Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਨੇ ਬਹਾਦਰੀ ਦੇ ਪੁਰਸਕਾਰ ਜੇਤੂਆਂ ਦੇ ਸਨਮਾਨ ਵਿਚ ਵੈੱਬਸਾਈਟ ਜਾਰੀ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਦਰ ਮੋਦੀ ਨੇ ਆਜ਼ਾਦੀ ਪ੍ਰਾਪਤੀ ਤੋਂ ਲੈ ਕੇ ਹੁਣ ਤੱਕ ਦੇ ਬਹਾਦੁਰੀ ਦੇ ਪੁਰਸਕਾਰ ਜੇਤੂਆਂ ਦੇ ਸਨਮਾਨ ਵਿਚ ਇੱਕ ਨਵੀਂ ਵੈੱਬਸਾਈਟ http://gallantryawards.gov.in/ ਦੀ ਸ਼ੁਰੂਆਤ ਕੀਤੀ। ਇਸ ਵੈੱਬਸਾਈਟ ਦੀ ਸ਼ੁਰੂਆਤ ਦਾ ਐਲਾਨ ਵੱਖ ਵੱਖ ਟਵੀਟਾਂ ਵਿੱਚ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੋਰਟਲ ਸਾਡੇ ਸਭ ਤੋਂ ਦਲੇਰ ਵਿਅਕਤੀਆਂ ਅਤੇ ਔਰਤਾਂ, ਆਮ ਨਾਗਰਿਕਾਂ ਅਤੇ ਹਥਿਆਰਬੰਦ ਬਲਾਂ ਦੇ ਵਿਅਕਤੀਆਂ ਦੀਆਂ ਕਹਾਣੀਆਂ ਦਰਸਾਏਗਾ ਅਤੇ ਉਨ੍ਹਾਂ ਦੀ ਸੰਭਾਲ ਕਰੇਗਾ।

ਪ੍ਰਧਾਨ ਮੰਤਰੀ ਨੇ ਕਿਹਾ , ”ਸਾਡੇ ਹੀਰੋ, ਜਿਨ੍ਹਾਂ ਨੇ ਅਜ਼ਾਦੀ ਤੋਂ ਬਾਅਦ ਤੋਂ ਬਹਾਦਰੀ ਦੇ ਪੁਰਸਕਾਰ ਹਾਸਲ ਕੀਤੇ ਹੋਏ ਹਨ, ਦੀ ਯਾਦ ਵਿੱਚ ਇਹ ਵੈਬਸਾਈਟ http://gallantryawards.gov.in/ ਸ਼ੁਰੂ ਕੀਤੀ ਗਈ ਹੈ।

ਪੋਰਟਲ http://gallantryawards.gov.in/ ਵਿਚ ਸਾਡੇ ਸਭ ਤੋਂ ਦਲੇਰ ਮਰਦਾਂ ਅਤੇ ਔਰਤਾਂ, ਆਮ ਨਾਗਰਿਕਾਂ, ਅਤੇ ਹਥਿਆਰਬੰਦ ਬਲਾਂ ਦੇ ਵਿਅਕਤੀਆਂ ਦੀਆਂ ਕਹਾਣੀਆਂ ਨੂੰ ਦਰਸਾਇਆ ਅਤੇ ਸੰਭਾਲਿਆ ਜਾਵੇਗਾ।

ਜੇ ਤੁਹਾਡੇ ਕੋਲ ਕੋਈ ਜਾਣਕਾਰੀ/ ਤਸਵੀਰ ਹੈ, ਜੋ ਇਸ ਪੋਰਟਲ ਵਿੱਚ ਮੌਜੂਦ ਨਹੀਂ ਹੈ ਅਤੇ ਇਸ ਵਿੱਚ ਦਰਸਾਈ ਜਾ ਸਕਦੀ ਹੈ, ਉਹ ਇਸ ਸਾਈਟ ਉੱਤੇ ਫੀਡਬੈਕ ਸੰਪਰਕ ਰਾਹੀਂ ਸਾਂਝੀ ਕਰੋ।” ਪ੍ਰਧਾਨ ਮੰਤਰੀ ਨੇ ਕਿਹਾ।

AKT/NT