Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਬ੍ਹਾ ਆਪਣੇ ਆਵਾਸ, 7 ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਜੇਤੂਆਂ (Pradhan Mantri Rashtriya Bal Puraskar (PMRBP) awardees) ਦੇ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਹਰੇਕ ਪੁਰਸਕਾਰ ਜੇਤੂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਅਤੇ ਫਿਰ ਉਨ੍ਹਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਬੱਚਿਆਂ ਨੇ ਆਪਣੀਆਂ ਉਨ੍ਹਾਂ ਉਪਲਬਧੀਆਂ ਦੇ ਵੇਰਵੇ ਸਾਂਝੇ ਕੀਤੇ, ਜਿਨ੍ਹਾਂ ਦੇ ਕਾਰਨ ਉਨ੍ਹਾਂ ਨੂੰ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। ਸੰਗੀਤ, ਸੰਸਕ੍ਰਿਤੀ, ਸੌਰ ਊਰਜਾ ਦੇ ਨਾਲ-ਨਾਲ ਬੈਡਮਿੰਟਨ, ਸ਼ਤਰੰਜ ਜਿਹੀਆਂ ਖੇਡਾਂ (music, culture, solar power, sports like badminton, chess) ਅਤੇ ਹੋਰ ਵਿਸ਼ਿਆਂ ‘ਤੇ ਚਰਚਾ ਹੋਈ।

 

ਬੱਚਿਆਂ ਨੇ ਪ੍ਰਧਾਨ ਮੰਤਰੀ ਤੋਂ ਕਈ ਸਵਾਲ ਭੀ ਪੁੱਛੇ, ਜਿਨ੍ਹਾਂ ਵਿੱਚੋਂ ਇੱਕ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਕਾਰ ਦੇ ਸੰਗੀਤ ਵਿੱਚ ਉਨ੍ਹਾਂ ਦੀ ਰੁਚੀ  ਹੈ ਅਤੇ ਦੱਸਿਆ ਕਿ ਇਹ ਕਿਵੇਂ ਉਨ੍ਹਾਂ ਨੂੰ ਧਿਆਨ (meditation) ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਸੂਰਯੋਦਯ ਯੋਜਨਾ (Pradhanmantri Suryodaya Yojana) ਦੇ ਕੱਲ੍ਹ ਹੋਏ ਸ਼ੁਭਅਰੰਭ (launch) ਬਾਰੇ ਪੁੱਛੇ ਜਾਣ ‘ਤੇ, ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਸੌਰ ਊਰਜਾ ਦੇ ਉਪਯੋਗ ਦੇ ਲਈ ਉਨ੍ਹਾਂ ਦੇ ਦੁਆਰਾ ਉਠਾਏ ਗਏ ਕਦਮਾਂ ਨੂੰ ਯਾਦ ਕੀਤਾ ਅਤੇ ਇਹ ਭੀ ਦੱਸਿਆ ਕਿ ਇਸ ਯੋਜਨਾ ਨਾਲ ਲੋਕਾਂ ਨੂੰ ਕਿਵੇਂ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਨਾਲ ਅੱਜ ਦੇ ਦਿਨ ਦੇ ਮਹੱਤਵ ਬਾਰੇ ਭੀ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪਰਾਕ੍ਰਮ ਦਿਵਸ (Parakram Diwas) ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਦੱਸਿਆ ਕਿ ਸਰਕਾਰ ਕਿਵੇਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਵਿਰਾਸਤ (legacy of Netaji Subhas Chandra Bose ) ਦਾ ਸਨਮਾਨ ਕਰ ਰਹੀ ਹੈ।

 

ਭਾਰਤ ਸਰਕਾਰ ਸੱਤ ਸ਼੍ਰੇਣੀਆਂ ਵਿੱਚ ਅਸਾਧਾਰਣ ਉਪਲਬਧੀ ਦੇ ਲਈ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (Pradhan Mantri Rashtriya Bal Puraskar) ਨਾਲ ਸਨਮਾਨਿਤ ਕਰਦੀ ਹੈ। ਇਹ ਸ਼੍ਰੇਣੀਆਂ ਹਨ- ਕਲਾ ਅਤੇ ਸੰਸਕ੍ਰਿਤੀ, ਬਹਾਦਰੀ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਸਮਾਜਿਕ ਸੇਵਾ, ਖੇਡਾਂ ਅਤੇ ਵਾਤਾਵਰਣ (Art & Culture, Bravery, Innovation, Science & Technology, Social Service, Sports and Environment) । ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ, ਸਰਟੀਫਿਕੇਟ ਅਤੇ ਸ਼ੋਭਾ ਪੁਸਤਿਕਾ (a medal, certificate and citation booklet) ਦਿੱਤੀ ਜਾਂਦੀ ਹੈ। ਇਸ ਵਰ੍ਹੇ, ਦੇਸ਼ ਭਰ ਤੋਂ 19 ਬੱਚਿਆਂ ਨੂੰ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ -ਪੀਐੱਮਆਰਬੀਪੀ-2024 (Pradhan Mantri Rashtriya Bal Puraskar -PMRBP-2024) ਦੇ ਲਈ ਚੁਣਿਆ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 9 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ

*****

ਡੀਐੱਸ/ਐੱਸਟੀ