ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਲ ਗੇਟਸ ਦੇ ਸਟੈਚੂ ਆਵ੍ ਯੂਨਿਟੀ ਦਾ ਦੌਰਾ ਕਰਨ ਦੇ ਅਨੁਭਵ ‘ਤੇ ਟਿੱਪਣੀ ਕੀਤੀ ਹੈ। ਸ਼੍ਰੀ ਮੋਦੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਦੇਖਣ ਦੀ ਤਾਕੀਦ ਕੀਤੀ।
ਸਟੈਚੂ ਆਵ੍ ਯੂਨਿਟੀ ਦੇ ਦੌਰੇ ਤੋਂ ਬਾਅਦ, ਸ਼੍ਰੀ ਬਿਲ ਗੇਟਸ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਸਟੈਚੂ ਆਵ੍ ਯੂਨਿਟੀ ਇੱਕ ਇੰਜੀਨੀਅਰਿੰਗ ਚਮਤਕਾਰ ਹੈ ਅਤੇ ਸਰਦਾਰ ਪਟੇਲ ਨੂੰ ਇੱਕ ਮਹਾਨ ਸ਼ਰਧਾਂਜਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਇਹ ਸਥਾਨਕ ਆਦਿਵਾਸੀ ਭਾਈਚਾਰਿਆਂ, ਖਾਸ ਕਰਕੇ ਮਹਿਲਾਵਾਂ ਲਈ ਆਰਥਿਕ ਮੌਕੇ ਪੈਦਾ ਕਰ ਰਿਹਾ ਹੈ।
ਸ਼੍ਰੀ ਬਿਲ ਗੇਟਸ ਦੇ ਐਕਸ (X) ਪੋਸਟ ਦੇ ਜਵਾਬ ਵਿੱਚ ਸ਼੍ਰੀ ਮੋਦੀ ਨੇ ਕਿਹਾ;
“ਇਹ ਦੇਖ ਕੇ ਖੁਸ਼ੀ ਹੋਈ! ਖੁਸ਼ੀ ਹੈ ਕਿ ਤੁਸੀਂ ‘ਸਟੈਚੂ ਆਵ੍ ਯੂਨਿਟੀ’ ਵਿਖੇ ਆਪਣੇ ਅਨੁਭਵ ਦਾ ਆਨੰਦ ਮਾਣਿਆ ਹੈ। ਮੈਂ ਦੁਨੀਆ ਭਰ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਦੇਖਣ ਦੀ ਤਾਕੀਦ ਕਰਦਾ ਹਾਂ। @BillGates”
Happy to see this! Glad that you enjoyed your experience at the ‘Statue of Unity.’ I also urge people from all over the world to visit it in the coming times. @BillGates https://t.co/71oImk05RG
— Narendra Modi (@narendramodi) March 2, 2024
*****
ਡੀਐੱਸ/ਐੱਸਟੀ