Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੁਰਸ਼ ਤੀਰਅੰਦਾਜ਼ੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਤਨੁ ਦਾਸ, ਤੁਸ਼ਾਰ ਸ਼ੇਲਕੇ ਅਤੇ ਬੋਮਦੇਵਰਾ ਧੀਰਜ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਤੀਰਅੰਦਾਜ਼ੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਤਨੁ ਦਾਸ, ਤੁਸ਼ਾਰ ਸ਼ੇਲਕੇ ਅਤੇ ਬੋਮਾਦੇਵਰਾ ਧੀਰਜ (Atanu Das, Tushar Shelke and Bommadevara Dhiraj) ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

ਇਹ ਅਤਿਅੰਤ ਉੱਲਾਸ ਦਾ ਪਲ ਹੈ ਕਿਉਂਕਿ ਸਾਡੀ ਪੁਰਸ਼ ਤੀਰਅੰਦਾਜ਼ੀ ਰਿਕਰਵ ਟੀਮ (Men’s Archery Recurve team) ਨੇ ਸਿਲਵਰ ਮੈਡਲ ਜਿੱਤਿਆ ਹੈ। ਅਤਨੁ ਦਾਸ (@ArcherAtanu)ਤੁਸ਼ਾਰ ਸ਼ੇਲਕੇ ਅਤੇ ਬੋਮਦੇਵਰਾ ਧੀਰਜ (@BommadevaraD) ਵਧਾਈਆਂਜਿੱਤ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰੱਖੋ! ਉਨ੍ਹਾਂ ਦੇ ਇਸ ਉਤਕ੍ਰਿਸ਼ਟ ਪ੍ਰਦਰਸ਼ਨ ਵਿੱਚ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹ ਸੰਕਲਪ ਸਪਸ਼ਟ ਰੂਪ ਨਾਲ ਪ੍ਰਤੀਬਿੰਬਿਤ ਹੁੰਦਾ ਹੈ।

 

 

***

 

ਡੀਐੱਸ/ਐੱਸਟੀ