Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਰੂਨੇਈ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਪਰਿਸਰ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਬਰੂਨੇਈ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਪਰਿਸਰ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਰੂਨੇਈ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਪਰਿਸਰ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਦੀਪ ਜਗਾਇਆ ਅਤੇ ਤਖ਼ਤੀ ਤੋਂ ਪਰਦਾ ਹਟਾਇਆ।

ਪ੍ਰਧਾਨ ਮੰਤਰੀ ਨੇ ਉਦਘਾਟਨ ਦੇ ਅਵਸਰ ‘ਤੇ ਉਪਸਥਿਤ ਭਾਰਤੀ ਸਮੁਦਾਇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ  ਜੀਵੰਤ ਪੁਲ਼ ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਬਰੂਨੇਈ ਵਿੱਚ ਭਾਰਤੀਆਂ ਦੇ ਆਗਮਨ ਦਾ ਪਹਿਲਾ ਪੜਾਅ 1920 ਦੇ ਦਹਾਕੇ ਵਿੱਚ ਤੇਲ ਦੀ ਖੋਜ ਦੇ ਨਾਲ ਸ਼ੁਰੂ ਹੋਇਆ ਸੀ। ਵਰਤਮਾਨ ਵਿੱਚ, ਲਗਭਗ 14,000 ਭਾਰਤੀ ਬਰੂਨੇਈ ਵਿੱਚ ਰਹਿ ਰਹੇ ਹਨ। ਬਰੂਨੇਈ ਦੇ ਸਿਹਤ ਸੰਭਾਲ਼ ਅਤੇ ਸਿੱਖਿਆ ਖੇਤਰਾਂ ਦੇ ਵਿਕਾਸ ਵਿੱਚ ਭਾਰਤੀ ਡਾਕਟਰਾਂ ਅਤੇ ਅਧਿਆਪਕਾਂ ਦੇ ਯੋਗਦਾਨ ਨੂੰ ਚੰਗੀ ਮਾਨਤਾ ਮਿਲੀ ਹੈ।
 

ਚਾਂਸਰੀ ਕੰਪਲੈਕਸ ਭਾਰਤੀਅਤਾ ਦੀ ਗਹਿਨ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਵਿੱਚ ਪਰੰਪਰਾਗਤ ਰੂਪਾਂਕਣਾਂ ਅਤੇ ਹਰੇ-ਭਰੇ ਰੁੱਖ ਲਗਾਉਣ ਨੂੰ ਕੁਸ਼ਲਤਾਪੂਰਵਕ ਏਕੀਕ੍ਰਿਤ ਕੀਤਾ ਗਿਆ ਹੈ। ਸ਼ਾਨਦਾਰ ਕਲੈਡਿੰਗਸ ਅਤੇ ਟਿਕਾਊ ਕੋਟਾ ਪੱਥਰਾਂ ਦਾ ਉਪਯੋਗ (use of elegant claddings and durable Kota stones), ਇਸ ਦੀ ਸੁਹਜ ਅਪੀਲ ਨੂੰ ਹੋਰ ਵਧਾਉਂਦਾ ਹੈ, ਜੋ ਕਲਾਸਿਕ ਅਤੇ ਸਮਕਾਲੀਨ ਤੱਤਾਂ ਦਾ ਇਕਸੁਰਤਾ ਵਾਲਾ ਮਿਸ਼ਰਣ ਹੈ। ਇਹ ਡਿਜ਼ਾਈਨ ਨਾ ਕੇਵਲ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ, ਬਲਕਿ ਇੱਕ ਸ਼ਾਂਤ ਅਤੇ ਆਕਰਸ਼ਕ ਵਾਤਾਵਰਣ ਦਾ ਭੀ ਨਿਰਮਾਣ ਕਰਦਾ ਹੈ।

****************

ਐੱਮਜੇਪੀਐੱਸ/ਐੱਸਟੀ