Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੀਐੱਮ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM-Surya Ghar: Muft Bijli Yojana) ਦੇ ਲਈ ਰਜਿਸਟਰ ਕਰਵਾਉਣ ਵਾਲੇ ਇੱਕ ਕਰੋੜ ਤੋਂ ਅਧਿਕ ਪਰਿਵਾਰਾਂ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਕਰੋੜ ਤੋਂ ਅਧਿਕ ਪਰਿਵਾਰਾਂ ਦੁਆਰਾ ਪੀਐੱਮ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM-Surya Ghar: Muft Bijli Yojana) ਦੇ ਲਈ ਰਜਿਸਟਰ ਕਰਵਾਉਣ ‘ਤੇ ਖੁਸ਼ੀ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਅਨੂਠੀ ਪਹਿਲ!

“ਇਸ ਯੋਜਨਾ ਦੇ ਲਾਂਚ ਹੋਣ ਦੇ ਇੱਕ ਮਹੀਨੇ ਵਿੱਚ, 1 ਕਰੋੜ ਤੋਂ ਅਧਿਕ ਪਰਿਵਾਰਾਂ ਨੇ ਪਹਿਲੇ ਹੀ ਪੀਐੱਮ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM-Surya Ghar: Muft Bijli Yojana) ਦੇ ਲਈ ਖੁਦ ਨੂੰ ਰਜਿਸਟਰ ਕਰ ਲਿਆ ਹੈ।

 ਦੇਸ਼ ਦੇ ਸਾਰੇ ਹਿੱਸਿਆਂ ਰਜਿਸਟ੍ਰੇਸ਼ਨਾਂ ਹੋ ਰਹੀਆਂ ਹਨ। ਅਸਾਮ, ਬਿਹਾਰ, ਗੁਜਰਾਤ, ਮਹਾਰਾਸ਼ਟਰ, ਓਡੀਸ਼ਾ, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ 5 ਲੱਖ ਤੋਂ ਅਧਿਕ ਰਜਿਸਟ੍ਰੇਸ਼ਨਾਂ ਦੇਖੀਆਅਂ ਜਾ ਚੁੱਕੀਆਂ ਹਨ।

 ਜਿਨ੍ਹਾਂ ਲੋਕਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਉਹ ਭੀ ਜਲਦੀ ਕਰਵਾ ਲੈਣ।

pmsuryaghar.gov.in

 “ਇਹ ਅਨੂਠੀ ਪਹਿਲ ਊਰਜਾ ਉਤਪਾਦਨ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਪਰਿਵਾਰਾਂ ਦੇ ਲਈ ਬਿਜਲੀ ਖਰਚ ਵਿੱਚ ਕਾਫੀ ਕਟੌਤੀ ਦੇ ਲਈ ਪ੍ਰਤੀਬੱਧ ਹੈ। ਇੱਕ ਬਿਹਤਰ ਧਰਤੀ ਲਈ ਯੋਗਦਾਨ ਪਾਉਂਦੇ ਹੋਏ ਇਹ ਵਾਤਾਵਰਣ ਲਈ ਜੀਵਨ ਸ਼ੈਲੀ (Lifestyle for Environment (LiFE) ਨੂੰ ਵਿਸ਼ਾਲ ਪੈਮਾਨੇ ਤੇ ਉਤਸ਼ਾਹਿਤ ਕਰਨ ਲਈ ਤਿਆਰ ਹੈ।

 

 

 

***

ਡੀਐੱਸ