Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਿਲਿਸਤੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਫਿਲਿਸਤੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਸਤੰਬਰ, 2024 ਨੂੰ ਨਿਊਯਾਰਕ ਵਿੱਚ ਭਵਿੱਖ ਦੇ ਸਮਿਟ ਦੌਰਾਨ ਫਿਲਿਸਤੀਨ ਦੇ ਰਾਸ਼ਟਰਪਤੀ, ਮਹਾਮਹਿਮ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਗਾਜ਼ਾ ਵਿੱਚ ਜਾਰੀ ਮਨੁੱਖੀ ਸੰਕਟ ਅਤੇ ਖੇਤਰ ਵਿੱਚ ਵਿਗੜੀ ਸੁਰੱਖਿਆ ਸਥਿਤੀ ‘ਤੇ ਗਹਿਰੀ ਚਿੰਤਾ ਵਿਅਕਤ ਕੀਤੀ ਅਤੇ ਫਿਲਿਸਤੀਨ ਦੀ ਜਨਤਾ ਨੂੰ ਨਿਰੰਤਰ ਮਨੁੱਖੀ ਸਹਾਇਤਾ ਸਹਿਤ ਭਾਰਤ ਦੇ ਅਟੁੱਟ ਸਮਰਥਨ ਦੀ ਗੱਲ ਦੁਹਰਾਈ। ਪ੍ਰਧਾਨ ਮੰਤਰੀ ਨੇ ਇਜ਼ਰਾਈਲ-ਫਿਲਿਸਤੀਨ ਮੁੱਦੇ ‘ਤੇ ਸਮੇਂ ਦੀ ਕਟੌਤੀ ‘ਤੇ ਖਰੀ ਉਤਰੀ ਭਾਰਤ ਦੀ ਸਿਧਾਂਤਿਕ ਸਥਿਤੀ ਨੂੰ ਦੁਹਰਾਇਆ ਅਤੇ ਸੰਘਰਸ਼ ਵਿਰਾਮ, ਬੰਧਕਾਂ ਦੀ ਰਿਹਾਈ ਅਤੇ ਗੱਲਬਾਤ ਅਤੇ ਕੂਟਨੀਤੀ ਦੇ ਰਸਤੇ ‘ਤੇ ਪਰਤਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਦੋ ਰਾਸ਼ਟਰਾਂ ਦਾ ਸਮਾਧਾਨ ਹੀ ਖੇਤਰ ਵਿੱਚ ਟਿਕਾਊ ਸ਼ਾਂਤੀ ਅਤੇ ਸਥਿਰਤਾ ਕਾਇਮ ਕਰ ਸਕਦਾ ਹੈ। ਇਸ ਗੱਲ ਨੂੰ ਯਾਦ ਕਰਦੇ ਹੋਏ ਕਿ ਭਾਰਤ, ਫਿਲਿਸਤੀਨ ਨੂੰ ਮਾਨਤਾ ਦੇਣ ਵਾਲੇ ਸ਼ੁਰੂਆਤੀ ਦੇਸ਼ਾਂ ਵਿੱਚੋਂ ਇੱਕ ਸੀ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਫਿਲਿਸਤੀਨ ਦੀ ਮੈਂਬਰਸ਼ਿਪ ਦੇ ਪ੍ਰਤੀ ਭਾਰਤ ਦਾ ਨਿਰੰਤਰ ਸਮਰਥਨ ਵਿਅਕਤ ਕੀਤਾ।

ਦੋਨੋਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਵਿੱਚ ਫਿਲਿਸਤੀਨ ਨੂੰ ਭਾਰਤ ਦਾ ਸਮਰਥਨ ਅਤੇ ਸਿੱਖਿਆ, ਸਿਹਤ ਅਤੇ ਸਮਰੱਥਾ ਨਿਰਮਾਣ ਦੇ ਹੋਰ ਯਤਨਾਂ ਵਿੱਚ ਫਿਲਿਸਤੀਨ ਨੂੰ ਵਰਤਮਾਨ ਵਿੱਚ ਜਾਰੀ ਸਹਾਇਤਾ ਅਤੇ ਸਮਰਥਨ ਸਹਿਤ ਭਾਰਤ-ਫਿਲਿਸਤੀਨ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ਬਾਰੇ ਰਚਨਾਤਮਕ ਚਰਚਾ ਕੀਤੀ। ਦੋਨੋਂ ਨੇਤਾਵਾਂ ਨੇ ਭਾਰਤ-ਫਿਲਿਸਤੀਨ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

*****

ਐੱਮਜੇਪੀਐੱਸ/ਐੱਸਆਰ