Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਿੰਸੀਪਲ ਸਕੱਤਰ ਨ੍ਰਿਪੇਂਦਰ ਮਿਸਰਾ ਨੂੰ ਵਿਦਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ‘ਤੇ ਆਯੋਜਿਤ ਇੱਕ ਸਮਾਰੋਹ ਵਿੱਚ ਆਪਣੇ ਪ੍ਰਿੰਸੀਪਲ ਸਕੱਤਰ ਸ਼੍ਰੀ ਨ੍ਰਿਪੇਂਦਰ ਮਿਸਰਾ ਨੂੰ ਵਿਦਾਈ ਦਿੱਤੀ। ਇਸ ਸਮਾਰੋਹ ਵਿੱਚ ਕਈ ਕੇਂਦਰੀ ਮੰਤਰੀ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਮੌਜੂਦ ਸਨ।

ਸ਼੍ਰੀ ਮਿਸਰਾ ਨੂੰ ਅਨਮੋਲ ਨਿਧੀ (ਖਜ਼ਾਨਾ) ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਆਪਣੀ ਪਿਛਲੇ ਪੰਜ ਸਾਲ ਦੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਪ੍ਰਿੰਸੀਪਲ ਸਕੱਤਰ ਦੇ ਅਣਥੱਕ ਮਿਹਨਤ ਵਾਲੇ ਸੁਭਾਅ, ਕੰਮ ਪ੍ਰਤੀ ਸਮਰਪਣ ਅਤੇ ਇੱਕ ਸਿਵਲ ਸੇਵਕ ਵਜੋਂ ਉਨ੍ਹਾਂ ਦੇ ਸ਼ਾਨਦਾਰ (ਮਿਸਾਲੀ) ਕਰੀਅਰ (ਕਾਰਜਕਾਲ) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਈ ਅਜਿਹੇ ਉਦਾਹਰਨ ਦੱਸੇ ਜਿੱਥੇ ਸ਼੍ਰੀ ਮਿਸਰਾ ਨੇ ਸ਼ਾਸਨ ਵਿੱਚ ਆਪਣੇ ਵਿਆਪਕ ਅਨੁਭਵ ਦਾ ਪ੍ਰਦਰਸ਼ਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਮਿਸਰਾ ਇੱਕ ਸਮਰੱਥ ਅਤੇ ਅਨੁਭਵੀ ਅਧਿਕਾਰੀ ਹਨ, ਜੋ ਟਕਰਾਅ ਸਮਾਧਾਨ ਵਿੱਚ ਨਿਪੰਨ ਹਨ। ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਵਿਸ਼ਾਲ ਪ੍ਰਸ਼ਾਸਨਿਕ ਯੋਗਦਾਨ ਲਈ ਪ੍ਰਿੰਸੀਪਲ ਸਕੱਤਰ ਦਾ ਧੰਨਵਾਦ ਕੀਤਾ।

ਪ੍ਰਿੰਸੀਪਲ ਸਕੱਤਰ ਨੇ ਨਿਊ ਇੰਡੀਆ ਬਣਾਉਣ ਦੇ ਸੁਪਨੇ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਅਵਸਰ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਟੀਚਾ ਮੁਖੀ ਤਕਨੀਕ ਪ੍ਰੇਮੀ ਅਤੇ ਮਾਨਵੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਅਤੇ ਪੂਰੇ ਸਰਕਾਰੀ ਤੰਤਰ ਨੂੰ ਤਾਕੀਦ ਕੀਤੀ ਕਿ ਉਹ ਨਿਊ ਇੰਡੀਆ ਬਣਾਉਣ ਦੇ ਉਦੇਸ਼ ਪ੍ਰਤੀ ਕੰਮ ਕਰੇ।

*****

ਵੀਆਰਆਰਕੇ/ਐੱਸਐੱਚ