ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਆਯੋਜਿਤ 6ਵੇਂ ਬਿਮਸਟੈੱਕ ਸਮਿਟ(6th BIMSTEC Summit) ਦੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਕੇ.ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਨੇਪਾਲ ਦੇ ਦਰਮਿਆਨ ਅਦੁੱਤੀ ਅਤੇ ਨਿਕਟ ਸਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਭੌਤਿਕ ਅਤੇ ਡਿਜੀਟਲ ਸੰਪਰਕ, ਲੋਕਾਂ ਦੇ ਲੋਕਾਂ ਨਾਲ ਸੰਪਰਕ (people-to-people linkages) ਅਤੇ ਊਰਜਾ ਦੇ ਖੇਤਰ (domain of energy) ਵਿੱਚ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਬਹੁਆਯਾਮੀ ਸਾਂਝੇਦਾਰੀ (multifaceted partnership) ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।
ਨੇਪਾਲ ਭਾਰਤ ਦੀ ਨੇਬਰਹੁੱਡ ਫਸਟ ਪਾਲਿਸੀ (Neighbourhood First Policy) ਦੇ ਤਹਿਤ ਉਸ ਦਾ ਇੱਕ ਪ੍ਰਾਥਮਿਕਤਾ ਪ੍ਰਾਪਤ ਸਾਂਝੇਦਾਰ ਹੈ। ਇਹ ਬੈਠਕ ਦੋਹਾਂ ਦੇਸ਼ਾਂ ਦੇ ਦਰਮਿਆਨ ਨਿਯਮਿਤ ਉੱਚ-ਪੱਧਰੀ ਸੰਵਾਦ ਦੀ ਪਰੰਪਰਾ ਨੂੰ ਜਾਰੀ ਰੱਖਣ ਦੀ ਪ੍ਰਤੀਕ ਹੈ।
*********
ਐੱਮਜੇਪੀਐੱਸ/ਐੱਸਆਰ
Had a productive meeting with Prime Minister KP Sharma Oli in Bangkok. India attaches immense priority to relations with Nepal. We discussed different aspects of India-Nepal friendship, especially in sectors like energy, connectivity, culture and digital technology. We also… pic.twitter.com/Ygrj30VyfH
— Narendra Modi (@narendramodi) April 4, 2025