Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਲੱਖਾਂ ਮਹਿਲਾਵਾਂ ਹਾਜ਼ਰ ਸਨ

ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਲੱਖਾਂ ਮਹਿਲਾਵਾਂ ਹਾਜ਼ਰ ਸਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਖ਼ਾਸ ਤੌਰ ਤੇ ਬੁਨਿਆਦੀ ਪੱਧਰ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਰੱਖੇ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਨੇ ਸਵੈਸਹਾਇਤਾ ਸਮੂਹਾਂ’ (SHGs) ਦੇ ਬੈਂਕ ਖਾਤਿਆਂ ਚ 1,000 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀਜਿਸ ਦਾ ਲਾਭ ਸਵੈਸਹਾਇਤਾ ਸਮੂਹਾਂ ਦੀਆਂ ਲਗਭਗ 16 ਲੱਖ ਮੈਂਬਰਾਂ ਨੂੰ ਪੁੱਜੇਗਾ। ਇਹ ਰਕਮ ਦੀਨਦਿਆਲ ਅੰਤਯੋਦਯ ਯੋਜਨਾ – ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ’ (DAY-NRLM) ਦੇ ਤਹਿਤ ਟ੍ਰਾਂਸਫਰ ਕੀਤੀ ਗਈ ਹੈਜਿਸ ਅਧੀਨ 80,000 ਸਵੈਸਹਾਇਤਾ ਸਮੂਹਾਂ ਨੂੰ 1.10 ਲੱਖ ਰੁਪਏ ਪ੍ਰਤੀ ਸਵੈਸਹਾਇਤਾ ਸਮੂਹ ਨੂੰ ਅਤੇ 60,000 ਸਵੈਸਹਾਇਤਾ ਸਮੂਹਾਂ ਨੂੰ 15,000 ਰੁਪਏ ਪ੍ਰਤੀ ਸਵੈਸਹਾਇਤਾ ਸਮੂਹ ਦੇ ਹਿਸਾਬ ਨਾਲ ਮਿਲਣਗੇ। ਇਸ ਪ੍ਰੋਗਰਾਮ ਚ ਪ੍ਰਧਾਨ ਮੰਤਰੀ ਨੇ ਬਿਜ਼ਨਸ ਕੋਰਸਪੌਂਡੈਂਟਸਖੀਆਂ (B.C.-Sakhis) ਨੂੰ ਉਤਸ਼ਾਹਿਤ ਕੀਤਾਜਿਸ ਲਈ 20,000 ਬਿਜ਼ਨਸ ਕੋਰਸਪੌਂਡੈਂਟਸਖੀਆਂ ਦੇ ਖਾਤਿਆਂ ਵਿੱਚ ਪਹਿਲੇ ਮਹੀਨੇ ਦੀ ਤਨਖ਼ਾਹ 4,000 ਰੁਪਏ ਟ੍ਰਾਂਸਫਰ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਦੇ ਤਹਿਤ ਲੱਖ ਤੋਂ ਵੱਧ ਲਾਭਾਰਥੀਆਂ ਨੂੰ 20 ਕਰੋੜ ਰੁਪਏ ਦੀ ਕੁੱਲ ਰਾਸ਼ੀ ਵੀ ਟ੍ਰਾਂਸਫਰ ਕੀਤੀ ਗਈ। ਪ੍ਰਧਾਨ ਮੰਤਰੀ ਨੇ 202 ਸਪਲੀਮੈਂਟਰੀ ਨਿਊਟ੍ਰੀਸ਼ਨ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹਪੱਥਰ ਰੱਖਿਆ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਿੰਦੀ ਦੇ ਮਹਾਨ ਸਾਹਿਤਕਾਰ ਮਹਾਵੀਰ ਪ੍ਰਸਾਦ ਦ੍ਵਿਵੇਦੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਗੰਗਾਯਮੁਨਾਸਰਸਵਤੀ ਦੇ ਸੰਗਮ ਦੀ ਧਰਤੀ ਹੈਜੋ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਤੀਰਥਅਸਥਾਨ ਨਗਰ ਚ ਮਹਿਲਾਸ਼ਕਤੀ ਦਾ ਇੱਕ ਅਦਭੁਤ ਸੰਗਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਲਈ ਕੀਤੇ ਜਾ ਰਹੇ ਕੰਮ ਨੂੰ ਪੂਰਾ ਦੇਸ਼ ਵੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਜਿਹੀਆਂ ਯੋਜਨਾਵਾਂਜਿਸ ਤਹਿਤ ਉਨ੍ਹਾਂ ਨੇ ਅੱਜ ਰਾਜ ਦੀਆਂ ਇੱਕ ਲੱਖ ਤੋਂ ਵੱਧ ਲਾਭਾਰਥੀ ਬੇਟੀਆਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਂਸਫਰ ਕੀਤੇ ਹਨਗ੍ਰਾਮੀਣ ਗ਼ਰੀਬਾਂ ਅਤੇ ਲੜਕੀਆਂ ਲਈ ਵਿਸ਼ਵਾਸ ਦਾ ਇੱਕ ਵੱਡਾ ਮਾਧਿਅਮ ਬਣ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਯੂਪੀ ਦੀਆਂ ਮਹਿਲਾਵਾਂ ਲਈ ਦੋਹਰੇ-ਇੰਜਣ ਵਾਲੀ ਸਰਕਾਰ ਦੁਆਰਾ ਯਕੀਨੀ ਬਣਾਈ ਗਈ ਸੁਰੱਖਿਆਮਾਣ ਅਤੇ ਸਤਿਕਾਰ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਹਿਲਾਂ ਵਾਲੇ ਹਾਲਾਤ ਨੂੰ ਵਾਪਸ ਨਹੀਂ ਆਉਣ ਦੇਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਰਾਹੀਂ ਲਿੰਗ ਚੋਣ ਰਾਹੀਂ ਗਰਭਪਾਤ ਨੂੰ ਰੋਕਣ ਲਈ ਸਮਾਜ ਦੀ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਰਾਜਾਂ ਵਿੱਚ ਬੇਟੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗਰਭਵਤੀ ਮਹਿਲਾਵਾਂ ਦੇ ਟੀਕਾਕਰਣਹਸਪਤਾਲਾਂ ਵਿੱਚ ਜਣੇਪੇ ਅਤੇ ਗਰਭ ਅਵਸਥਾ ਦੌਰਾਨ ਪੋਸ਼ਣ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੌਰਾਨ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ 5,000 ਰੁਪਏ ਜਮ੍ਹਾਂ ਕੀਤੇ ਜਾਂਦੇ ਹਨਤਾਂ ਜੋ ਉਹ ਸਹੀ ਖੁਰਾਕ ਦਾ ਧਿਆਨ ਰੱਖ ਸਕਣ।

ਪ੍ਰਧਾਨ ਮੰਤਰੀ ਨੇ ਅਜਿਹੇ ਕਈ ਕਦਮ ਗਿਣਵਾਏਜਿਨ੍ਹਾਂ ਨਾਲ ਮਹਿਲਾਵਾਂ ਦਾ ਮਾਣ ਵਧਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਕਰੋੜਾਂ ਪਖਾਨਿਆਂ ਦੇ ਨਿਰਮਾਣਉੱਜਵਲਾ ਯੋਜਨਾ ਤਹਿਤ ਗੈਸ ਕਨੈਕਸ਼ਨ ਦੀ ਸੁਵਿਧਾ ਅਤੇ ਘਰ ਵਿੱਚ ਹੀ ਟੂਟੀ ਦਾ ਪਾਣੀ ਮਿਲਣ ਨਾਲ ਭੈਣਾਂ ਦੇ ਜੀਵਨ ਵਿੱਚ ਵੀ ਇੱਕ ਨਵੀਂ ਸੁਵਿਧਾ ਆ ਰਹੀ ਹੈ। .

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦਹਾਕਿਆਂ ਤੋਂ ਘਰ ਅਤੇ ਜਾਇਦਾਦ ਨੂੰ ਸਿਰਫ਼ ਮਰਦਾਂ ਦਾ ਅਧਿਕਾਰ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਇਸ ਅਸਮਾਨਤਾ ਨੂੰ ਦੂਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦਿੱਤੇ ਜਾ ਰਹੇ ਮਕਾਨਾਂ ਨੂੰ ਪਹਿਲ ਦੇ ਅਧਾਰ ਤੇ ਮਹਿਲਾਵਾਂ ਦੇ ਨਾਂ ਤੇ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਅਤੇ ਪਰਿਵਾਰ ਦੀ ਆਮਦਨ ਵਧਾਉਣ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿੱਚ ਮਹਿਲਾਵਾਂ ਨੂੰ ਬਰਾਬਰ ਦੀਆਂ ਭਾਗੀਦਾਰ ਬਣਾਇਆ ਜਾ ਰਿਹਾ ਹੈ। ਅੱਜਮੁਦਰਾ ਯੋਜਨਾ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਤੋਂ ਵੀ ਨਵੀਂ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਨਦਿਆਲ ਅੰਤਯੋਦਯ ਯੋਜਨਾ ਰਾਹੀਂ ਮਹਿਲਾਵਾਂ ਨੂੰ ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਸੰਸਥਾਵਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ,“ਮੈਂ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਭੈਣਾਂ ਨੂੰ ਆਤਮਨਿਰਭਰ ਭਾਰਤ ਮੁਹਿੰਮ ਦੀ ਚੈਂਪੀਅਨ ਮੰਨਦੀ ਹਾਂ। ਇਹ ਸਵੈ-ਸਹਾਇਤਾ ਸਮੂਹ ਅਸਲ ਵਿੱਚ ਰਾਸ਼ਟਰੀ ਸਹਾਇਤਾ ਸਮੂਹ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੋਹਰੇ ਇੰਜਣ ਵਾਲੀ ਸਰਕਾਰਬਿਨਾ ਕਿਸੇ ਭੇਦਭਾਵ ਦੇ ਬੇਟੀਆਂ ਦੇ ਭਵਿੱਖ ਨੂੰ ਸਸ਼ਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ ਸਬੰਧੀ ਅਹਿਮ ਫ਼ੈਸਲੇ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ,“ਪਹਿਲਾਂਪੁੱਤਰਾਂ ਲਈ ਵਿਆਹ ਦੀ ਕਾਨੂੰਨੀ ਉਮਰ 21 ਸਾਲ ਸੀਪਰ ਬੇਟੀਆਂ ਲਈ ਇਹ ਸਿਰਫ 18 ਸਾਲ ਸੀ। ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਪੜ੍ਹਾਈ ਲਈ ਸਮਾਂ ਮਿਲੇ ਅਤੇ ਬਰਾਬਰ ਮੌਕੇ ਮਿਲਣ। ਇਸ ਲਈ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਬੇਟੀਆਂ ਦੀ ਖਾਤਰ ਇਹ ਫ਼ੈਸਲਾ ਲੈ ਰਿਹਾ ਹੈ।”   

ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਫੀਆ ਰਾਜ ਅਤੇ ਅਰਾਜਕਤਾ ਦੇ ਖ਼ਾਤਮੇ ਦਾ ਸਭ ਤੋਂ ਵੱਧ ਲਾਭ ਯੂਪੀ ਦੀਆਂ ਭੈਣਾਂ ਅਤੇ ਬੇਟੀਆਂ ਨੂੰ ਹੋਇਆ ਹੈ। ਉਨ੍ਹਾਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਉੱਤਰ ਪ੍ਰਦੇਸ਼ ਵਿੱਚ ਸੁਰੱਖਿਆ ਦੇ ਨਾਲ-ਨਾਲ ਅਧਿਕਾਰ ਵੀ ਹਨ। ਅੱਜ ਉੱਤਰ ਪ੍ਰਦੇਸ਼ ਕੋਲ ਕਾਰੋਬਾਰ ਦੇ ਨਾਲ-ਨਾਲ ਸੰਭਾਵਨਾਵਾਂ ਵੀ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਅਸ਼ੀਰਵਾਦ ਨਾਲਕੋਈ ਵੀ ਇਸ ਨਵੇਂ ਉੱਤਰ ਪ੍ਰਦੇਸ਼ ਨੂੰ ਹਨੇਰੇ ਵਿੱਚ ਨਹੀਂ ਧੱਕ ਸਕਦਾ।’’

 

https://twitter.com/PMOIndia/status/1473211988821962753

https://twitter.com/PMOIndia/status/1473212611114139654

https://twitter.com/PMOIndia/status/1473213807044349952

https://twitter.com/PMOIndia/status/1473214309895335936

https://twitter.com/PMOIndia/status/1473214652834201606

https://twitter.com/PMOIndia/status/1473215120356511750

https://twitter.com/PMOIndia/status/1473215660226273282

https://twitter.com/PMOIndia/status/1473215658280173569

https://twitter.com/PMOIndia/status/1473216386960744449

https://twitter.com/PMOIndia/status/1473216570797158403

https://twitter.com/PMOIndia/status/1473217348714725377

https://twitter.com/PMOIndia/status/1473217346512687104

https://twitter.com/PMOIndia/status/1473217613345943554

https://twitter.com/PMOIndia/status/1473217611382988800

https://twitter.com/PMOIndia/status/1473217859107135488

 

https://youtu.be/5A1HbmDEy5U

 

 

 ************

ਡੀਐੱਸ/ਏਕੇ