Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰੋਫੈਸਰ ਯਸ਼ ਪਾਲ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਿਗਿਆਨੀ ਅਤੇ ਸਿੱਖਿਆ ਮਾਹਰ ਪ੍ਰੋਫੈਸਰ ਯਸ਼ ਪਾਲ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਪ੍ਰੋਫੈਸਰ ਯਸ਼ ਪਾਲ ਦੇ ਅਕਾਲ ਚਲਾਣੇ ‘ਤੇ ਦੁਖੀ ਹਾਂ। ਅਸੀਂ ਇੱਕ ਯੋਗ ਵਿਗਿਆਨੀ ਅਤੇ ਸਿੱਖਿਆ ਮਾਹਰ ਗਵਾ ਦਿੱਤਾ ਹੈ, ਜਿਨ੍ਹਾਂ ਨੇ ਕਿ ਭਾਰਤੀ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ।

ਸੰਨ 2009 ‘ਚ ਗੁਜਰਾਤ ਵਿੱਚ ਹੋਈ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ(ਸੰਮੇਲਨ) ਸਮੇਤ ਪ੍ਰੋਫੈਸਰ ਯਸ਼ ਪਾਲ ਨਾਲ ਕਈ ਮੌਕਿਆਂ ਉੱਤੇ ਵਿਸਤ੍ਰਿਤ ਗੱਲਬਾਤ ਕਰਨ ਦਾ ਮੌਕਾ ਮਿਲਿਆ ।”

ਪ੍ਰਧਾਨ ਮੰਤਰੀ ਨੇ 2009 ਦੀ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ(ਸੰਮੇਲਨ) ਦੇ ਮੌਕੇ ਦੀਆਂ ਪ੍ਰੋਫੈਸਰ ਯਸ਼ ਪਾਲ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

AKT/HS
(Release ID :168962)