Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪ੍ਰਗਤੀ’ ਰਾਹੀਂ ਸੰਵਾਦ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ-ਆਈਸੀਟੀ ਅਧਾਰਤ ਮਲਟੀ-ਮੋਡਲ ਪਲੇਟਫਾਰਮ ਫਾਰ ਪ੍ਰੋ ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ-ਪ੍ਰਗਤੀ ਰਾਹੀਂ 26ਵੇਂ ਸੰਵਾਦ ਦੀ ਪ੍ਰਧਾਨਗੀ ਕੀਤੀ।

ਹੁਣ ਤੱਕ 25 ਪ੍ਰਗਤੀ ਸੰਵਾਦਾਂ ਵਿੱਚ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਵਾਲੇ 227 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਨ ਸ਼ਿਕਾਇਤਾਂ ਦਾ ਵੀ ਨਿਪਟਾਰਾ ਇਸ ਰਾਹੀਂ ਕੀਤਾ ਗਿਆ ਹੈ।

ਅੱਜ 26 ਵੀਂ ਮੀਟਿੰਗ ਵਿੱਚ , ਪ੍ਰਧਾਨ ਮੰਤਰੀ ਨੇ ਡਾਕ ਘਰਾਂ, ਰੇਲਵੇ ਅਤੇ ਬਿਜਲੀ ਖੇਤਰ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਹੋਈ ਪ੍ਰਗਤੀ ਦਾ ਸਮੀਖਿਆ ਕੀਤੀ। ਉਨ੍ਹਾਂ ਨੇ ਡਾਕਘਰਾਂ ਅਤੇ ਰੇਲਵੇ ਵਿੱਚ ਡਿਜੀਟਲ ਲੈਣ-ਦੇਣ ਵਧਾਉਣ, ਖਾਸ ਤੌਰ ਤੇ ਭੀਮ ਐਪ ਦੀ ਵਰਤੋਂ, ਦੀ ਲੋੜ ਉੱਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਰੇਲਵੇ, ਸੜਕ, ਪੈਟਰੋਲੀਅਮ ਅਤੇ ਬਿਜਲੀ ਖੇਤਰਾਂ ਵਿੱਚ 9 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਸਮੀਖਿਆ ਕੀਤੀ। ਇਹ ਪ੍ਰੋਜੈਕਟ ਕਈ ਰਾਜਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਓਡੀਸ਼ਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ , ਤੇਲੰਗਾਨਾ, ਤਾਮਿਲਨਾਡੂ, ਅਤੇ ਆਂਧਰਾ ਪ੍ਰਦੇਸ਼ ਤੱਕ ਫੈਲੇ ਹੋਏ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਵੈਸਟਰਨ ਡੈਡੀਕੇਟਡ ਫਰੇਟ ਕਾਰੀਡੋਰ ਅਤੇ ਚਾਰ ਧਾਮ ਮਹਾਮਾਰਗ ਵਿਕਾਸ ਪ੍ਰੋਜੈਕਟ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਅਮਰੁਤ (AMRUT) ਮਿਸ਼ਨ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦਾ ਸਮੀਖਿਆ ਕੀਤੀ। ਉਨ੍ਹਾਂ ਨੇ ਐਂਡ ਟੂ ਐਂਡ ਕੰਪਿਊਟ ਰਾਈਜ਼ੇਸ਼ਨ ਆਵ੍ ਟਾਰਗੈੱਟਡ ਪੀਡੀਐੱਸ ਅਪਰੇਸ਼ਨਜ਼ (End-to-End Computerization of Targeted PDS Operations) ਨਾਮ ਦੇ ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ।

****
ਏਕੇਟੀ/ਐੱਸਐੱਚ