ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੀਐੱਮਸੀ ਬਾਲਯੋਗੀ ਆਡੀਟੋਰੀਅਮ ਵਿਖੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਵਿਦਾਇਗੀ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸ਼੍ਰੀ ਵੈਂਕਈਆ ਨਾਇਡੂ ਦੇ ਹਮੇਸ਼ਾ ਸਰਗਰਮ ਅਤੇ ਰੁੱਝੇ ਰਹਿਣ ਦੇ ਗੁਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਇੱਕ ਅਜਿਹਾ ਗੁਣ ਹੈ ਜੋ ਉਨ੍ਹਾਂ ਨੂੰ ਹਮੇਸ਼ਾ ਜਨਤਕ ਜੀਵਨ ਦੀਆਂ ਗਤੀਵਿਧੀਆਂ ਨਾਲ ਜੋੜ ਕੇ ਰੱਖੇਗਾ। ਸ਼੍ਰੀ ਮੋਦੀ ਨੇ ਸ਼੍ਰੀ ਵੈਂਕਈਆ ਨਾਇਡੂ ਨਾਲ ਆਪਣੇ ਲੰਬੇ ਜੁੜਾਅ ਬਾਰੇ ਗੱਲ ਕੀਤੀ ਅਤੇ ਵਾਜਪੇਈ ਸਰਕਾਰ ਵਿੱਚ ਮੰਤਰੀ ਦੇ ਰੂਪ ਵਿੱਚ ਸ਼੍ਰੀ ਨਾਇਡੂ ਦੀ ਚੋਣ ਦੇ ਸਮੇਂ ਗ੍ਰਾਮੀਣ ਵਿਕਾਸ ਲਈ ਉਨ੍ਹਾਂ ਦੀ ਪ੍ਰਾਥਮਿਕਤਾ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸ਼੍ਰੀ ਨਾਇਡੂ ਨੇ ਗ੍ਰਾਮੀਣ ਵਿਕਾਸ ਅਤੇ ਸ਼ਹਿਰੀ ਵਿਕਾਸ ਦੋਵਾਂ ਵਿਭਾਗਾਂ ਦੀ ਦੇਖ-ਰੇਖ ਕੀਤੀ ਹੈ। ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਦੇ ਰਾਜ ਸਭਾ ਦੇ ਸਭਾਪਤੀ ਅਤੇ ਉਪ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਰਾਜ ਸਭਾ ਮੈਂਬਰ ਹੋਣ ਦੇ ਦੁਰਲੱਭ ਗੌਰਵ ਮਿਲਣ ਦੇ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਅਨੁਭਵ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਦੇ ਅਨੁਭਵ ਨੇ ਉਨ੍ਹਾਂ ਨੂੰ ਵਿਆਪਕ ਨਿਯੰਤਰਣ ਅਤੇ ਸਹਿਜਤਾ ਨਾਲ ਸਦਨ ਚਲਾਉਣ ਵਿੱਚ ਮਦਦ ਕੀਤੀ।
ਪ੍ਰਧਾਨ ਮੰਤਰੀ ਨੇ ਸਦਨ, ਮੈਂਬਰਾਂ ਅਤੇ ਕਮੇਟੀਆਂ ਦੀਆਂ ਸਮਰੱਥਾਵਾਂ ਨੂੰ ਸਸ਼ਕਤ ਬਣਾਉਣ ਅਤੇ ਵਧਾਉਣ ਲਈ ਸ਼੍ਰੀ ਨਾਇਡੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸਾਰੇ ਸਾਂਸਦਾਂ ਤੋਂ ਉਨ੍ਹਾਂ ਦੀਆਂ ਜੋ ਉਮੀਦਾਂ ਹਨ, ਉਨ੍ਹਾਂ ਨੂੰ ਅਸੀਂ ਹਮੇਸ਼ਾ ਪੂਰਾ ਕਰਨ ਦਾ ਪ੍ਰਯਤਨ ਕਰੀਏ।
ਪ੍ਰਧਾਨ ਮੰਤਰੀ ਨੇ ਸ਼੍ਰੀ ਨਾਇਡੂ ਦੇ ਸਮਾਂ-ਪ੍ਰਬੰਧਨ ਦੇ ਅਨੁਸ਼ਾਸਨ ਦੀ ਪ੍ਰਸ਼ੰਸਾ ਕਰਦੇ ਹੋਏ ਇਹ ਵੀ ਕਿਹਾ ਕਿ ਕਿਵੇਂ ਕੋਰੋਨਾ ਪਾਬੰਦੀਆਂ ਦੇ ਸਮੇਂ, ਉਪ ਰਾਸ਼ਟਰਪਤੀ ‘ਟੈਲੀ-ਯਾਤਰਾ‘ ਰਾਹੀਂ ਉਨ੍ਹਾਂ ਲੋਕਾਂ ਨਾਲ ਫੋਨ ਰਾਹੀਂ ਜੁੜੇ ਰਹੇ, ਜੋ ਉਨ੍ਹਾਂ ਦੇ ਲੰਬੇ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਨੇ ਉਸ ਔਖੇ ਸਮੇਂ ਦੌਰਾਨ ਲੋਕਾਂ ਨੂੰ ਦਿਲਾਸਾ ਅਤੇ ਹੌਸਲਾ ਦਿੱਤਾ। ਇਸੇ ਤਰ੍ਹਾਂ ਉਹ ਮਹਾਮਾਰੀ ਦੌਰਾਨ ਸਾਰੇ ਸੰਸਦ ਮੈਂਬਰਾਂ ਨਾਲ ਸੰਪਰਕ ਵਿੱਚ ਰਹੇ। ਪ੍ਰਧਾਨ ਮੰਤਰੀ ਨੇ ਉਸ ਘਟਨਾ ਨੂੰ ਵੀ ਯਾਦ ਕੀਤਾ ਜਦੋਂ ਬਿਹਾਰ ਦੀ ਯਾਤਰਾ ਦੌਰਾਨ ਸ਼੍ਰੀ ਨਾਇਡੂ ਦੇ ਹੈਲੀਕੌਪਟਰ ਨੂੰ ਅਚਾਨਕ ਲੈਂਡਿੰਗ ਕਰਨੀ ਪਈ ਅਤੇ ਇੱਕ ਕਿਸਾਨ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਨਾਇਡੂ ਨੇ ਅੱਜ ਤੱਕ ਉਸ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਬਣਾਈ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਆਉਣ ਵਾਲੇ ਲੰਬੇ ਸਮੇਂ ਤੱਕ ਜਨਤਕ ਜੀਵਨ ਵਿੱਚ ਇਸੇ ਸਮਰਪਣ ਅਤੇ ਗਿਆਨ ਨਾਲ ਲੋਕਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ।
ਮਾਤ-ਭਾਸ਼ਾ ਲਈ ਸ਼੍ਰੀ ਨਾਇਡੂ ਦੇ ਸਨਮਾਨ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਸ਼ਿਣੀ ਦੇ ਬਾਰੇ ਵਿੱਚ ਚਰਚਾ ਕੀਤੀ, ਜੋ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਉੱਭਰਦੀਆਂ ਟੈਕਨੋਲੋਜੀਆਂ ਦੀ ਸ਼ਕਤੀ ਨਾਲ ਭਰਪੂਰ, ਨਾਗਰਿਕਾਂ ਲਈ ਸੇਵਾਵਾਂ ਅਤੇ ਉਤਪਾਦਾਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਭਾਸ਼ਾਵਾਂ ਲਈ ਇੱਕ ਰਾਸ਼ਟਰੀ ਜਨਤਕ ਪਲੈਟਫਾਰਮ ਹੈ। ਉਨ੍ਹਾਂ ਦੋਵਾਂ ਸਦਨਾਂ ਦੇ ਮੈਂਬਰਾਂ ਨੂੰ ਇਸ ਵੱਲ ਵੱਧ ਧਿਆਨ ਦੇਣ ਲਈ ਕਿਹਾ। ਉਨ੍ਹਾਂ ਸਪੀਕਰ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਵੀ ਮਾਤ ਭਾਸ਼ਾ ਵਿੱਚ ਬਹਿਸ ਕਾਰਨ ਉੱਭਰੇ ਚੰਗੇ ਨਵੇਂ ਸ਼ਬਦਾਂ ਨੂੰ ਇਕੱਠਾ ਕਰਨ ਅਤੇ ਦੇਸ਼ ਦੀਆਂ ਭਾਸ਼ਾਵਾਂ ਨੂੰ ਸਮ੍ਰਿੱਧ ਕਰਨ ਦੇ ਲਈ ਉਨ੍ਹਾਂ ਨੂੰ ਜੋੜਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਚੰਗੇ ਸ਼ਬਦਾਂ ਦਾ ਸੰਗ੍ਰਹਿ ਨੂੰ ਜਾਰੀ ਕਰਨ ਦੀ ਸਲਾਨਾ ਪਰੰਪਰਾ ਸ਼ੁਰੂ ਕਰਕੇ ਵੈਂਕਈਆ ਜੀ ਦੇ ਮਾਤ ਭਾਸ਼ਾ ਪ੍ਰਤੀ ਪ੍ਰੇਮ ਦੀ ਵਿਰਾਸਤ ਨੂੰ ਅੱਗੇ ਵਧਾਵਾਂਗੇ।
************
ਡੀਐੱਸ
Joined the farewell ceremony of VP @MVenkaiahNaidu Ji. @VPSecretariat. https://t.co/Fh0MP5E8Dt
— Narendra Modi (@narendramodi) August 8, 2022