Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਿਜਲੀ ਸੈਕਟਰ ਦੀ ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਬਿਜਲੀ ਸੈਕਟਰ ਦੀ ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਜਵਲ ਭਾਰਤ ਉੱਜਵਲ ਭਵਿੱਖਪਾਵਰ @2047’ ਦੇ ਸਮਾਪਨ ਨੂੰ ਦਰਸਾਉਂਦੇ ਹੋਏ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੇ ਦੌਰਾਨਉਨ੍ਹਾਂ ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਐੱਨਟੀਪੀਸੀ ਦੇ ਵੱਖ-ਵੱਖ ਗ੍ਰੀਨ ਐਨਰਜੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਨੈਸ਼ਨਲ ਸੋਲਰ ਰੂਫਟੌਪ ਪੋਰਟਲ ਲਾਂਚ ਕੀਤਾ।

ਪ੍ਰਧਾਨ ਮੰਤਰੀ ਨੇ ਵੱਖ-ਵੱਖ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਮੰਡੀ ਤੋਂ ਸ਼੍ਰੀ ਹੰਸਰਾਜ ਨੇ ਪ੍ਰਧਾਨ ਮੰਤਰੀ ਨੂੰ ਕੁਸੁਮ ਯੋਜਨਾ ਬਾਰੇ ਆਪਣੇ ਅਨੁਭਵ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਹੋਰ ਕਿਸਾਨ ਇਸ ਯੋਜਨਾ ਵਿੱਚ ਕਿਵੇਂ ਦਿਲਚਸਪੀ ਲੈ ਰਹੇ ਹਨ। ਸ਼੍ਰੀ ਹੰਸਰਾਜ ਨੇ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਅਤੇ ਦੱਸਿਆ ਕਿ ਇਸ ਯੋਜਨਾ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਿਵੇਂ ਮਦਦ ਕੀਤੀ।

ਤ੍ਰਿਪੁਰਾ ਦੇ ਖੋਵਾਈ ਦੇ ਸ਼੍ਰੀ ਕਾਲਾਹਾ ਰਿਆਂਗ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਆਉਣ ਨਾਲ ਆਈਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਲਰ ਪਾਵਰ ਤੋਂ ਬਾਅਦ ਮਿੱਟੀ ਦੇ ਤੇਲ ਤੇ ਨਿਰਭਰਤਾ ਘਟੀ ਹੈ। ਪ੍ਰਧਾਨ ਮੰਤਰੀ ਨੇ ਬਿਜਲੀ ਦੀ ਆਮਦ ਨਾਲ ਲਿਆਂਦੀਆਂ ਗਈਆਂ ਹੋਰ ਤਬਦੀਲੀਆਂ ਬਾਰੇ ਵੀ ਪੁੱਛਿਆ। ਸ਼੍ਰੀ ਰਿਆਂਗ ਨੇ ਕਿਹਾ ਕਿ ਹੁਣ ਉਹ ਉਨ੍ਹਾਂ ਮੋਬਾਈਲ ਫੋਨਾਂ ਨੂੰ ਚਾਰਜ ਕਰਨ ਦੇ ਯੋਗ ਹੋਏ ਹਨਜਿਨ੍ਹਾਂ ਲਈ ਉਹ ਲੰਬੀ ਦੂਰੀ ਦੀ ਯਾਤਰਾ ਕਰਦੇ ਸਨ। ਸੌਰ ਊਰਜਾ ਨੇ ਬੱਚਿਆਂ ਦੀ ਸਿੱਖਿਆ ਵਿੱਚ ਸੁਧਾਰ ਕੀਤਾ ਹੈ ਅਤੇ ਸਥਾਨਕ ਉਦਯੋਗਾਂ ਅਤੇ ਸ਼ਾਮ ਦੇ ਸਮੇਂ ਦੇ ਜੀਵਨ ਵਿੱਚ ਤਬਦੀਲੀ ਆਈ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਟੀਵੀ ਤੇ ਸਰਕਾਰ ਦੁਆਰਾ ਚਲਾਏ ਜਾਣ ਵਾਲੇ ਵਿੱਦਿਅਕ ਟੀਵੀ ਚੈਨਲਾਂ ਦਾ ਲਾਭ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਿਜਲੀ ਬਚਾਉਣ ਲਈ ਵੀ ਕਿਹਾ।

ਵਿਸ਼ਾਖਾਪਟਨਮ ਦੇ ਸ਼੍ਰੀ ਕਾਗੂ ਕ੍ਰਾਂਤੀ ਕੁਮਾਰਦੀਨਦਿਆਲ ਉਪਾਧਿਆਇ ਗ੍ਰਾਮ ਜਯੋਤੀ ਯੋਜਨਾ ਦੇ ਲਾਭਾਰਥੀਨੇ ਵੀ ਆਪਣੇ ਜੀਵਨ ਵਿੱਚ ਬਿਜਲੀ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਵਿਸਤਾਰਪੂਰਵਕ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਉਦੋਂ ਹੀ ਤਰੱਕੀ ਕਰੇਗਾਜਦੋਂ ਹਰ ਨਾਗਰਿਕ ਤਰੱਕੀ ਕਰੇਗਾ ਅਤੇ ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਦੇਸ਼ ਦੇ ਸਾਰੇ ਪਿੰਡਾਂ ਤੱਕ ਬਿਜਲੀ ਦੀਆਂ ਸਹੂਲਤਾਂ ਪਹੁੰਚ ਰਹੀਆਂ ਹਨ।

ਵਾਰਾਣਸੀ ਦੀ ਸ਼੍ਰੀਮਤੀ ਪ੍ਰਮਿਲਾ ਦੇਵੀਏਕੀਕ੍ਰਿਤ ਬਿਜਲੀ ਵਿਕਾਸ ਯੋਜਨਾ ਦੀ ਲਾਭਾਰਥੀ ਨੂੰ ਪ੍ਰਧਾਨ ਮੰਤਰੀ ਨੇ ਹਰ ਹਰ ਮਹਾਦੇਵ ਆਖ ਕੇ ਅਭਿਵਾਦਨ ਕੀਤਾ। ਵਾਰਾਣਸੀ ਤੋਂ ਸਾਂਸਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਤਰਫੋਂ ਬਾਬਾ ਵਿਸ਼ਵਨਾਥ ਨੂੰ ਨਮਨ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਓਵਰਹੈੱਡ ਤਾਰਾਂ ਨੂੰ ਹੌਲੀ-ਹੌਲੀ ਪੜਾਅਵਾਰ ਹਟਾਇਆ ਜਾ ਰਿਹਾ ਹੈਜਿਸ ਨਾਲ ਬਿਹਤਰ ਸੁਰੱਖਿਆ ਅਤੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।

ਅਹਿਮਦਾਬਾਦ ਤੋਂ ਸ਼੍ਰੀ ਧੀਰੇਨ ਸੁਰੇਸ਼ਬਾਹੀ ਪਟੇਲ ਨੇ ਸੋਲਰ ਪੈਨਲ ਲਗਾਉਣ ਦੇ ਆਪਣੇ ਅਨੁਭਵ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਫਟੌਪ ਪੈਨਲ ਲਗਾ ਕੇ ਧੀਰੇਨਭਾਈ ਬਿਜਲੀ ਵਿਕਰੇਤਾ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ 2047 ਤੱਕ ਊਰਜਾ ਖੇਤਰ ਵਿੱਚ ਦੇਸ਼ ਦੀ ਭਰੋਸੇਮੰਦ ਸਥਿਤੀ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਲੋਕਾਂ ਦੀ ਭਾਗੀਦਾਰੀ ਸਭ ਤੋਂ ਵੱਡੀ ਤਾਕਤ ਹੈ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਵਿੱਚ ਭਾਰਤ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਵਿੱਚ ਊਰਜਾ ਅਤੇ ਬਿਜਲੀ ਖੇਤਰਾਂ ਦੀ ਵੱਡੀ ਭੂਮਿਕਾ ਹੈ। ਈਜ਼ ਆਵ੍ ਡੂਇੰਗ ਬਿਜ਼ਨਸ ਲਈ ਊਰਜਾ ਖੇਤਰ ਦੀ ਮਜ਼ਬੂਤੀ ਵੀ ਮਹੱਤਵਪੂਰਨ ਹੈ ਅਤੇ ਈਜ਼ ਆਵ੍ ਲਿਵਿੰਗ ਲਈ ਵੀ ਓਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੇਸ਼ ਲਈ ਗ੍ਰੀਨ ਊਰਜਾ ਅਤੇ ਊਰਜਾ ਸੁਰੱਖਿਆ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਦੇ ਅਖੁੱਟ ਊਰਜਾ ਲਕਸ਼ਾਂਪ੍ਰਤੀਬੱਧਤਾ ਅਤੇ ਗ੍ਰੀਨ ਮੋਬਿਲਿਟੀ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਲੱਦਾਖ ਅਤੇ ਗੁਜਰਾਤ ਵਿੱਚ ਦੋ ਵੱਡੇ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਤੇ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਲੱਦਾਖ ਵਿੱਚ ਸਥਾਪਿਤ ਕੀਤਾ ਜਾ ਰਿਹਾ ਪਲਾਂਟ ਦੇਸ਼ ਵਿੱਚ ਵਾਹਨਾਂ ਲਈ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰੇਗਾ। ਇਹ ਦੇਸ਼ ਦਾ ਪਹਿਲਾ ਪ੍ਰੋਜੈਕਟ ਹੋਵੇਗਾਜਿਸ ਨਾਲ ਗ੍ਰੀਨ ਹਾਈਡ੍ਰੋਜਨ ਅਧਾਰਿਤ ਟ੍ਰਾਂਸਪੋਰਟ ਦੀ ਵਪਾਰਕ ਵਰਤੋਂ ਸੰਭਵ ਹੋਵੇਗੀ। ਲੱਦਾਖ ਜਲਦੀ ਹੀ ਦੇਸ਼ ਦਾ ਪਹਿਲਾ ਸਥਾਨ ਹੋਵੇਗਾਜਿੱਥੇ ਫਿਊਲ ਸੈੱਲ ਇਲੈਕਟ੍ਰਿਕ ਵਾਹਨ ਚਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੱਦਾਖ ਨੂੰ ਕਾਰਬਨ-ਨਿਰਪੱਖ ਖੇਤਰ ਬਣਾਉਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਪੈਟਰੋਲ ਅਤੇ ਏਵੀਏਸ਼ਨ ਫਿਊਲ ਵਿੱਚ ਈਥਾਨੌਲ ਬਲੈਂਡਿੰਗ ਤੋਂ ਬਾਅਦਹੁਣ ਦੇਸ਼ ਪਾਈਪ ਵਾਲੀਆਂ ਕੁਦਰਤੀ ਗੈਸ ਪਾਈਪਲਾਈਨਾਂ ਵਿੱਚ ਗ੍ਰੀਨ ਹਾਈਡ੍ਰੋਜਨ ਨੂੰ ਮਿਸ਼ਰਤ ਕਰਨ ਵੱਲ ਵਧ ਰਿਹਾ ਹੈ। ਜਿਸ ਨਾਲ ਕੁਦਰਤੀ ਗੈਸ ਤੇ ਆਯਾਤ ਨਿਰਭਰਤਾ ਘਟੇਗੀ।

2014 ਤੋਂ ਪਹਿਲਾਂ ਬਿਜਲੀ ਦੀ ਮਾੜੀ ਸਥਿਤੀ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਅੱਠ ਸਾਲ ਪਹਿਲਾਂ ਸਰਕਾਰ ਨੇ ਦੇਸ਼ ਦੇ ਬਿਜਲੀ ਖੇਤਰ ਦੇ ਹਰ ਹਿੱਸੇ ਨੂੰ ਸੁਧਾਰਨ ਦੀ ਪਹਿਲ ਕੀਤੀ ਸੀ। ਪਾਵਰ ਸਿਸਟਮ ਨੂੰ ਬਿਹਤਰ ਬਣਾਉਣ ਲਈ ਚਾਰ ਵੱਖ-ਵੱਖ ਦਿਸ਼ਾਵਾਂ ਜਨਰੇਸ਼ਨਟ੍ਰਾਂਸਮਿਸ਼ਨਡਿਸਟ੍ਰੀਬਿਊਸ਼ਨ ਅਤੇ ਕਨੈਕਸ਼ਨ ਵਿੱਚ ਇਕੱਠੇ ਕੰਮ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ 1,70,000 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਨੂੰ ਜੋੜਿਆ ਗਿਆ ਹੈ। ਵਨ ਨੇਸ਼ਨ ਵਨ ਪਾਵਰ ਗਰਿੱਡ ਅੱਜ ਦੇਸ਼ ਦੀ ਤਾਕਤ ਬਣ ਗਿਆ ਹੈ। ਪੂਰੇ ਦੇਸ਼ ਨੂੰ ਜੋੜਨ ਲਈ ਲਗਭਗ 1,70,000 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ ਵਿਛਾਈਆਂ ਗਈਆਂ ਹਨ। ਇਸ ਤੋਂ ਇਲਾਵਾਸੌਭਾਗਯ ਯੋਜਨਾ ਦੇ ਤਹਿਤ 3 ਕਰੋੜ ਕਨੈਕਸ਼ਨ ਪ੍ਰਦਾਨ ਕਰਕੇਅਸੀਂ ਸੈਚੂਰੇਸ਼ਨ ਲਕਸ਼ ਦੇ ਨੇੜੇ ਪਹੁੰਚ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ 175 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਬਣਾਉਣ ਦਾ ਸੰਕਲਪ ਲਿਆ ਸੀ। ਅੱਜ ਅਸੀਂ ਇਸ ਲਕਸ਼ ਦੇ ਨੇੜੇ ਆ ਗਏ ਹਾਂ। ਹੁਣ ਤੱਕਗ਼ੈਰ-ਜੀਵਾਸ਼ਮ ਸਰੋਤਾਂ ਤੋਂ ਲਗਭਗ 170 ਗੀਗਾਵਾਟ ਦੀ ਸਮਰੱਥਾ ਨੂੰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਸਥਾਪਿਤ ਸੌਰ ਸਮਰੱਥਾ ਦੇ ਮਾਮਲੇ ਵਿੱਚ ਦੁਨੀਆ ਦੇ ਚੋਟੀ ਦੇ 4-5 ਦੇਸ਼ਾਂ ਵਿੱਚ ਹੈ। ਦੁਨੀਆ ਦੇ ਕਈ ਸਭ ਤੋਂ ਵੱਡੇ ਸੋਲਰ ਪਾਵਰ ਪਲਾਂਟ ਅੱਜ ਭਾਰਤ ਵਿੱਚ ਹਨ। ਦੇਸ਼ ਨੂੰ ਅੱਜ ਦੋ ਹੋਰ ਵੱਡੇ ਸੋਲਰ ਪਲਾਂਟ ਮਿਲੇ ਹਨ। ਤੇਲੰਗਾਨਾ ਅਤੇ ਕੇਰਲ ਵਿੱਚ ਬਣੇ ਇਹ ਪਲਾਂਟ ਦੇਸ਼ ਦੇ ਪਹਿਲੇ ਅਤੇ ਦੂਸਰੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਲਾਂਟ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘਰਾਂ ਵਿੱਚ ਸੋਲਰ ਪੈਨਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਸਰਕਾਰ ਦਾ ਜ਼ੋਰ ਬਿਜਲੀ ਦੀ ਬੱਚਤ ਤੇ ਵੀ ਹੈ। ਉਨ੍ਹਾਂ ਨੇ ਕਿਹਾ, “ਬਿਜਲੀ ਦੀ ਬੱਚਤ ਦਾ ਮਤਲਬ ਹੈ ਭਵਿੱਖ ਨੂੰ ਸਮ੍ਰਿੱਧ ਬਣਾਉਣਾ। ਪ੍ਰਧਾਨ ਮੰਤਰੀ ਕੁਸੁਮ ਯੋਜਨਾ ਇਸ ਦੀ ਵੱਡੀ ਉਦਾਹਰਣ ਹੈ। ਅਸੀਂ ਕਿਸਾਨਾਂ ਨੂੰ ਸੋਲਰ ਪੰਪ ਦੀ ਸੁਵਿਧਾ ਪ੍ਰਦਾਨ ਕਰ ਰਹੇ ਹਾਂਖੇਤਾਂ ਵਿੱਚ ਸੋਲਰ ਪੈਨਲ ਲਗਾਉਣ ਵਿੱਚ ਮਦਦ ਕਰ ਰਹੇ ਹਾਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜਾਲਾ ਸਕੀਮ ਨੇ ਦੇਸ਼ ਵਿੱਚ ਬਿਜਲੀ ਦੀ ਖਪਤ ਅਤੇ ਬਿਲਾਂ ਨੂੰ ਘਟਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਗਰੀਬ ਅਤੇ ਮੱਧ ਵਰਗ ਦੇ ਘਰਾਂ ਦੇ ਬਿਜਲੀ ਬਿਲਾਂ ਤੋਂ ਹਰ ਸਾਲ 50 ਹਜ਼ਾਰ ਕਰੋੜ ਰੁਪਏ ਦੀ ਬਚਤ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਮੇਂ ਦੇ ਬੀਤਣ ਨਾਲ ਸਾਡੀ ਰਾਜਨੀਤੀ ਵਿੱਚ ਇੱਕ ਗੰਭੀਰ ਵਿਗਾੜ ਆ ਗਿਆ ਹੈ। ਰਾਜਨੀਤੀ ਵਿੱਚ ਲੋਕਾਂ ਵਿੱਚ ਸੱਚ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਹੈ ਪਰ ਅਸੀਂ ਦੇਖਦੇ ਹਾਂ ਕਿ ਕੁਝ ਰਾਜ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਰਣਨੀਤੀ ਥੋੜ੍ਹੇ ਸਮੇਂ ਵਿੱਚ ਚੰਗੀ ਰਾਜਨੀਤੀ ਵਾਂਗ ਲਗ ਸਕਦੀ ਹੈ। ਪਰ ਇਹ ਅੱਜ ਦੇ ਸੱਚਅੱਜ ਦੀਆਂ ਚੁਣੌਤੀਆਂਕੱਲ੍ਹ ਲਈਸਾਡੇ ਬੱਚਿਆਂ ਲਈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਟਾਲਣ ਵਾਂਗ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਤੋਂ ਬਚਣ ਅਤੇ ਉਨ੍ਹਾਂ ਨੂੰ ਭਵਿੱਖ ਲਈ ਛੱਡਣ ਦੀ ਸੋਚ ਦੇਸ਼ ਲਈ ਚੰਗੀ ਨਹੀਂ ਹੈ। ਇਸ ਵਿਚਾਰ ਪ੍ਰਕਿਰਿਆ ਨੇ ਕਈ ਰਾਜਾਂ ਵਿੱਚ ਬਿਜਲੀ ਖੇਤਰ ਨੂੰ ਵੱਡੀਆਂ ਸਮੱਸਿਆਵਾਂ ਵਿੱਚ ਧੱਕ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵੰਡ ਖੇਤਰ ਵਿੱਚ ਨੁਕਸਾਨ ਡਬਲ ਡਿਜਿਟ ਵਿੱਚ ਹੈ। ਜਦੋਂ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਇਹ ਸਿੰਗਲ ਡਿਜਿਟ ਵਿੱਚ ਹੈ। ਇਸ ਦਾ ਮਤਲਬ ਹੈ ਕਿ ਸਾਡੇ ਕੋਲ ਬਿਜਲੀ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ ਅਤੇ ਇਸ ਲਈ ਸਾਨੂੰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਜ਼ਰੂਰਤ ਤੋਂ ਵੱਧ ਬਿਜਲੀ ਪੈਦਾ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਰਾਜਾਂ ਵਿੱਚ ਵੰਡ ਅਤੇ ਟ੍ਰਾਂਸਮਿਸ਼ਨ ਘਾਟੇ ਨੂੰ ਘਟਾਉਣ ਲਈ ਨਿਵੇਸ਼ ਦੀ ਘਾਟ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵੱਖ-ਵੱਖ ਰਾਜਾਂ ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਉਨ੍ਹਾਂ ਨੇ ਇਹ ਪੈਸਾ ਬਿਜਲੀ ਉਤਪਾਦਨ ਕੰਪਨੀਆਂ ਨੂੰ ਦੇਣਾ ਹੈ। ਬਿਜਲੀ ਵੰਡ ਕੰਪਨੀਆਂ ਤੇ ਕਈ ਸਰਕਾਰੀ ਵਿਭਾਗਾਂ ਅਤੇ ਸਥਾਨਕ ਸੰਸਥਾਵਾਂ ਦੇ 60 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਕਾਇਆ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੰਪਨੀਆਂ ਵੱਖ-ਵੱਖ ਰਾਜਾਂ ਵਿੱਚ ਬਿਜਲੀ ਤੇ ਸਬਸਿਡੀ ਦੇਣ ਲਈ ਪ੍ਰਤੀਬੱਧ ਕੀਤੇ ਗਏ ਪੈਸੇ ਵੀ ਸਮੇਂ ਸਿਰ ਅਤੇ ਪੂਰੇ ਨਹੀਂ ਪਾ ਰਹੀਆਂ। ਇਹ ਬਕਾਇਆ ਵੀ 75,000 ਕਰੋੜ ਰੁਪਏ ਤੋਂ ਵੱਧ ਹੈ। ਬਿਜਲੀ ਉਤਪਾਦਨ ਤੋਂ ਲੈ ਕੇ ਘਰ-ਘਰ ਪਹੁੰਚਾਉਣ ਤੱਕ ਦੀਆਂ ਗਤੀਵਿਧੀਆਂ ਲਈ ਜ਼ਿੰਮੇਵਾਰਾਂ ਦੇ ਕਰੀਬ ਢਾਈ ਲੱਖ ਕਰੋੜ ਰੁਪਏ ਫਸੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਜਿਨ੍ਹਾਂ ਰਾਜਾਂ ਦੇ ਬਕਾਏ ਬਕਾਇਆ ਹਨਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੀ ਬੇਨਤੀ ਕੀਤੀ। ਨਾਲ ਹੀਇਸ ਦੇ ਕਾਰਨਾਂ ਤੇ ਵੀ ਇਮਾਨਦਾਰੀ ਨਾਲ ਵਿਚਾਰ ਕਰਨ ਲਈ ਕਿਹਾ ਕਿ ਦੇਸ਼ ਵਾਸੀ ਆਪਣੇ ਬਿਜਲੀ ਦੇ ਬਿਲਾਂ ਦਾ ਭੁਗਤਾਨ ਜੇਕਰ ਇਮਾਨਦਾਰੀ ਨਾਲ ਕਰਦੇ ਹਨ ਤਾਂ ਵੀ ਕੁਝ ਰਾਜਾਂ ਦੇ ਬਕਾਏ ਵਾਰ-ਵਾਰ ਕਿਉਂ ਬਾਕੀ ਹਨਉਨ੍ਹਾਂ ਨੇ ਕਿਹਾ ਕਿ ਇਹ ਰਾਜਨੀਤੀ’ (ਪੌਲੀਟਿਕਸ) ਦਾ ਮੁੱਦਾ ਨਹੀਂ ਹੈਸਗੋਂ ਰਾਸ਼ਟਰ ਨੀਤੀ’ ਅਤੇ ਰਾਸ਼ਟਰ ਨਿਰਮਾਣ ਨਾਲ ਸਬੰਧਿਤ ਹੈ।

ਉਨ੍ਹਾਂ ਨੇ ਹਿਤਧਾਰਕਾਂ ਨੂੰ ਯਾਦ ਦਿਵਾਉਂਦੇ ਹੋਏ ਇਹ ਆਖ ਭਾਸ਼ਣ ਸਮਾਪਤ ਕੀਤਾ ਕਿ ਬਿਜਲੀ ਖੇਤਰ ਦੀ ਸਥਿਤੀ ਹਰੇਕ ਦੀ ਜ਼ਿੰਮੇਵਾਰੀ ਹੈ।

ਪਿਛੋਕੜ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਨੇ ਬਿਜਲੀ ਖੇਤਰ ਵਿੱਚ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਹਨ। ਇਨ੍ਹਾਂ ਸੁਧਾਰਾਂ ਨੇ ਸੈਕਟਰ ਨੂੰ ਬਦਲ ਦਿੱਤਾ ਹੈਸਭ ਲਈ ਕਿਫਾਇਤੀ ਬਿਜਲੀ ਉਪਲਬਧ ਕਰਵਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਲਗਭਗ 18,000 ਪਿੰਡਾਂ ਦਾ ਬਿਜਲੀਕਰਣਜਿਨ੍ਹਾਂ ਪਾਸ ਪਹਿਲਾਂ ਬਿਜਲੀ ਦੀ ਪਹੁੰਚ ਨਹੀਂ ਸੀਆਖਰੀ ਮੀਲ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਬਿਜਲੀ ਮੰਤਰਾਲੇ ਦੀ ਫਲੈਗਸ਼ਿਪ ਪੁਨਰਨਿਰਮਿਤ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਦਾ ਉਦੇਸ਼ ਡਿਸਕੌਮ ਅਤੇ ਬਿਜਲੀ ਵਿਭਾਗਾਂ ਦੀ ਕਾਰਜਸ਼ੀਲ ਕੁਸ਼ਲਤਾ ਅਤੇ ਵਿੱਤੀ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ। ਵਿੱਤ ਵਰ੍ਹੇ 2021-22 ਤੋਂ ਵਿੱਤ ਵਰ੍ਹੇ 2025-26 ਤੱਕ ਪੰਜ ਵਰ੍ਹਿਆਂ ਦੀ ਮਿਆਦ ਲਈ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਖਰਚੇ ਦੇ ਨਾਲਇਸ ਯੋਜਨਾ ਦਾ ਉਦੇਸ਼ ਬਿਜਲੀ ਵੰਡ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਮਜ਼ਬੂਤੀ ਲਈ ਡਿਸਕੌਮ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਖਪਤਕਾਰਾਂ ਲਈ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਹੋ ਸਕੇ। ਇਸ ਦਾ ਉਦੇਸ਼ ਸੰਚਾਲਨ ਕੁਸ਼ਲਤਾਵਾਂ ਵਿੱਚ ਸੁਧਾਰ ਕਰਕੇ 2024-25 ਤੱਕ ਏਟੀ ਅਤੇ ਸੀ (ਕੁੱਲ ਤਕਨੀਕੀ ਅਤੇ ਵਪਾਰਕ) ਨੁਕਸਾਨ ਨੂੰ 12-15% ਸਰਬ ਭਾਰਤੀ ਪੱਧਰ ਅਤੇ ਏਸੀਐੱਸ-ਏਆਰਆਰ (ਸਪਲਾਈ ਦੀ ਔਸਤ ਲਾਗਤ – ਔਸਤ ਮਾਲੀਆ ਪ੍ਰਾਪਤੀ) ਦੇ ਅੰਤਰ ਨੂੰ ਸਿਫ਼ਰ ਤੱਕ ਘਟਾਉਣਾ ਵੀ ਹੈ। ਇਸ ਦੇ ਲਈ ਸਾਰੀਆਂ ਜਨਤਕ ਖੇਤਰ ਦੀਆਂ ਡਿਸਕੌਮ ਕੰਪਨੀਆਂ ਅਤੇ ਬਿਜਲੀ ਵਿਭਾਗਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਦਾ ਲਕਸ਼ ਵੀ ਰੱਖਿਆ ਗਿਆ ਹੈ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 5200 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲੇ ਐੱਨਟੀਪੀਸੀ ਦੇ ਵੱਖ-ਵੱਖ ਗ੍ਰੀਨ ਐਨਰਜੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਤੇਲੰਗਾਨਾ ਦੇ 100 ਮੈਗਾਵਾਟ ਦੇ ਰਾਮਾਗੁੰਡਮ ਫਲੋਟਿੰਗ ਸੋਲਰ ਪ੍ਰੋਜੈਕਟ ਅਤੇ ਕੇਰਲ ਦੇ 92 ਮੈਗਾਵਾਟ ਕਾਯਾਮਕੁਲਮ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਰਾਜਸਥਾਨ ਵਿੱਚ 735 ਮੈਗਾਵਾਟ ਦੇ ਨੋਖ ਸੋਲਰ ਪ੍ਰੋਜੈਕਟਲੇਹ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਅਤੇ ਗੁਜਰਾਤ ਵਿੱਚ ਕਾਵਾਸ ਕੁਦਰਤੀ ਗੈਸ ਨਾਲ ਗ੍ਰੀਨ ਹਾਈਡ੍ਰੋਜਨ ਬਲੈਂਡਿੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।

ਰਾਮਾਗੁੰਡਮ ਪ੍ਰੋਜੈਕਟ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਹੈਜਿਸ ਵਿੱਚ 4.5 ਲੱਖ ਮੇਡ ਇਨ ਇੰਡੀਆ‘ ਸੋਲਰ ਪੀਵੀ ਮੌਡਿਊਲ ਹਨ। ਕਾਯਾਮਕੁਲਮ ਪ੍ਰੋਜੈਕਟ ਦੂਸਰਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪੀਵੀ ਪ੍ਰੋਜੈਕਟ ਹੈਜਿਸ ਵਿੱਚ ਪਾਣੀ ਤੇ ਤੈਰਦੇ ਹੋਏ 3 ਲੱਖ ਮੇਡ ਇਨ ਇੰਡੀਆ‘ ਸੋਲਰ ਪੀਵੀ ਪੈਨਲ ਸ਼ਾਮਲ ਹਨ।

ਰਾਜਸਥਾਨ ਦੇ ਜੈਸਲਮੇਰ ਦੇ ਨੋਖ ਵਿੱਚ 735 ਮੈਗਾਵਾਟ ਦਾ ਸੋਲਰ ਪੀਵੀ ਪ੍ਰੋਜੈਕਟ ਘਰੇਲੂ ਸਮੱਗਰੀ ਦੀ ਜ਼ਰੂਰਤ ਤੇ ਅਧਾਰਿਤ ਭਾਰਤ ਦਾ ਸਭ ਤੋਂ ਵੱਡਾ ਸੋਲਰ ਪ੍ਰੋਜੈਕਟ ਹੈਜਿਸ ਵਿੱਚ ਇੱਕ ਥਾਂ ਤੇ 1000 ਮੈਗਾਵਾਟ ਦੇ ਪੈਨਲ ਹਨਜਿਸ ਵਿੱਚ ਟ੍ਰੈਕਰ ਸਿਸਟਮ ਦੇ ਨਾਲ ਉੱਚ-ਵਾਟ ਸਮਰੱਥਾ ਵਾਲੇ ਦੋ-ਤਰਫ਼ਾ ਪੀਵੀ ਮੌਡਿਊਲ ਲਗਾਏ ਗਏ ਹਨ। ਲੇਹਲੱਦਾਖ ਵਿਖੇ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਇੱਕ ਪਾਇਲਟ ਪ੍ਰੋਜੈਕਟ ਹੈਜਿਸਦਾ ਉਦੇਸ਼ ਲੇਹ ਅਤੇ ਆਲ਼ੇ-ਦੁਆਲ਼ੇ ਪੰਜ ਫਿਊਲ ਸੈੱਲ ਬੱਸਾਂ ਚਲਾਉਣਾ ਹੈ। ਇਸ ਪਾਇਲਟ ਪ੍ਰੋਜੈਕਟ ਦੇ ਤਹਿਤਭਾਰਤ ਵਿੱਚ ਜਨਤਕ ਵਰਤੋਂ ਲਈ ਫਿਊਲ ਸੈੱਲ ਇਲੈਕਟ੍ਰਿਕ ਵਾਹਨਾਂ ਦੀ ਪਹਿਲੀ ਤੈਨਾਤੀ ਕੀਤੀ ਜਾਵੇਗੀ। ਐੱਨਟੀਪੀਸੀ ਕਾਵਾਸ ਟਾਊਨਸ਼ਿਪ ਵਿਖੇ ਗ੍ਰੀਨ ਹਾਈਡ੍ਰੋਜਨ ਬਲੈਂਡਿੰਗ ਦਾ ਪਾਇਲਟ ਪ੍ਰੋਜੈਕਟਕੁਦਰਤੀ ਗੈਸ ਦੀ ਵਰਤੋਂ ਨੂੰ ਘੱਟ ਕਰਨ ਵਿੱਚ ਮਦਦ ਕਰਨ ਵਾਲਾ ਭਾਰਤ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਮਿਸ਼ਰਣ ਪ੍ਰੋਜੈਕਟ ਹੋਵੇਗਾ।

ਪ੍ਰਧਾਨ ਮੰਤਰੀ ਨੈਸ਼ਨਲ ਸੋਲਰ ਰੂਫਟੌਪ ਪੋਰਟਲ ਵੀ ਲਾਂਚ ਕਰਨਗੇਜੋ ਕਿ ਰੂਫਟੌਪ ਸੋਲਰ ਪਲਾਂਟ ਦੀ ਸਥਾਪਨਾ ਪ੍ਰਕਿਰਿਆ ਦੀ ਔਨਲਾਈਨ ਟ੍ਰੈਕਕਿੰਗ ਨੂੰ ਸਮਰੱਥ ਕਰੇਗਾਜਿਸ ਵਿੱਚ ਅਰਜ਼ੀਆਂ ਦੇਣ ਤੋਂ ਲੈ ਕੇ ਰਿਹਾਇਸ਼ੀ ਖਪਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਲਾਂਟ ਦੀ ਸਥਾਪਨਾ ਅਤੇ ਨਿਰੀਖਣ ਤੋਂ ਬਾਅਦ ਸਬਸਿਡੀ ਜਾਰੀ ਕਰਨਾ ਤੱਕ ਸ਼ਾਮਲ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ‘ ਦੇ ਤਹਿਤ 25 ਤੋਂ 30 ਜੁਲਾਈ ਤੱਕ ਉੱਜਵਲ ਭਾਰਤ ਉੱਜਵਲ ਭਵਿੱਖ – ਪਾਵਰ @ 2047′ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਆਯੋਜਿਤਇਹ ਸਮਾਗਮ ਪਿਛਲੇ ਅੱਠ ਵਰ੍ਹਿਆਂ ਦੌਰਾਨ ਬਿਜਲੀ ਖੇਤਰ ਵਿੱਚ ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਇਸ ਦਾ ਉਦੇਸ਼ ਨਾਗਰਿਕਾਂ ਸਰਕਾਰ ਦੀਆਂ ਬਿਜਲੀ ਸਬੰਧੀ ਵੱਖ-ਵੱਖ ਪਹਿਲਾਂਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਨਾਗਰਿਕਾਂ ਦੀ ਜਾਗਰੂਕਤਾ ਅਤੇ ਭਾਗੀਦਾਰੀ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ।

 

https://twitter.com/narendramodi/status/1553290184493793280

https://twitter.com/PMOIndia/status/1553290546935828480

https://twitter.com/PMOIndia/status/1553291364942503937

https://twitter.com/PMOIndia/status/1553291698012229632

https://twitter.com/PMOIndia/status/1553292213521567745

https://twitter.com/PMOIndia/status/1553292786211860480

https://twitter.com/PMOIndia/status/1553293243613208576

https://twitter.com/PMOIndia/status/1553293247270686720

https://twitter.com/PMOIndia/status/1553294315115253760

https://twitter.com/PMOIndia/status/1553294601607204865

https://twitter.com/PMOIndia/status/1553295060166266880

https://twitter.com/PMOIndia/status/1553295280056909825

https://twitter.com/PMOIndia/status/1553295690494750721

https://youtu.be/-hFhIR6T_A8

 

 

 **********

ਡੀਐੱਸ/ਏਕੇ