Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਸਰੀ ਭਾਰਤ-ਨੌਰਡਿਕ ਸਮਿਟ ਦੇ ਮੌਕੇ ਤੇ ਕੋਪੇਨਹੈਗਨ ਵਿੱਚ ਫਿਨਲੈਂਡ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਸਨਾ ਮਾਰਿਨ ਨਾਲਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦਰਮਿਆਨ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।

ਦੋਵਾਂ ਧਿਰਾਂ ਨੇ 16 ਮਾਰਚ, 2021 ਨੂੰ ਹੋਈ ਦੁਵੱਲੀ ਵਰਚੁਅਲ ਸਮਿਟ ਦੇ ਨਤੀਜਿਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਤੇ ਤਸੱਲੀ ਪ੍ਰਗਟਾਈ।

ਦੋਵਾਂ ਨੇਤਾਵਾਂ ਨੇ ਨੋਟ ਕੀਤਾ ਕਿ ਸਥਿਰਤਾਡਿਜੀਟਲਾਈਜ਼ੇਸ਼ਨ ਅਤੇ ਵਿਗਿਆਨ ਅਤੇ ਸਿੱਖਿਆ ਵਿੱਚ ਸਹਿਯੋਗ ਜਿਹੇ ਖੇਤਰ ਦੁਵੱਲੀ ਭਾਈਵਾਲੀ ਦੇ ਮਹੱਤਵਪੂਰਨ ਥੰਮ੍ਹ ਹਨ। ਉਨ੍ਹਾਂ ਆਰਟੀਫੀਸ਼ਲ ਇੰਟੈਲੀਜੈਂਸ (ਏਆਈ)ਕੁਆਂਟਮ ਕੰਪਿਊਟਿੰਗਭਵਿੱਖ ਦੀਆਂ ਮੋਬਾਈਲ ਟੈਕਨੋਲੋਜੀਆਂਕਲੀਨ ਟੈਕਨੋਲੋਜੀਆਂ ਅਤੇ ਸਮਾਰਟ ਗ੍ਰਿੱਡ ਜਿਹੀਆਂ ਨਵੀਆਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮੌਕਿਆਂ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਫਿਨਲੈਂਡ ਦੀਆਂ ਕੰਪਨੀਆਂ ਨੂੰ ਭਾਰਤੀ ਕੰਪਨੀਆਂ ਦੇ ਨਾਲ ਭਾਈਵਾਲੀ ਕਰਨ ਅਤੇ ਭਾਰਤੀ ਬਜ਼ਾਰ ਦੁਆਰਾਖ਼ਾਸ ਕਰਕੇ ਦੂਰਸੰਚਾਰ ਬੁਨਿਆਦੀ ਢਾਂਚੇ ਅਤੇ ਡਿਜੀਟਲ ਟਰਾਂਸਫ੍ਰਾਮੇਸ਼ਨਾਂ ਵਿੱਚ ਪੇਸ਼ ਕੀਤੇ ਗਏ ਅਥਾਹ ਮੌਕਿਆਂ ਦਾ ਫਾਇਦਾ ਉਠਾਉਣ ਦਾ ਸੱਦਾ ਦਿੱਤਾ।

ਰੀਜਨਲ ਅਤੇ ਗਲੋਬਲ ਘਟਨਾਵਾਂਅਤੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਵਧੇਰੇ ਸਹਿਯੋਗ ਤੇ ਵੀ ਚਰਚਾ ਹੋਈ।

***********

ਡੀਐੱਸ/ਬੀਐੱਮ