ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਲੈਕਸਟੋਨ ਦੇ ਚੇਅਰਮੈਨ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ ਸ਼੍ਰੀ ਸਟੀਫਨ ਸ਼ਵਾਰਜ਼ਮੈਨ ਨਾਲ ਮੁਲਾਕਾਤ ਕੀਤੀ।
ਸ਼੍ਰੀ ਸ਼ਵਾਰਜ਼ਮੈਨ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਬਲੈਕਸਟੋਨ ਦੇ ਚਲ ਰਹੇ ਪ੍ਰੋਜੈਕਟਾਂ ਅਤੇ ਅੱਗੇ ਇਨਫ੍ਰਾਸਟ੍ਰਕਚਰ ਅਤੇ ਰੀਅਲ ਇਸਟੇਟ ਖੇਤਰਾਂ ਵਿੱਚ ਨਿਵੇਸ਼ ਵਿੱਚ ਆਪਣੀ ਰੁਚੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਅਤੇ ਨੈਸ਼ਨਲ ਮੋਨੇਟਾਈਜ਼ੇਸ਼ਨ ਪਾਈਪਲਾਈਨ ਦੇ ਤਹਿਤ ਭਾਰਤ ਵਿੱਚ ਨਿਵੇਸ਼ ਦੇ ਸੰਭਾਵਨਾਪੂਰਨ ਅਵਸਰਾਂ ਬਾਰੇ ਵੀ ਚਰਚਾ ਕੀਤੀ ਗਈ।
**********
ਡੀਐੱਸ/ਏਕੇ
It was a delight to meet Mr. Stephen Schwarzman, the CEO of @blackstone. His commercial success and intellectual prowess are admirable. We talked about India’s investment potential and why our country is one of the world’s most attractive destination for investment. pic.twitter.com/SwlY233stt
— Narendra Modi (@narendramodi) September 23, 2021