ਭਾਰਤ-ਪ੍ਰਸ਼ਾਂਤ ਦੀਪ ਸਮੂਹ ਦੇ ਵਿਕਾਸਸ਼ੀਲ ਦੇਸ਼ਾਂ (ਪੀਐੱਸਆਈਡੀਐੱਸ) ਦੇ ਨੇਤਾਵਾਂ ਦੀ 74ਵੀਂ ਯੂਐੱਨਜੀਏ ਦੌਰਾਨ 24 ਸਤੰਬਰ ਨੂੰ ਨਿਊਯਾਰਕ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫਿਜੀ, ਗਣਰਾਜ ਕਿਰੀਬਾਟੀ, ਮਾਰਸ਼ਲ ਦੀਪ ਸਮੂਹ ਗਣਰਾਜ, ਮਾਇਕਰੋਨੇਸ਼ੀਆ ਦੇ ਸੰਘੀ ਰਾਜ, ਨਾਉਰੂ ਗਣਰਾਜ, ਪਲਾਊ ਗਣਰਾਜ, ਪਪੂਆ ਨਿਊ ਗੀਨੀਆ ਦੇ ਸੁਤੰਤਰ ਰਾਜ, ਸਮੋਆ ਦੇ ਸੁਤੰਤਰ ਰਾਜ, ਸੋਲੋਮੋਨ ਦੀਪ ਸਮੂਹ, ਟੋਂਗਾ ਸਲਤਨਤ, ਤੁਵਾਲੂ ਅਤੇ ਵੈਨੂਆਤੂ ਗਣਰਾਜ ਦੇ ਵਫ਼ਦ ਦੇ ਮੁਖੀਆਂ ਨੇ ਹਿੱਸਾ ਲਿਆ।
ਪ੍ਰਸ਼ਾਂਤ ਦੀਪ ਦੇ ਦੇਸ਼ਾਂ ਨਾਲ ਭਾਰਤ ਦਾ ਸਬੰਧ ਪੂਰਬੀ ਏਸ਼ੀਆ ਨੀਤੀ ਦੇ ਵਿਕਾਸ ਨਾਲ ਗਹਿਰਾ ਹੋਇਆ ਹੈ, ਨਤੀਜੇ ਵਜੋਂ ਭਾਰਤ-ਪ੍ਰਸ਼ਾਂਤ ਦੀਪ ਸਹਿਯੋਗ (ਐੱਫਆਈਪੀਆਈਸੀ) ਲਈ ਕਾਰਜ ਅਧਾਰਿਤ ਮੰਚ ਤਿਆਰ ਹੋਇਆ ਹੈ। ਐੱਫਆਈਪੀਆਈਸੀ ਦਾ ਪਹਿਲਾ ਅਤੇ ਦੂਜਾ ਐਡੀਸ਼ਨ ¬ਕ੍ਰਮਵਾਰ ਫਿਜੀ (2015) ਅਤੇ ਜੈਪੁਰ (2016) ਵਿਖੇ ਹੋਇਆ। ਐੱਫਆਈਪੀਆਈਸੀ ਸਿਖਰ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤ ਦੀਪ ਦੇਸ਼ਾਂ ਦਾ ਕਰੀਬੀ ਭਾਈਵਾਲ ਬਣਨ ਦੀ ਭਾਰਤ ਦੀ ਇੱਛਾ ਅਤੇ ਉਨ੍ਹਾਂ ਦੇ ਵਿਕਾਸ ਦੇ ਏਜੰਡੇ ’ਤੇ ਕੰਮ ਕਰਨ ਦੀ ਉਤਸੁਕਤਾ ਨੂੰ ਸਪੱਸ਼ਟ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਯੂਐੱਨਜੀਏ ਦੇ ਬਹੁਪੱਖੀ ਮੰਚ ’ਤੇ ਪੀਐੱਸਆਈਡੀਐੱਸ ਦੇ ਨੇਤਾਵਾਂ ਨੂੰ ਮਿਲੇ ਹਨ।
ਨੇਤਾਵਾਂ ਨੇ ਐੱਸਡੀਜੀ’ਐਸ ਦੀ ਸਫਲਤਾ ਅਤੇ ਵਿਕਾਸ ਲਈ ਵਿਕਾਸ ਅਨੁਭਵ ਨੂੰ ਸਾਂਝਾ ਕਰਨ, ਅਖੁੱਟ ਊਰਜਾ ’ਤੇ ਸਹਿਯੋਗ ਦਾ ਵਿਸਥਾਰ, ਆਪਦਾ ਅਨੁਕੂਲ ਬੁਨਿਆਦੀ ਢਾਂਚੇ(ਆਫਤ ਪ੍ਰਤੀਰੋਧੀ ਢਾਂਚੇ) ਦੇ ਨਵੇਂ ਬਣੇ ਗਠਬੰਧਨ ਵਿੱਚ ਸ਼ਾਮਲ ਹੋਣ, ਸਮਰੱਥਾ ਨਿਰਮਾਣ, ਭਾਰਤ-ਯੂਐੱਨ ਵਿਕਾਸ ਭਾਈਵਾਲੀ ਫੰਡ ਤਹਿਤ ਪ੍ਰੋਜੈਕਟਾਂ ਨੂੰ ਲਾਗ ਕਰਨ ਅਤੇ ਭਵਿੱਖ ਵਿੱਚ ਭਾਰਤ-ਪੀਐੱਸਆਈਡੀਐੱਸ ਸਹਿਯੋਗ ਲਈ ਰੋਡ ਮੈਪ ਤਿਆਰ ਕਰਨ ਵਰਗੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਪੀਐੱਸਆਈਡੀਐੱਸ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਅਤੇ ਸਾਂਝੇ ਭਵਿੱਖ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਸਮਾਨਤਾ ਨੂੰ ਘੱਟ ਕਰਨ ਅਤੇ ਸਸ਼ਕਤੀਕਰਨ ਵਿੱਚ ਯੋਗਦਾਨ ਦੇਣ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਿਕਾਸ ਅਤੇ ਨੀਤੀਆਂ ਨੂੰ ਸਮਾਵੇਸ਼ੀ ਅਤੇ ਟਿਕਾਊ ਬਣਾਉਣ ਦੀ ਲੋੜ ’ਤੇ ਪ੍ਰਕਾਸ਼ ਪਾਇਆ।
ਉਨ੍ਹਾਂ ਨੇ ਕਿਹਾ ਕਿ ਭਾਰਤ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਅਤੇ ਪੀਐੱਸਆਈਡੀ’ਐੱਸ ਦੇ ਉਪਰਾਲਿਆਂ ਨੂੰ ਜ਼ਰੂਰੀ ਵਿਕਾਸਾਤਮਕ ਅਤੇ ਤਕਨੀਕੀ ਸਹਾਇਤਾ ਰਾਹੀਂ ਆਪਣੇ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਪਰਿਵਰਤਨ ਦੀ ਵਾਸਤਵਿਕਤਾ ਨੂੰ ਰੇਖਾਂਕਿਤ ਕੀਤਾ ਅਤੇ ਜਲਵਾਯੂ ਪਰਿਵਰਤਨਦੇ ਅਨੇਕਾਂ ਮਾੜੇ ਪ੍ਰਭਾਵਾਂ ਦਾ ਅਸਰ ਘਟਾਉਣ ਲਈ ਅਖੁੱਟ ਊਰਜਾ ਦੀ ਹਿੱਸੇਦਾਰੀ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਕਲਪਿਕ ਊਰਜਾ ਵਿਕਸਿਤ ਕਰਨ ਵਿੱਚ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਭਾਰਤ ਦੀ ਤਤਪਰਤਾ ਵੀ ਪ੍ਰਗਟਾਈ। ਉਨ੍ਹਾਂ ਨੇ ਇਸ ਗੱਲ ’ਤੇ ਸਤੁੰਸ਼ਟੀ ਪ੍ਰਗਟਾਈ ਕਿ ਖੇਤਰ ਦੇ ਕਈ ਦੇਸ਼ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਇਸ ਪਹਿਲ ਵਿੱਚ ਹੋਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਪੀਐੱਸਆਈਡੀਐੱਸ ਦੇ ਨੇਤਾਵਾਂ ਨੂੰ ਡਿਜਾਸਟਰ ਰੇਸਿਲੀਐਂਟ ਇਨਫਰਾਸਟਰਕਚਰ (ਸੀਡੀਆਰਆਈ) (ਆਫਤ ਲਚਕੀਲਾ ਢਾਂਚਾ) ਦੇ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਆਪਣੇ ਮੂਲ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੀ ਭਾਵਨਾ ਨਾਲ ਪ੍ਰਧਾਨ ਮੰਤਰੀ ਨੇ ਆਪਣੀ ਪਸੰਦ ਦੇ ਖੇਤਰਾਂ ਵਿੱਚ ਉੱਚ ਪ੍ਰਭਾਵੀ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ 12 ਮਿਲੀਅਨ ਅਮਰੀਕੀ ਡਾਲਰ (ਹਰੇਕ ਪੀਐੱਸਆਈਡੀਐੱਸ ਨੂੰ ਇੱਕ ਮਿਲੀਅਨ) ਦੇਣ ਦਾ ਐਲਾਨ ਕੀਤਾ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨੇ 150 ਮਿਲੀਅਨ ਯੂਐੱਸ ਡਾਲਰ ਦੀ ਕੰਪੈਸ਼ਨਲ ਲਾਈਨ ਆਵ੍ ਕਰੈਡਿਟ ਦਾ ਐਲਾਨ ਕੀਤਾ ਜਿਸ ਨੂੰ ਹਰੇਕ ਦੇਸ਼ ਦੀ ਲੋੜ ਦੇ ਅਧਾਰ ’ਤੇ ਸੌਰ, ਅਖੁੱਟ ਊਰਜਾ ਅਤੇ ਜਲਵਾਯੂ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਉਪਕ੍ਰਮਾਂ ਲਈ ਲਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਈਵਾਲ ਦੇਸ਼ਾਂ ਵੱਲੋਂ ਪਹਿਚਾਨ ਕੀਤੇ ਜਾਣ ਤਰਜੀਹੀ ਖੇਤਰਾਂ ਵਿੱਚ ਆਈਟੀਈਸੀ ਪ੍ਰੋਗਰਾਮ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਲਈ ਵਿਕਾਸਾਤਮਕ ਸਹਾਇਤਾ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਅਤੇ ਸੰਗਠਿਤ ਵਿਸ਼ੇਸ਼ ਕੋਰਸ ਕਰਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਿਸ ਵਿੱਚ ‘ਵਿਦੇਸ਼ ਸੇਵਾ ਸੰਸਥਾਨ’ ਵਿੱਚ ਪ੍ਰਸ਼ਾਂਤ ਦੀਪ ਦੇ ਦੇਸ਼ਾਂ ਦੇ ਡਿਪਲੋਮੈਟਸ ਦੀ ਸਿਖਲਾਈ ਵੀ ਸ਼ਾਮਲ ਹੈ। ਸਿਹਤ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ‘ਮਾਨਵਤਾ ਲਈ ਭਾਰਤ’ ਪ੍ਰੋਗਰਾਮ ਤਹਿਤ ‘ਜੈਪੁਰ ਫੁਟ ਆਰਟੀਫਿਸ਼ੀਅਲ ਲਿੰਬ ਫਿਟਮੈਂਟ ਕੈਂਪ’ ਇੱਕ ਪ੍ਰਸ਼ਾਂਤ ਰੀਜਨਲ ਹਬ ਵਿੱਚ ਬਣਾਉਣ ਦੀ ਪੇਸ਼ਕਸ਼ ਕੀਤੀ।
ਲੋਕਾਂ ਦੇ ਲੋਕਾਂ ਨਾਲ ਸਬੰਧ ਵਧਾਉਣ ਲਈ ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਯਾਤਰੀ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਤਹਿਤ ਇਨ੍ਹਾਂ ਦੇਸ਼ਾਂ ਦੇ ਪ੍ਰਤਿਸ਼ਠਿਤ ਵਿਅਕਤੀ ਭਾਰਤ ਦੀ ਯਾਤਰਾ ਕਰ ਸਕਦੇ ਹਨ। ਭਾਰਤ ਪੀਆਈਸੀ’ਜ਼ ਤੋਂ ਭਾਰਤ ਆਉਣ ਵਾਲੇ ਸੰਸਦੀ ਵਫ਼ਦ ਦਾ ਵੀ ਸਵਾਗਤ ਕਰੇਗਾ। ਪ੍ਰਧਾਨ ਮੰਤਰੀ ਨੇ ਉੱਚ ਪੱਧਰੀ ਸਬੰਧਾਂ ਨੂੰ ਜਾਰੀ ਰੱਖਣ ਲਈ ਸਾਰੇ ਨੇਤਾਵਾਂ ਨੂੰ 2020 ਦੀ ਪਹਿਲੀ ਛਿਮਾਹੀ ਵਿੱਚ ਪੋਰਟ ਮੋਰੈਸਬੀ ਵਿੱਚ ਹੋਣ ਵਾਲੇ ਐੱਫਆਈਪੀਆਈਸੀ ਸਿਖਰ ਸੰਮੇਲਨ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।
ਪੀਐੱਸਆਈਡੀਐੱਸ ਦੇ ਨੇਤਾਵਾਂ ਨੇ ਦੋਹਾਂ ਪੱਖਾਂ ਅਤੇ ਉਨ੍ਹਾਂ ਦੀਆਂ ਸਬੰਧਿਤ ਸਰਕਾਰਾਂ ਦਰਮਿਆਨ ਵਚਨਬੱਧਤਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਪ੍ਰਸਤਾਵਿਤ ਪਹਿਲਾਂ ਦਾ ਸਵਾਗਤ ਕੀਤਾ।
***
ਵੀਆਰਆਰਕੇ/ਏਕੇ