਖਿਆ ਦੀ ਭਾਵਨਾ ਦੇ ਚਲਦੇ ਨੌਜਵਾਨਾਂ ਦੇ ਪ੍ਰਵਾਸਨ ਦੇ ਦਿਨਾਂ ਨੂੰ ਭੀ ਯਾਦ ਕੀਤਾ ਅਤੇ ਅੱਜ ਦੇ ਯੁਗ ‘ਤੇ ਪ੍ਰਕਾਸ਼ ਪਾਇਆ ਜਿੱਥੇ ਨੌਜਵਾਨਾਂ ਨੂੰ ਕੌਸ਼ਲ ਵਿਕਾਸ ਕਾਰਜਕ੍ਰਮਾਂ ਦੇ ਤਹਿਤ ਟ੍ਰੇਨਿੰਗ ਦਿੱਤੀ  ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਹਸਤਸ਼ਿਲਪ ਨੂੰ ਹੁਲਾਰਾ ਦੇਣ ਦੇ  ਲਈ ਕਰੀਬ 200 ਕਰੋੜ ਰੁਪਏ ਦੇ ਏਕਤਾ ਮਾਲ (Ekta Mall) ਦੇ ਨੀਂਹ ਪੱਥਰ  ਰੱਖਣ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਰਾਜ ਦੇ ਲਈ ਇੱਕ ਨਵੀਂ ਦਿਸ਼ਾ ਅਤੇ ਸਕਾਰਾਤਮਕ ਸੋਚ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬਿਹਾਰ ਨੂੰ ਪੁਰਾਣੇ ਸਮੇਂ ਵਿੱਚ ਵਾਪਸ ਨਹੀਂ ਜਾਣ ਦੇਵਾਂਗੇ, ਇਹ ਇੱਕ ਗਰੰਟੀ ਹੈ।

ਪ੍ਰਧਾਨ ਮੰਤਰੀ ਨੇ ਗ਼ਰੀਬਾਂ, ਦਲਿਤਾਂ, ਪਿਛੜਿਆਂ, ਆਦਿਵਾਸੀਆਂ ਅਤੇ ਵੰਚਿਤਾਂ ‘ਤੇ ਸਰਕਾਰ ਦੇ ਖਾਸ ਫੋਕਸ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਬਿਹਾਰ ਤਦੇ ਵਿਕਸਿਤ ਹੋਵੇਗਾ ਜਦੋਂ ਬਿਹਾਰ ਦੇ ਗ਼ਰੀਬਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PM Garib Kalyan Anna Yojana) ਦਾ ਲਾਭ ਕਰੀਬ 9 ਕਰੋੜ ਲਾਭਾਰਥੀ ਲੈ ਰਹੇ ਹਨ। ਬਿਹਾਰ ਦੀਆਂ 1 ਕਰੋੜ  ਮਹਿਲਾਵਾਂ ਨੇ ਉੱਜਵਲਾ ਗੈਸ ਕਨੈਕਸ਼ਨਾਂ (Ujjwala Gas connections) ਦਾ ਲਾਭ ਉਠਾਇਆ ਹੈ। 90 ਲੱਖ ਕਿਸਾਨ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਲਾਭਾਰਥੀ ਹਨ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ 22,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਸਾਲ ਪਹਿਲੇ ਤੱਕ ਕੇਵਲ 2 ਪ੍ਰਤੀਸ਼ਤ ਘਰਾਂ ਨੂੰ ਨਲ ਦਾ ਜਲ ਮਿਲ ਰਿਹਾ ਸੀ ਲੇਕਿਨ ਹੁਣ 90 ਪ੍ਰਤੀਸ਼ਤ ਤੋਂ ਅਧਿਕ ਘਰਾਂ ਵਿੱਚ ਨਲ ਦਾ ਜਲ(Nal se Jal) ਮਿਲ ਰਿਹਾ ਹੈ। ਬਿਹਾਰ ਵਿੱਚ 80 ਲੱਖ ਆਯੁਸ਼ਮਾਨ ਕਾਰਡ ਧਾਰਕ (Ayushman Card holders) ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਕੋਯਲ ਜਲਭੰਡਾਰ ਯੋਜਨਾ (North Koyal reservoir Yojana) ਜਲਦੀ ਹੀ ਪੂਰੀ ਹੋ ਜਾਵੇਗੀ, ਜਿਸ ਨਾਲ ਬਿਹਾਰ ਅਤੇ ਝਾਰਖੰਡ ਦੇ 4 ਜ਼ਿਲਿਆਂ ਵਿੱਚ 1 ਲੱਖ ਹੈਕਟੇਅਰ ਖੇਤਾਂ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦਾ ਵਿਕਾਸ, ਸ਼ਾਂਤੀ, ਕਾਨੂੰਨ ਅਤੇ ਵਿਵਸਥਾ ਦਾ ਸ਼ਾਸਨ, ਅਤੇ ਬਿਹਾਰ ਵਿੱਚ ਭੈਣਾਂ ਅਤੇ ਬੇਟੀਆਂ ਨੂੰ ਅਧਿਕਾਰ-ਇਹ ਮੋਦੀ ਕੀ ਗਰੰਟੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਦਾ ਸਮਾਪਨ ਆਪਣੀ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਇਨ੍ਹਾਂ ਗਰੰਟੀਆਂ ਨੂੰ ਪੂਰਾ ਕਰਨ ਅਤੇ ਵਿਕਸਿਤ ਬਿਹਾਰ ਬਣਾਉਣ ਦੇ ਲਈ ਕੰਮ ਕਰਨ ਦਾ ਵਿਸ਼ਵਾਸ ਵਿਅਕਤ ਕਰਦੇ ਹੋਏ ਕੀਤਾ। ਪ੍ਰਧਾਨ ਮੰਤਰੀ ਦੀ ਬੇਨਤੀ ‘ਤੇ, ਉੱਥੇ ਉਪਸਥਿਤ ਲੋਕਾਂ ਨੇ ਵਿਕਾਸ ਦੇ ਉਤਸਵ ਦਾ ਜਸ਼ਨ ਮਨਾਉਣ ਦੇ ਲਈ ਆਪਣੀਆਂ ਮੋਬਾਈਲ ਫਲੈਸ਼ਲਾਈਟਾਂ ਜਗਾਈਆਂ।

ਇਸ ਅਵਸਰ ‘ਤੇ ਬਿਹਾਰ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵੀ ਆਰਲੇਕਰ ਅਤੇ ਬਿਹਾਰ ਦੇ ਮੁੱਖ ਮੰਤਰੀ, ਸ਼੍ਰੀ ਨੀਤੀਸ਼ ਕੁਮਾਰ, ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਕੁਮਾਰ ਸਿਨਹਾ ਸਮੇਤ ਸੰਸਦ ਮੈਂਬਰ, ਵਿਧਾਨ ਸਭਾ ਮੈਂਬਰ ਅਤੇ ਬਿਹਾਰ ਸਰਕਾਰ ਦੇ ਮੰਤਰੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ 18,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਉਨ੍ਹਾਂ ਵਿੱਚ ਐੱਨਐੱਚ-227 ਦਾ 63.4 ਕਿਲੋਮੀਟਰ ਲੰਬਾ ਦੋ ਲੇਨ ਵਾਲਾ ਜੈਨਗਰ-ਨਰਹੀਆ ਸੈਕਸ਼ਨ (Jaynagar-Narahia section); ਐੱਨਐੱਚ-131 ਜੀ ‘ਤੇ ਕਨਹੌਲੀ ਤੋਂ ਰਾਮਨਗਰ (Kanhauli to Ramnagar) ਤੱਕ ਛੇ ਲੇਨ ਦੀ ਪਟਨਾ ਰਿੰਗ ਰੋਡ ਦਾ ਸੈਕਸ਼ਨ; ਕਿਸ਼ਨਗੰਜ ਸ਼ਹਿਰ ਵਿੱਚ ਮੌਜੂਦਾ ਫਲਾਈਓਵਰ ਦੇ ਸਮਾਨਾਂਤਰ 3.2 ਕਿਲੋਮੀਟਰ ਲੰਬਾ ਦੂਸਰਾ ਫਲਾਈਓਵਰ; 47 ਕਿਲੋਮੀਟਰ ਲੰਬੀ ਬਖਤਿਆਰਪੁਰ-ਰਜੌਲੀ (Bakhtiyarpur-Rajauli) ਨੂੰ ਚਾਰ ਦਾ ਬਣਾਉਣਾ ਅਤੇ ਐੱਨਐੱਚ-319 ਦੇ 55 ਕਿਲੋਮੀਟਰ ਲੰਬੇ ਆਰਾ-ਪਰਰੀਯਾ (Arra – Parariya) ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਛੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਆਮਸ ਤੋਂ ਸ਼ਿਵਰਾਮਪੁਰ ਗ੍ਰਾਮ (Amas to village Shivrampur) ਤੱਕ 55 ਕਿਲੋਮੀਟਰ ਲੰਬੇ ਚਾਰ-ਲੇਨ ਪਹੁੰਚ-ਨਿਯੰਤ੍ਰਿਤ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ; ਸ਼ਿਵਰਾਮਪੁਰ ਤੋਂ ਰਾਮਨਗਰ ਤੱਕ (Shivrampur to Ramnagar) 54 ਕਿਲੋਮੀਟਰ ਲੰਬਾ ਚਾਰ-ਲੇਨ ਪਹੁੰਚ-ਨਿਯੰਤ੍ਰਿਤ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ; ਕਲਿਆਣਪੁਰ ਗ੍ਰਾਮ ਤੋਂ ਬਲਭਦਰਪੁਰ ਗ੍ਰਾਮ ਤੱਕ (village Kalyanpur to village Balbhadarpur) 47 ਕਿਲੋਮੀਟਰ ਲੰਬਾ ਚਾਰ ਲੇਨ ਪਹੁੰਚ-ਨਿਯੰਤ੍ਰਿਤ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ; ਬਲਭਦਰਪੁਰ ਤੋਂ ਬੇਲਾ ਨਵਾਦਾ ਤੱਕ (Balbhadarpur to Bela Nawada) 42 ਕਿਲੋਮੀਟਰ ਲੰਬਾ ਚਾਰ ਲੇਨ ਪਹੁੰਚ-ਨਿਯੰਤ੍ਰਿਤ ਗ੍ਰੀਨਫੀਲਡ ਰਾਸ਼ਟਰੀ ਰਾਜਮਾਰਗ; ਦਾਨਾਪੁਰ-ਬਿਹਟਾ ਸੈਕਸ਼ਨ (Danapur – Bihta Section) ਤੋਂ 25 ਕਿਲੋਮੀਟਰ ਲੰਬਾ ਚਾਰ ਲੇਨ ਐਲੀਵੇਟਿਡ ਕੌਰੀਡੋਰ ਅਤੇ ਬਿਹਟਾ-ਕੋਇਲਵਰ (Bihta – Koilwar) ਸੈਕਸ਼ਨ ਦੇ ਮੌਜੂਦਾ ਦੋ ਲੇਨ ਤੋਂ ਚਾਰ ਲੇਨ ਕੈਰਿਜਵੇ ਦੀ ਅੱਪਗ੍ਰੇਡੇਸ਼ਨ ਸ਼ਾਮਲ ਹੈ। ਇਨ੍ਹਾਂ ਸੜਕ ਪ੍ਰੋਜੈਕਟਾਂ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ, ਯਾਤਰਾ ਦਾ ਸਮਾਂ ਘੱਟ ਹੋਵੇਗਾ, ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।

ਪ੍ਰਧਾਨ ਮੰਤਰੀ ਨੇ ਗੰਗਾ ਨਦੀ ‘ਤੇ ਛੇ ਲੇਨ ਪੁਲ਼ ਦਾ ਨੀਂਹ ਪੱਥਰ ਭੀ ਰੱਖਿਆ, ਜਿਸ ਨੂੰ ਪਟਨਾ ਰਿੰਗ ਰੋਡ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਇਹ ਪੁਲ਼ ਦੇਸ਼ ਦੇ ਸਭ ਤੋਂ ਲੰਬੇ ਨਦੀ ਪੁਲ਼ਾਂ ਵਿੱਚੋਂ ਇੱਕ ਹੋਵੇਗਾ। ਇਸ ਪ੍ਰੋਜੈਕਟ ਨਾਲ ਪਟਨਾ ਸ਼ਹਿਰ ਵਿੱਚ ਯਾਤਾਯਾਤ ਦੀ ਭੀੜ ਘੱਟ ਹੋਵੇਗੀ ਅਤੇ ਬਿਹਾਰ ਦੇ ਉੱਤਰੀ ਅਤੇ ਦੱਖਣੀ ਹਿੱਸੇ ਦੇ ਦਰਮਿਆਨ ਤੇਜ਼ ਅਤੇ ਬਿਹਤਰ ਕਨੈਕਟਿਵਿਟੀ ਹੋਵੇਗੀ, ਜਿਸ ਨਾਲ ਪੂਰੇ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।

ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਨਮਾਮਿ ਗੰਗੇ ਯੋਜਨਾ ਦੇ ਤਹਿਤ ਲਗਭਗ 2,190 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਬਾਰਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੈਦਪੁਰ ਅਤੇ ਪਹਾੜੀ ਵਿੱਚ ਸੀਵੇਜ ਟ੍ਰੀਟਮੈਂਟ ਪਲਾਂਟ, ਸੈਦਪੁਰ, ਬੇਉਰ, ਪਹਾੜੀ ਜ਼ੋਨ ਆਈਵੀਏ ਦੇ ਲਈ ਸੀਵਰੇਜ ਨੈੱਟਵਰਕ; ਕਰਮਾਲੀਚਕ ਵਿੱਚ ਸੀਵਰ ਨੈੱਟਵਰਕ ਦੇ ਨਾਲ ਸੀਵਰੇਜ ਪ੍ਰਣਾਲੀ; ਪਹਾੜੀ ਜ਼ੋਨ V ਵਿੱਚ ਸੀਵਰੇਜ ਯੋਜਨਾ ਅਤੇ ਬਾੜ੍ਹ, ਛਪਰਾ, ਨੌਗਛਿਆ, ਸੁਲਤਾਨਗੰਜ ਅਤੇ ਸੋਨਪੁਰ ਸ਼ਹਿਰ ਵਿੱਚ ਇੰਟਰਸੈਪਸ਼ਨ, ਡਾਇਵਰਜਨ ਤੇ ਸੀਵੇਜ ਟ੍ਰੀਟਮੈਂਟ ਪਲਾਂਟ (Sewage Treatment Plant at Saidpur & Pahari;  Sewerage Network for Saidpur, Beur, Pahari Zone IVA; Sewerage system with Sewer network at Karmalichak; Sewerage scheme at Pahari Zone V;  and Interception, Diversion & Sewage Treatment Plant at Barh, Chhapra, Naugachia, Sultanganj and Sonepur town) ਸ਼ਾਮਲ ਹਨ। ਇਹ ਪ੍ਰੋਜੈਕਟਸ ਕਈ ਸਥਾਨਾਂ ‘ਤੇ ਗੰਗਾ  ਨਦੀ ਵਿੱਚ ਛੱਡੇ ਜਾਣ ਤੋਂ ਪਹਿਲੇ ਗੰਦੇ ਪਾਣੀ ਦਾ ਉਪਚਾਰ ਸੁਨਿਸ਼ਚਿਤ ਕਰਦੇ ਹਨ, ਜਿਸ ਨਾਲ ਨਦੀ ਦੀ ਸਵੱਛਤਾ ਨੂੰ ਹੁਲਾਰਾ ਮਿਲਦਾ ਹੈ ਅਤੇ ਖੇਤਰ ਦੇ ਲੋਕਾਂ ਨੂੰ ਲਾਭ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਪਟਨਾ ਵਿੱਚ ਯੂਨਿਟੀ ਮਾਲ ਦਾ ਨੀਂਹ ਪੱਥਰ ਰੱਖਿਆ। 200 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ ਇਸ ਮਾਲ ਦੀ ਕਲਪਨਾ ਇੱਕ ਅਤਿਆਧੁਨਿਕ ਸੁਵਿਧਾ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਵਿੱਚ ਅੰਤਰਰਾਸ਼ਟਰੀ ਡਿਜ਼ਾਈਨ ਅਤੇ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਮਾਲ ਨੂੰ ਅਰਾਮਦਾਇਕ ਅਤੇ ਸੁੰਦਰਤਾ ਨਾਲ ਪਰਿਪੂਰਨ ਕੀਤਾ ਜਾਵੇਗਾ। ਇਸ ਮਾਲ ਵਿੱਚ ਸਾਰੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਬਿਹਾਰ ਦੇ ਜ਼ਿਲ੍ਹਿਆਂ ਦੇ ਲਈ ਸਮਰਪਿਤ ਸਥਾਨ ਪ੍ਰਦਾਨ ਕੀਤਾ ਜਾਵੇਗਾ, ਜਿੱਥੇ ਉਹ ਆਪਣੇ ਅਦੁੱਤੀ ਉਤਪਾਦਾਂ ਅਤੇ ਸ਼ਿਲਪ ਕੌਸ਼ਲ ਦਾ ਪ੍ਰਦਰਸ਼ਨ ਕਰ ਸਕਣਗੇ। ਇਸ ਮਾਲ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ 36 ਬੜੇ ਸਟਾਲ ਅਤੇ ਬਿਹਾਰ ਦੇ ਹਰੇਕ ਜ਼ਿਲ੍ਹੇ ਦੇ ਲਈ 38 ਛੋਟੇ ਸਟਾਲ ਹੋਣਗੇ। ਇਹ ਯੂਨਿਟੀ ਮਾਲ ਲੋਕਲ ਮੈਨੂਫੈਕਚਰਿੰਗ ਅਤੇ ਇੱਕ ਜ਼ਿਲ੍ਹਾ ਇੱਕ ਉਤਪਾਦ(One District One Products), ਭੂਗੋਲਿਕ ਸੰਕੇਤਕ (ਜੀਆਈ- GI) ਉਤਪਾਦਾਂ ਅਤੇ ਬਿਹਾਰ ਸਹਿਤ ਪੂਰੇ ਭਾਰਤ ਦੇ ਹਸਤਸ਼ਿਲਪ ਉਤਪਾਦਾਂ ਨੂੰ ਹੁਲਾਰਾ ਦੇਵੇਗਾ। ਇਸ ਪ੍ਰੋਜੈਕਟ ਨਾਲ ਰੋਜ਼ਗਾਰ ਸਿਰਜਣਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰਾਜ ਤੋਂ ਨਿਰਯਾਤ ਦੇ ਮਾਮਲੇ ਵਿੱਚ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਤਿੰਨ ਰੇਲਵੇ ਪ੍ਰੋਜੈਕਟਾਂ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਵਿੱਚ ਪਾਟਲੀਪੁੱਤਰ ਤੋਂ ਪਹਲੇਜ਼ਾ (Patliputra to Pahleza) ਰੇਲਵੇ ਲਾਇਨ ਦਾ ਦੋਹਰੀਕਰਣ: ਬੰਧੁਆ-ਪੈਮਾਰ (Bandhua – Paimar) ਦੇ ਦਰਮਿਆਨ 26 ਕਿਲੋਮੀਟਰ ਲੰਬੀ ਨਵੀਂ ਰੇਲ ਲਾਇਨ ਦਾ ਵਿਕਾਸ ਅਤੇ ਗਯਾ ਵਿੱਚ ਇੱਕ ਮੇਮੂ ਸ਼ੈੱਡ (MEMU Shed) ਦਾ ਨਿਰਮਾਣ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਆਰਾ ਬਾਈ ਪਾਸ (Ara Bye Pass) ਰੇਲ ਲਾਇਨ ਦਾ ਭੀ ਨੀਂਹ ਪੱਥਰ ਰੱਖਿਆ। ਇਨ੍ਹਾਂ ਰੇਲ ਪ੍ਰੋਜੈਕਟਾਂ ਨਾਲ ਬਿਹਤਰ ਰੇਲ ਕਨੈਕਟਿਵਿਟੀ ਹੋਵੇਗੀ, ਲਾਇਨ ਸਮਰੱਥਾ, ਟ੍ਰੇਨਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ  ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

***

ਡੀਐੱਸ/ਟੀਐੱਸ