Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ (Indian Diaspora) ਨੂੰ ਭਾਰਤ ਕੋ ਜਾਨੀਏ ਕੁਇਜ਼ (Bharat Ko Janiye Quiz) ਵਿੱਚ ਹਿੱਸਾ ਲੈਣ ਦਾ ਆਗਰਹਿ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਮਿੱਤਰਾਂ ਨੂੰ ਭਾਰਤ ਕੋ ਜਾਨੀਏ ਕੁਇਜ਼ (Bharat Ko Janiye (Know India) Quiz) ਵਿੱਚ ਹਿੱਸਾ ਲੈਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕੁਇਜ਼ ਭਾਰਤ ਅਤੇ ਵਿਸ਼ਵ ਭਰ ਵਿੱਚ ਫੈਲੇ ਇਸ ਦੇ ਪ੍ਰਵਾਸੀਆਂ (its diaspora worldwide) ਦੇ ਵਿਚਕਾਰ ਸਬੰਧਾਂ (connect) ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਇਹ ਸਾਡੀ ਸਮ੍ਰਿੱਧ ਵਿਰਾਸਤ ਅਤੇ ਜੀਵੰਤ ਸੰਸਕ੍ਰਿਤੀ ਨੂੰ ਦੁਬਾਰਾ ਜਾਣਨ ਦਾ ਇੱਕ ਅੱਛਾ ਮਾਧਿਅਮ ਭੀ ਹੈ।

ਉਨ੍ਹਾਂ ਨੇ ਐਕਸ (X) ‘ਤੇ ਇੱਕ ਸੰਦੇਸ਼ ਪੋਸਟ ਕੀਤਾ:

“ਸਾਡੇ ਪ੍ਰਵਾਸੀ ਭਾਰਤੀਆਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ! (Strengthening the bond with our diaspora!)

ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਸਮੁਦਾਇ ਅਤੇ ਹੋਰ ਦੇਸ਼ਾਂ ਦੇ ਮਿੱਤਰਾਂ ਨੂੰ ਨਾਲ #ਭਾਰਤ ਕੋ ਜਾਨੀਏ ਕੁਇਜ਼ (#BharatKoJaniye Quiz) ਵਿੱਚ ਹਿੱਸਾ ਲੈਣ ਦਾ ਆਗਰਹਿ ਕਰਦਾ ਹਾਂ!

bkjquiz.com

ਇਹ ਕੁਇਜ਼ ਭਾਰਤ ਅਤੇ ਵਿਸ਼ਵ ਭਰ ਵਿੱਚ ਫੈਲੇ ਇਸ ਦੇ ਪ੍ਰਵਾਸੀਆਂ (its diaspora worldwide) ਦੇ ਵਿਚਕਾਰ ਸਬੰਧਾਂ (connect) ਨੂੰ ਹੋਰ ਗਹਿਰਾ ਕਰਦਾ ਹੈ। ਇਹ ਸਾਡੀ ਸਮ੍ਰਿੱਧ ਵਿਰਾਸਤ ਅਤੇ ਜੀਵੰਤ ਸੰਸਕ੍ਰਿਤੀ ਨੂੰ ਦੁਬਾਰਾ ਜਾਣਨ ਦਾ ਇੱਕ ਅੱਛਾ ਮਾਧਿਅਮ ਭੀ ਹੈ।

ਜੇਤੂਆਂ ਨੂੰ  ਅਤੁਲਯ ਭਾਰਤ (#IncredibleIndia”) ਦੇ  ਅਚੰਭਿਆਂ ਦਾ ਅਨੁਭਵ ਕਰਨ ਦਾ ਅਵਸਰ ਮਿਲੇਗਾ।”

***********

ਐੱਮਜੇਪੀਐੱਸ/ਐੱਸਆਰ