Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਿਟ ਇੰਡੀਆ ਮੂਵਮੈਂਟ ਲਾਂਚ ਕੀਤਾ


 

ਨਿਊ ਇੰਡੀਆਫਿਟ ਇੰਡੀਆ ਵੀ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਆਪਣੀ ਜੀਵਨ ਸ਼ੈਲੀ ਬਦਲੋ, ਫਿਟਨਸ ਨੂੰ ਰੋਜ਼ਾਨਾ ਰੁਟੀਨ ਬਣਾਓ, ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਤਾਕੀਦ ਕੀਤੀ

ਫਿਟਨਸ ਸਾਡੀ ਇਤਿਹਾਸਿਕ ਵਿਰਾਸਤ ਦਾ ਹਿੱਸਾ: ਪ੍ਰਧਾਨ ਮੰਤਰੀ

ਨਿਊ ਇੰਡੀਆਨੂੰ ਫਿਟ ਇੰਡੀਆ ਬਣਾਉਣ ਲਈ ਤੰਦਰੁਸਤ ਵਿਅਕਤੀ, ਤੰਦਰੁਸਤ ਪਰਿਵਾਰ ਅਤੇ ਤੰਦਰੁਸਤ ਸਮਾਜ ਜ਼ਰੂਰੀ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਦੇ ਅਵਸਰ ਤੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਫਿਟ ਇੰਡੀਆ ਅੰਦੋਲਨ (ਅਭਿਆਨ) ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਫਿਟਨਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ।

ਮੇਜਰ ਧਿਆਨਚੰਦ ਦੇ ਜਨਮ ਦਿਵਸ ਤੇ ਜਨ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੀ ਖੇਡ ਅਤੇ ਟੈਕਨੋਲੋਜੀ ਨਾਲ ਦੁਨੀਆ ਦਾ ਦਿਲ ਜਿੱਤਣ ਵਾਲੇ ਭਾਰਤ ਦੇ ਖੇਡ ਪ੍ਰਤੀਮਾਨ (ਆਦਰਸ਼) (sports icon) ਮੇਜਰ ਧਿਆਨਚੰਦ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਵਿਸ਼ਵ ਮੰਚ ਤੇ ਤਿਰੰਗਾ ਲਹਿਰਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੇ ਮੈਡਲ ਨਾ ਸਿਰਫ਼ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ, ਬਲਕਿ ਨਵੇਂ ਭਾਰਤ ਦੇ ਜੋਸ਼ ਅਤੇ ਨਵੇਂ ਵਿਸ਼ਵਾਸ ਦੀ ਝਲਕ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਟ ਇੰਡੀਆ ਅਭਿਆਨਰਾਸ਼ਟਰੀ ਟੀਚਾ ਅਤੇ ਉਸ ਦੀ ਅਭਿਲਾਸ਼ਾ ਬਣਨਾ ਚਾਹੀਦਾ ਹੈ। ਦੇਸ਼ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਟ ਇੰਡੀਆ ਅਭਿਆਨ ਨੂੰ ਸਰਕਾਰ ਵੱਲੋਂ ਸ਼ੁਰੂ ਤਾਂ ਕੀਤਾ ਜਾ ਸਕਦਾ ਹੈ, ਪਰ ਇਸ ਦੀ ਅਗਵਾਈ ਲੋਕਾਂ ਨੂੰ ਕਰਨੀ ਹੋਵੇਗੀ ਅਤੇ ਇਸ ਨੂੰ ਸਫ਼ਲ ਬਣਾਉਣਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਸਫ਼ਲਤਾ ਦਾ ਸਬੰਧ ਫਿਟਨਸ ਨਾਲ ਹੈ ਅਤੇ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਆਦਰਸ਼ ਸਥਾਪਿਤ ਕਰਨ ਵਾਲੇ ਲੋਕਾਂ ਦੀ ਸਫ਼ਲਤਾ ਵਿੱਚ ਇੱਕ ਸਮਾਨਤਾ ਹੈ ਅਤੇ ਉਹ ਹੈ ਉਨ੍ਹਾਂ ਦਾ ਫਿਟ ਰਹਿਣਾ, ਫਿਟਨਸ ਤੇ ਧਿਆਨ ਦੇਣਾ ਅਤੇ ਫਿਟਨਸ ਦੀ ਚਾਹਤ ਰੱਖਣਾ।

ਪ੍ਰਧਾਨ ਮੰਤਰੀ ਨੇ ਕਿਹਾ, ‘ਟੈਕਨੋਲੋਜੀ ਨੇ ਸਾਡੀ ਸਰੀਰਿਕ ਸਮਰੱਥਾ ਘੱਟ ਕਰ ਦਿੱਤੀ ਹੈ ਅਤੇ ਸਾਡੀ ਫਿਟਨਸ ਦੀ ਆਦਤ ਖੋਹ ਲਈ ਹੈ ਅਤੇ ਅੱਜ ਅਸੀਂ ਆਪਣੀਆਂ ਪਰੰਪਰਾਗਤ ਕਾਰਜ ਪ੍ਰਣਾਲੀਆਂ ਅਤੇ ਜੀਵਨ ਸ਼ੈਲੀ ਤੋਂ ਅਵੇਸਲੇ ਹੋ ਗਏ ਹਾਂ ਜੋ ਸਾਨੂੰ ਤੰਦਰੁਸਤ ਰੱਖ ਸਕਦੀ ਹੈ। ਸਮੇਂ ਨਾਲ ਸਾਡੇ ਸਮਾਜ ਨੇ ਫਿਟਨਸ ਨੂੰ ਘੱਟ ਮਹੱਤਵ ਦੇ ਕੇ ਖੁਦ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਇੱਕ ਵਿਅਕਤੀ ਕਈ ਕਿਲੋਮੀਟਰ ਪੈਦਲ ਜਾਂ ਸਾਈਕਲ ਤੇ ਚਲਦਾ ਸੀ, ਅੱਜ ਮੋਬਾਈਲ ਐਪ ਸਾਨੂੰ ਦੱਸਦਾ ਹੈ ਕਿ ਅਸੀਂ ਕਿੰਨੇ ਕਦਮ ਚਲੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਵਿੱਚ ਅੱਜ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਧ ਰਹੀਆਂ ਹਨ ਅਤੇ ਉਸ ਨਾਲ ਨੌਜਵਾਨ ਵੀ ਪ੍ਰਭਾਵਿਤ ਹੋ ਰਹੇ ਹਨ। ਡਾਇਬਟੀਜ ਅਤੇ ਹਾਈਪਰਟੈਂਸ਼ਨ ਦੇ ਮਾਮਲੇ ਵਧ ਰਹੇ ਹਨ ਅਤੇ ਇੱਥੋਂ ਤੱਕ ਕਿ ਭਾਰਤ ਵਿੱਚ ਬੱਚਿਆਂ ਵਿੱਚ ਵੀ ਇਹ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ, ਪਰ ਜੀਵਨ ਸ਼ੈਲੀ ਵਿੱਚ ਮਾਮੂਲੀ ਤਬਦੀਲੀ ਨਾਲ ਜੀਵਨ ਸ਼ੈਲੀ ਨਾਲ ਜੁੜੀਆਂ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਫਿਟ ਇੰਡੀਆ ਅਭਿਆਨ ਜੀਵਨਸ਼ੈਲੀ ਵਿੱਚ ਮਾਮੂਲੀ ਤਬਦੀਲੀ ਲਿਆਉਣ ਦਾ ਇੱਕ ਯਤਨ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਪੇਸ਼ੇ ਨਾਲ ਜੁੜੇ ਲੋਕ ਆਪਣੇ ਪੇਸ਼ੇ ਵਿੱਚ ਹੋਰ ਪ੍ਰਭਾਵੀ ਭੂਮਿਕਾ ਨਿਭਾ ਸਕਦੇ ਹਨ, ਜੇਕਰ ਉਹ ਮਾਨਸਿਕ ਅਤੇ ਸਰੀਰਕ ਰੂਪ ਨਾਲ ਫਿਟ ਰਹਿਣ। ਜੇਕਰ ਸਰੀਰ ਫਿਟ ਹੈ ਤਾਂ ਤੁਸੀਂ ਮਾਨਸਿਕ ਤੌਰ ਤੇ ਵੀ ਫਿਟ ਹੋ। ਖੇਡਾਂ ਦਾ ਫਿਟਨਸ ਨਾਲ ਸਿੱਧਾ ਸਬੰਧ ਹੈ, ਪਰ ਫਿਟ ਇੰਡੀਆ ਅਭਿਆਨ ਦਾ ਉਦੇਸ਼ ਫਿਟਨਸ ਤੋਂ ਵੀ ਅੱਗੇ ਵਧ ਕੇ ਹੈ। ਫਿਟਨਸ ਸਿਰਫ਼ ਇੱਕ ਸ਼ਬਦ ਨਹੀਂ ਹੈ, ਬਲਕਿ ਇੱਕ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਜ਼ਰੂਰੀ ਸਤੰਭ ਹੈ। ਜਦੋਂ ਅਸੀਂ ਲੜਾਈ ਲਈ ਖੁਦ ਨੂੰ ਤਿਆਰ ਕਰਦੇ ਹਾਂ, ਅਸੀਂ ਦੇਸ਼ ਨੂੰ ਲੋਹੇ ਦੀ ਤਰ੍ਹਾਂ ਮਜ਼ਬੂਤ ਬਣਾਉਂਦੇ ਹਾਂ। ਫਿਟਨਸ ਸਾਡੀ ਇਤਿਹਾਸਿਕ ਵਿਰਾਸਤ ਦਾ ਹਿੱਸਾ ਹੈ। ਭਾਰਤ ਦੇ ਹਰ ਕੋਨੇ ਵਿੱਚ ਫਿਟਨਸ ਨਾਲ ਜੁੜੀਆਂ ਖੇਡਾਂ ਅਤੇ ਖੇਡ ਕੁੱਦ ਹੁੰਦੀ ਹੈ। ਸਰੀਰ ਨੂੰ ਤਿਆਰ ਕਰਦੇ ਸਮੇਂ ਸਰੀਰ ਦੇ ਅੰਗਾਂ ਤੇ ਜ਼ਿਆਦਾ ਧਿਆਨ ਦੇ ਕੇ ਅਤੇ ਸਰੀਰ ਦੇ ਹਿੱਸਿਆਂ ਚ ਤਾਲਮੇਲ ਬਣਾ ਕੇ ਦਿਮਾਗ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਨਿਊ ਇੰਡੀਆ ਨੂੰ ਫਿਟ ਇੰਡੀਆ ਬਣਾਉਣ ਲਈ ਇੱਕ ਤੰਦਰੁਸਤ ਵਿਅਕਤੀ, ਇੱਕ ਤੰਦਰੁਸਤ ਪਰਿਵਾਰ ਅਤੇ ਇੱਕ ਤੰਦਰੁਸਤ ਸਮਾਜ ਲਾਜ਼ਮੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਤੰਦਰੁਸਤ ਵਿਅਕਤੀ, ਤੰਦਰੁਸਤ ਪਰਿਵਾਰ ਅਤੇ ਤੰਦਰੁਸਤ ਸਮਾਜ ਇਹ ਹੀ ਭਾਰਤ ਨੂੰ ਸ੍ਰੇਸ਼ਠ ਭਾਰਤ ਬਣਾਉਣ ਦਾ ਰਸਤਾ ਹੈ। ਅੱਜ ਰਾਸ਼ਟਰੀ ਖੇਡ ਦਿਵਸ ਤੇ ਅਸੀਂ ਫਿਟ ਇੰਡੀਆ ਅਭਿਆਨ ਨੂੰ ਮਜ਼ਬੂਤ ਬਣਾਉਣ ਦੀ ਪ੍ਰਤਿੱਗਿਆ ਕਰਦੇ ਹਾਂ।’’

***

 

ਵੀਆਰਆਰਕੇ/ਵੀਜੇ