Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕਲਾਸੀਕਲ ਸਿੰਗਰ ਡਾ. ਪ੍ਰਭਾ ਅਤਰੇ (Dr. Prabha Atre) ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕਲਾਸੀਕਲ ਸਿੰਗਰ ਡਾ. ਪ੍ਰਭਾ ਅਤਰੇ (Dr. Prabha Atre) ਦੇ ਦੇਹਾਂਤ ‘ਤੇ ਗਹਿਰਾ ਸੋਗ ਵਿਅਕਤ ਕੀਤਾ ਹੈ।

 

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਡਾ. ਪ੍ਰਭਾ ਅਤਰੇ ਜੀ ਭਾਰਤੀ ਸ਼ਾਸਤਰੀ ਸੰਗੀਤ ਦੀ ਇੱਕ ਮਹਾਨ ਹਸਤੀ ਸਨ, ਜਿਨ੍ਹਾਂ ਦੇ ਕੰਮ ਦੀ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਦਾ ਜੀਵਨ ਉਤਕ੍ਰਿਸ਼ਟਤਾ ਅਤੇ ਸਮਰਪਣ ਦਾ ਪ੍ਰਤੀਕ ਸੀ। ਉਨ੍ਹਾਂ ਦੇ ਪ੍ਰਯਾਸਾਂ ਨੇ ਸਾਡੇ ਸੱਭਿਆਚਾਰਕ ਤਾਣੇ-ਬਾਣੇ ਨੂੰ ਬਹੁਤ ਸਮ੍ਰਿੱਧ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਦੁਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”

  

***

ਡੀਐੱਸ/ਟੀਐੱਸ