Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਵਿਗਿਆਨੀ ਸੁਸ਼੍ਰੀ ਰੋਹਿਣੀ ਗੋਡਬੋਲੇ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਸਿੱਧ ਵਿਗਿਆਨੀ ਸੁਸ਼੍ਰੀ ਰੋਹਿਣੀ ਗੋਡਬੋਲੇ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਸੁਸ਼੍ਰੀ ਗੋਡਬੋਲੇ ਦੀ ਇੱਕ ਮੋਹਰੀ ਵਿਗਿਆਨੀ ਅਤੇ ਇਨੋਵੇਟਰ ਦੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਜੋ ਵਿਗਿਆਨ ਦੀ ਦੁਨੀਆ ਵਿੱਚ ਮਹਿਲਾਵਾਂ ਦੇ ਲਈ ਇੱਕ ਮਜ਼ਬੂਤ ਆਵਾਜ਼ ਸਨ।  ਉਨ੍ਹਾਂ ਨੇ ਕਿਹਾ ਕਿ ਰੋਹਿਣੀ ਗੋਡਬੋਲੇ ਦੇ ਅਕਾਦਮਿਕ ਪ੍ਰਯਾਸ ਭਵਿੱਖ ਦੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨਗੇ।

ਐਕਸ (X) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ :

 “ਰੋਹਿਣੀ ਗੋਡਬੋਲੇ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਹ ਇੱਕ ਮੋਹਰੀ ਵਿਗਿਆਨੀ ਅਤੇ ਇਨੋਵੇਟਰ ਸਨ ਅਤੇ ਵਿਗਿਆਨ ਦੀ ਦੁਨੀਆ ਵਿੱਚ ਮਹਿਲਾਵਾਂ ਦੇ ਲਈ ਇੱਕ ਸ਼ਕਤੀਸ਼ਾਲੀ ਆਵਾਜ਼ ਸਨ। ਉਨ੍ਹਾਂ  ਦੇ ਅਕਾਦਮਿਕ ਪ੍ਰਯਾਸ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ।  ਉਨ੍ਹਾਂ  ਦੇ ਪਰਿਵਾਰ ਅਤੇ ਪ੍ਰਸ਼ੰਸਕਾਂ  ਦੇ ਪ੍ਰਤੀ ਸੰਵੇਦਨਾਵਾਂ । ਓਮ ਸ਼ਾਂਤੀ।”

 

***

ਐੱਮਜੇਪੀਐੱਸ/ਐੱਸਆਰ