Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਲਦੀਆ, ਪੱਛਮੀ ਬੰਗਾਲ ਦਾ ਦੌਰਾ ਕੀਤਾ ਅਤੇ ਐੱਲ.ਪੀ.ਜੀ. ਆਯਾਤ ਟਰਮੀਨਲ, 348 ਕਿਲੋਮੀਟਰ ਡੋਭੀਦੁਰਗਾਪੁਰ ਕੁਦਰਤੀ ਗੈਸ ਪਾਈਪਲਾਈਨ ਸੈਕਸ਼ਨ ਜੋ ਪ੍ਰਧਾਨ ਮੰਤਰੀ ਊਰਜਾ ਗੰਗਾ ਪ੍ਰੋਜੈਕਟ ਦਾ ਹਿੱਸਾ ਹੈ, ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਹਲਦੀਆ ਰਿਫਾਇਨਰੀ ਦੀ ਦੂਜੀ ਕੈਟਾਲੈਟਿਕਆਈਸੋਡੀਵੈਕਸਿੰਗ ਯੂਨਿਟ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਰਾਸ਼ਟਰੀ ਰਾਜਮਾਰਗ 41 ‘ਤੇ ਹਲਦੀਆ ਦੇ ਰਾਣੀਚਕ ਵਿਖੇ 4 ਲੇਨ ਆਰ..ਬੀ.-ਕਮਫਲਾਈਓਵਰ ਸਮਰਪਿਤ ਕੀਤਾ। ਸਮਾਰੋਹ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਅਤੇ ਕੇਂਦਰੀ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਹੋਰਾਂ ਦੇ ਨਾਲ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਪਰਕ ਅਤੇ ਸਵੱਛ ਬਾਲਣ ਦੀ ਉਪਲੱਬਧਤਾ ਦੇ ਆਤਮ ਨਿਰਭਰਤਾ ਦੇ ਮੱਦੇਨਜ਼ਰ ਅੱਜ ਪੱਛਮੀ ਬੰਗਾਲ ਅਤੇ ਪੂਰੇ ਪੂਰਬੀ ਭਾਰਤ ਲਈ ਇੱਕ ਵੱਡਾ ਦਿਨ ਹੈ। ਇਹ ਚਾਰ ਪ੍ਰੋਜੈਕਟ ਖੇਤਰ ਵਿੱਚ ਰਹਿਣ-ਸਹਿਣ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਦੋਵਾਂ ਵਿੱਚ ਸੁਧਾਰ ਕਰਨਗੇ। ਇਹ ਪ੍ਰੋਜੈਕਟ ਹਲਦੀਆ ਨੂੰ ਨਿਰਯਾਤ-ਆਯਾਤ ਦੇ ਪ੍ਰਮੁੱਖ ਕੇਂਦਰ ਬਣਨ ਵਿੱਚ ਵੀ ਸਹਾਇਤਾ ਕਰਨਗੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗੈਸ ਅਧਾਰਿਤ ਆਰਥਿਕਤਾ ਭਾਰਤ ਲਈ ਸਮੇਂ ਦੀ ਲੋੜ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਇੱਕ ਰਾਸ਼ਟਰਇੱਕ ਗੈਸ ਗ੍ਰਿੱਡ ਇੱਕ ਮਹੱਤਵਪੂਰਣ ਕਦਮ ਹੈ ਇਸ ਲਈ ਕੁਦਰਤੀ ਗੈਸ ਦੀ ਲਾਗਤ ਨੂੰ ਘਟਾਉਣ ਅਤੇ ਗੈਸਪਾਈਪਲਾਈਨ ਨੈੱਟਵਰਕ ਦੇ ਵਿਸਤਾਰਤੇ ਕੇਂਦ੍ਰਿਤ ਹੈ ਸਾਡੀਆਂ ਕੋਸ਼ਿਸ਼ਾਂ ਨੇ ਅਜਿਹੀ ਸਥਿਤੀ ਪੈਦਾ ਕੀਤੀ ਹੈ ਜਿੱਥੇ ਭਾਰਤ ਸਭ ਤੋਂ ਵੱਧ ਗੈਸ ਖਪਤ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਸਸਤੀ ਅਤੇ ਸਾਫ਼ ਊਰਜਾ ਨੂੰ ਉਤਸ਼ਾਹਤ ਕਰਨ ਲਈ ਬਜਟ ਵਿੱਚ ਹਾਈਡਰੋਜਨ ਮਿਸ਼ਨ ਦਾ ਐਲਾਨ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਪੂਰਬੀ ਭਾਰਤ ਵਿੱਚ ਜੀਵਨ ਦੀ ਗੁਣਵੱਤਾ ਅਤੇ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਰੇਲ, ਸੜਕ, ਹਵਾਈ ਅੱਡੇ, ਬੰਦਰਗਾਹਾਂ, ਜਲ ਮਾਰਗਾਂ ਦੇ ਕੰਮਾਂ ਦੀ ਸੂਚੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੈਸ ਦੀ ਘਾਟ ਇਸ ਖੇਤਰ ਵਿੱਚ ਉਦਯੋਗਾਂ ਨੂੰ ਬੰਦ ਕਰਨ ਵੱਲ ਲਿਜਾ ਰਹੀ ਹੈ। ਇਸ ਦੇ ਉਪਾਅ ਲਈ ਪੂਰਬੀ ਭਾਰਤ ਨੂੰ ਪੂਰਬੀ ਅਤੇ ਪੱਛਮੀ ਬੰਦਰਗਾਹਾਂ ਨਾਲ ਜੋੜਨ ਦਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਊਰਜਾ ਗੰਗਾ ਪਾਈਪਲਾਈਨ, ਜਿਸ ਦਾ ਵੱਡਾ ਹਿੱਸਾ ਅੱਜ ਸਮਰਪਿਤ ਕੀਤਾ ਗਿਆ ਹੈ, ਉਸੇ ਹੀ ਪ੍ਰੋਜੈਕਟ ਦਾ ਹਿੱਸਾ ਹੈ। 350 ਕਿਲੋਮੀਟਰ ਦੀ ਡੋਭੀ-ਦੁਰਗਾਪੁਰ ਪਾਈਪਲਾਈਨ ਸਿੱਧੇ ਤੌਰ ‘ਤੇ ਨਾ ਸਿਰਫ਼ ਪੱਛਮੀ ਬੰਗਾਲ, ਬਲਕਿ ਬਿਹਾਰ ਅਤੇ ਝਾਰਖੰਡ ਦੇ 10 ਜ਼ਿਲ੍ਹਿਆਂ ਨੂੰ ਵੀ ਲਾਭ ਪਹੁੰਚਾਏਗੀ। ਉਸਾਰੀ ਦੇ ਕੰਮ ਨਾਲ ਸਥਾਨਿਕ ਲੋਕਾਂ ਨੂੰ 11 ਲੱਖ ਮਾਨਵ ਦਿਵਸ ਦਾ ਰੋਜ਼ਗਾਰ ਮਿਲਿਆ ਹੈ।

ਇਹ ਰਸੋਈ ਘਰਾਂ ਨੂੰ ਕਲੀਨ ਪਾਈਪਡ ਐੱਲ.ਪੀ.ਜੀ. ਅਤੇ ਸਾਫ਼ ਸੀ.ਐੱਨ.ਜੀ. ਵਾਹਨਾਂ ਨੂੰ ਵੀ ਪ੍ਰਦਾਨ ਕਰੇਗੀ ਸਿੰਦਰੀ ਅਤੇ ਦੁਰਗਾਪੁਰ ਖਾਦ ਫੈਕਟਰੀਆਂ ਨੂੰ ਨਿਰੰਤਰ ਗੈਸ ਸਪਲਾਈ ਮਿਲੇਗੀ। ਪ੍ਰਧਾਨ ਮੰਤਰੀ ਨੇ ਗੇਲ ਅਤੇ ਪੱਛਮੀ ਬੰਗਾਲ ਦੀ ਸਰਕਾਰ ਨੂੰ ਕਿਹਾ ਕਿ ਉਹ ਜਗਦੀਸ਼ਪੁਰਹਲਦੀਆ ਅਤੇ ਬੋਕਾਰੋਧਮਰਾ ਪਾਈਪਲਾਈਨ ਦੇ ਦੁਰਗਾਪੁਰਹਲਦੀਆ ਭਾਗ ਨੂੰ ਜਲਦੀ ਖਤਮ ਕਰਨ। ਜਿਵੇਂ ਕਿ ਉੱਜਵਲਾ ਸਕੀਮ ਦੇ ਨਤੀਜੇ ਵਜੋਂ ਖੇਤਰ ਵਿੱਚ ਐੱਲਪੀਜੀ ਦੀ ਵਧੇਰੇ ਕਵਰੇਜ਼ ਅਤੇ ਮੰਗ ਵਧੀ ਹੈ, ਇਸ ਲਈ ਖੇਤਰ ਵਿੱਚ ਐੱਲਪੀਜੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕੰਮ ਜਾਰੀ ਹੈ। ਪੱਛਮੀ ਬੰਗਾਲ ਵਿੱਚ ਔਰਤਾਂ ਨੂੰ 90 ਲੱਖ ਮੁਫ਼ਤ ਐੱਲ.ਪੀ.ਜੀ. ਕੁਨੈਕਸ਼ਨ ਦਿੱਤੇ ਗਏ ਸਨ ਜਿਨ੍ਹਾਂ ਵਿੱਚ 36 ਲੱਖ ਤੋਂ ਜ਼ਿਆਦਾ ਐੱਸ.ਸੀ./ਐੱਸ.ਟੀ. ਔਰਤਾਂ ਸ਼ਾਮਲ ਹਨ।

ਪਿਛਲੇ ਛੇ ਸਾਲਾਂ ਵਿੱਚ ਪੱਛਮੀ ਬੰਗਾਲ ਵਿੱਚ ਐੱਲ.ਪੀ.ਜੀ. ਦੀ ਕਵਰੇਜ਼ 41 ਪ੍ਰਤੀਸ਼ਤ ਤੋਂ ਵੱਧ ਕੇ 99 ਪ੍ਰਤੀਸ਼ਤ ਹੋ ਗਈ ਇਸ ਸਾਲ ਦੇ ਬਜਟ ਵਿੱਚ ਉੱਜਵਲਾ ਯੋਜਨਾ ਤਹਿਤ 1 ਕਰੋੜ ਹੋਰ ਮੁਫ਼ਤ ਗੈਸ ਕੁਨੈਕਸ਼ਨਾਂ ਦੀ ਤਜਵੀਜ਼ ਕੀਤੀ ਗਈ ਹੈ। ਹਲਦੀਆ ਦਾ ਐੱਲਪੀਜੀ ਆਯਾਤ ਟਰਮੀਨਲ ਉੱਚ ਮੰਗ ਨੂੰ ਪੂਰਾ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰੇਗਾ ਕਿਉਂਕਿ ਇਹ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਉੱਤਰ ਪੂਰਬ ਦੇ ਕਰੋੜਾਂ ਪਰਿਵਾਰਾਂ ਨੂੰ ਸੁਵਿਧਾ ਪ੍ਰਦਾਨ ਕਰੇਗਾ ਕਿਉਂਕਿ 2 ਕਰੋੜ ਤੋਂ ਵੱਧ ਲੋਕਾਂ ਨੂੰ ਇੱਥੋਂ ਗੈਸ ਮਿਲੇਗੀ। ਜਿਸ ਵਿੱਚੋਂ 1 ਕਰੋੜ ਉੱਜਵਲਾ ਯੋਜਨਾ ਦੇ ਲਾਭਪਾਤਰੀ ਹੋਣਗੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਫ਼ ਬਾਲਣ ਪ੍ਰਤੀ ਸਾਡੀ ਪ੍ਰਤਿਬੱਧਤਾ ਦੇ ਹਿੱਸੇ ਵਜੋਂ ਬੀਐੱਸ-6 ਬਾਲਣ ਪਲਾਂਟ ਦੀ ਸਮਰੱਥਾ ਵਧਾਉਣ ‘ਤੇ ਕੰਮ ਅੱਜ ਸ਼ੁਰੂ ਕੀਤਾ ਗਿਆ। ਇਹ ਦੂਜਾ ਕੈਟਾਲੈਟਿਕ ਡੀਵੈਕਸਿੰਗ ਯੂਨਿਟ ਲਿਊਬ-ਅਧਾਰਿਤ ਤੇਲਾਂ ਦੇ ਸਬੰਧ ਵਿੱਚ ਆਯਾਤ ‘ਤੇ ਸਾਡੀ ਨਿਰਭਰਤਾ ਨੂੰ ਘਟਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਜਿਹੀ ਸਥਿਤੀ ਵੱਲ ਵਧ ਰਹੇ ਹਾਂ ਜਿੱਥੇ ਅਸੀਂ ਨਿਰਯਾਤ ਸਮਰੱਥਾ ਪੈਦਾ ਕਰਨ ਦੇ ਯੋਗ ਹੋਵਾਂਗੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਨੂੰ ਇੱਕ ਵੱਡੇ ਵਪਾਰਕ ਅਤੇ ਉਦਯੋਗਿਕ ਕੇਂਦਰ ਵਜੋਂ ਵਿਕਸਤ ਕਰਨ ਲਈ ਅਣਥੱਕ ਕਾਰਜ ਕਰ ਰਹੀ ਹੈ। ਇਸ ਲਈ ਪੋਰਟਅਗਵਾਈ ਵਾਲਾ ਵਿਕਾਸ ਇੱਕ ਚੰਗਾ ਮਾਡਲ ਹੈ ਕੋਲਕਾਤਾ ਦੇ ਸਯਾਮਾ ਪ੍ਰਸਾਦ ਮੂਕਰਜੀ ਪੋਰਟ ਟਰੱਸਟ ਨੂੰ ਆਧੁਨਿਕ ਬਣਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਪ੍ਰਧਾਨ ਮੰਤਰੀ ਨੇ ਹਲਦੀਆ ਡੌਕ ਕੰਪਲੈਕਸ ਦੀ ਸਮਰੱਥਾ ਅਤੇ ਗੁਆਂਢੀ ਦੇਸ਼ਾਂ ਨਾਲ ਸੰਪਰਕ ਵਧਾਉਣ ਦੀ ਮੰਗ ਵੀ ਕੀਤੀ। ਨਵਾਂ ਫਲਾਈਓਵਰ ਅਤੇ ਪ੍ਰਸਤਾਵਿਤ ਮਲਟੀਮਾਡਲ ਟਰਮੀਨਲ ਇਨਲੈਂਡ ਵਾਟਰਵੇਜ਼ ਅਥਾਰਟੀ ਦੇ ਸੰਪਰਕ ਵਿੱਚ ਸੁਧਾਰ ਕਰੇਗਾ ਪ੍ਰਧਾਨ ਮੰਤਰੀ ਨੇ ਸਮਾਪਤੀ ’ਤੇ ਕਿਹਾ, ਇਹ ਹਲਦੀਆ ਨੂੰ ਆਤਮ ਨਿਰਭਰ ਭਾਰਤ ਲਈ ਅਥਾਹ ਊਰਜਾ ਦੇ ਕੇਂਦਰ ਵਜੋਂ ਉਭਾਰਣ ਵੱਲ ਅਗਵਾਈ ਕਰੇਗਾ

***

ਡੀਐੱਸ