Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੋਲੈਂਡ ਦੇ ਵਾਰਸੌ (Warsaw) ਵਿੱਚ ਜਾਮ ਸਾਹੇਬ ਆਫ ਨਵਾਂਨਗਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

ਪ੍ਰਧਾਨ ਮੰਤਰੀ ਨੇ ਪੋਲੈਂਡ ਦੇ ਵਾਰਸੌ (Warsaw) ਵਿੱਚ ਜਾਮ ਸਾਹੇਬ ਆਫ ਨਵਾਂਨਗਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਦੇ ਵਾਰਸੌ (Warsaw) ਵਿੱਚ ਜਾਮ ਸਾਹੇਬ ਆਫ ਨਵਾਂਨਗਰ ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੋਲੈਂਡ ਦੇ ਵਾਰਸੌ (Warsaw) ਵਿੱਚ ਜਾਮ ਸਾਹੇਬ ਆਫ ਨਵਾਂ ਨਗਰ ਮੈਮੋਰੀਅਲ ਜਾਮ ਸਾਹੇਬ ਦਿਗਵਿਜਯ ਸਿੰਘ ਜੀ ,ਰਣਜੀਤ ਸਿੰਘ ਜੀ ਜਡੇਜਾ ਦੇ ਮਾਨਵੀ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਬੇਘਰ ਹੋਏ ਪੋਲੈਂਡ ਦੇ ਬੱਚਿਆਂ ਨੂੰ ਪਨਾਹ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਸੁਨਿਸ਼ਚਿਤ ਕੀਤੀ। ਸ਼੍ਰੀ ਮੋਦੀ ਨੇ ਪੋਲੈਂਡ ਦੇ ਵਾਰਸੌ (Warsaw) ਵਿੱਚ ਜਾਮ ਸਾਹੇਬ ਆਫ ਨਵਾਂਨਗਰ ਮੈਮੋਰੀਅਲ ‘ਤੇ ਪੁਸ਼ਪਾਂਜਲੀ ਅਰਪਿਤ ਕਰਨ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ  ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 ‘ਮਨੁੱਖਤਾ ਅਤੇ ਹਮਦਰਦੀ ਇੱਕ ਨਿਆਂਪੂਰਣ ਅਤੇ ਸ਼ਾਂਤੀਪੂਰਣ ਵਿਸ਼ਵ ਦੀ ਮਹੱਤਵਪੂਰਨ ਬੁਨਿਆਦ ਹੈ। ਵਾਰਸੌ (Warsaw) ਦੇ ਜਾਮ ਸਾਹੇਬ ਆਫ ਨਵਾਂਨਗਰ ਮੈਮੋਰੀਅਲ ਵਿੱਚ ਜਾਮ ਸਾਹੇਬ ਦਿਗਵਿਜਯਸਿੰਘ ਜੀ ਰਣਜੀਤਸਿੰਘ ਜੀ ਜਡੇਜਾ ਦੇ ਮਾਨਵੀ ਯੋਗਦਾਨ ਨੂੰ ਦਰਸਾਇਆ ਗਿਆ ਹੈ, ਜਿਨ੍ਹਾਂ ਨੇ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਬੇਘਰ ਹੋਏ ਪੋਲੈਂਡ ਦੇ ਬੱਚਿਆਂ ਨੂੰ ਪਨਾਹ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਸੁਨਿਸ਼ਚਿਤ ਕੀਤੀ ਸੀ। ਜਾਮ ਸਾਹੇਬ ਨੂੰ ਪੋਲੈਂਡ ਵਿੱਚ ਡੋਬਰੀ ਮਹਾਰਾਜਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਮੈਮੋਰੀਅਲ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਸ ਦੀਆਂ ਕੁਝ ਝਲਕੀਆਂ ਇਸ ਪ੍ਰਕਾਰ ਹਨ।”

 

************

ਐੱਮਜੇਪੀਐੱਸ/ਐੱਸਟੀ