ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੁਣੇ ਸੰਪੰਨ ਹੋਏ ਫੀਫਾ ਅੰਡਰ-17 ਵਰਲਡ ਕੱਪ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਨਾਲ ਮੁਲਾਕਾਤ ਕੀਤੀ।
ਗੱਲਬਾਤ ਦੌਰਾਨ, ਖਿਡਾਰੀਆਂ ਨੇ ਫੀਫਾ ਟੂਰਨਾਮੈਂਟ ਦੇ ਖੇਡ ਮੈਦਾਨ ਅਤੇ ਖੇਡ ਮੈਦਾਨ ਤੋਂ ਬਾਹਰ ਦੋਵੇਂ ਥਾਂ ਪ੍ਰਾਪਤ ਕੀਤੇ ਅਨੁਭਵ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਟੂਰਨਾਮੈਂਟ ਦੇ ਨਤੀਜੇ ਤੋਂ ਨਿਰਾਸ਼ ਨਾ ਹੋਣ ਸਗੋਂ ਇਸ ਨੂੰ ਸਿੱਖਣ ਦਾ ਇੱਕ ਮੌਕਾ ਸਮਝਣ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਜੋਸ਼ ਅਤੇ ਭਾਵਨਾ ਨਾਲ ਮੁਕਾਬਲਾ ਕਰਨਾ ਸਫ਼ਲਤਾ ਵੱਲ ਪਹਿਲਾ ਕਦਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫੁੱਟਬਾਲ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਖੇਡਾਂ ਸ਼ਖ਼ਸੀਅਤ ਦੇ ਵਿਕਾਸ, ਵਿਸ਼ਵਾਸ ਬਣਾਉਣ ਅਤੇ ਸਮੁੱਚੇ ਵਿਕਾਸ ਵਿੱਚ ਮਦਦ ਕਰਦੀਆਂ ਹਨ।
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਰਾਜਯਵਰਧਨ ਸਿੰਘ ਰਾਠੌੜ ਵੀ ਇਸ ਮੌਕੇ ਹਾਜ਼ਰ ਸਨ।
***
ਏਕੇਟੀ/ਐੱਸਐੱਚ
Had an excellent interaction with the Indian Team that participated in the FIFA U-17 World Cup held in India recently. https://t.co/aqzvNr1gCe pic.twitter.com/FxJUm7jX1w
— Narendra Modi (@narendramodi) November 10, 2017